ਅੰਮ੍ਰਿਤਸਰ / 18 ਅਗਸਤ / ਨਿਊ ਸੁਪਰ ਭਾਰਤ ਨਿਊਜ
ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਦੇ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਲੈਫ.ਕਰਨਲ ਸਤਬੀਰ ਸਿੰਘ ਵੜੈਚ (ਰਿਟਾ), ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ, 52 ਕੋਰਟ ਰੋਡ, ਅੰਮ੍ਰਿਤਸਰ ਨੇ ਦੱਸਿਆ ਕਿ ਇਸ ਦਫਤਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਵਿੱਚ ਕੰਪਿਊਟਰ ਕੋਰਸਾਂ ਦਾ ਨਵਾ ਸੈਸ਼ਨ 2020-21 ਦੀ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ ਜਿਸ ਵਿੱਚ ਬੀ:ਐਸ:ਸੀ (ਆਈ:ਟੀ), ਐਮ:ਐਸ:ਸੀ (ਆਈ:ਟੀ) ਅਤੇ ਪੀ:ਜੀ:ਡੀ:ਸੀ:ਏ ਦੇ ਕੋਰਸ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਹ ਕੋਰਸ ਐਕਸ ਸਰਵਿਸਮੈਂਨ ਅਤੇ ਸ਼ਡਿਊਲਕਾਸਟ ਵਰਗ ਦੇ ਬੱਚਿਆ ਲਈ ਘੱਟ ਤੋਂ ਘੱਟ ਫੀਸਾਂ ਤੇ ਚਲਾਏ ਜਾਂਦੇ ਹਨ। ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ। ਇਸ ਸੈਂਟਰ ਵਿਖੇ 120 ਘੰਟੇ ਦਾ ਆਈ:ਐਸ:ਓ ਸਰਟੀਫਿਕੇਟ ਬੇਸਿਕ ਕੰਪਿਊਟਰ ਕੋਰਸ ਵੀ ਕਰਵਾਇਆ ਜਾਂਦਾ ਹੈ ਜੋ ਕਿ ਹਰ ਸਰਕਾਰੀ ਨੋਕਰੀ ਲਈ ਜਰੂਰੀ ਹੈ। ਕਰਨਲ ਵੜੈਚ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਟੈਲੀਫੋਨ ਨੰ: 0183-2212103 9781227899 ਤੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।