ਗੁਰੂ ਨਾਨਕ ਸਟੇਡੀਅਮ ਗਾਂਧੀ ਗਰਾਂਉਂਡ ਦੇ ਆਲੇ ਦੁਆਲੇ ਡਰੋਨ ਕੈਮਰਾ ਉਡਾਉਣ ਤੇ ਪਾਬੰਦੀ

ਅੰਮ੍ਰਿਤਸਰ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ, ਸ੍ਰੀ ਜਗਮੋਹਨ ਸਿੰਘ, ਪੀ.ਪੀ.ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ਤੇ ਪਾਬੰਦੀ ਲਗਾਉਂਦਾ ਹਾਂ ਕਿ 15 ਅਗਸਤ 2020 ਨੂੰ ਗੁਰੂ ਨਾਨਕ ਸਟੇਡੀਅਮ ਗਾਂਧੀ ਗਰਾਂਊਂਡ ਅੰਮ੍ਰਿਤਸਰ ਵਿਖੇ ਆਜ਼ਾਦੀ ਦਿਵਸ ਮਨਾਉਣ ਦੇ ਸਬੰਧ ਵਿੱਚ ਵੀ.ਆਈ.ਪੀ ਅਤੇ ਪਤਵੰਤੇ ਲੋਕਾਂ, ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ/ਵਿਦਿਆਰਥੀਆਂ ਤੋ ਇਲਾਵਾ ਕਾਫੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਪ੍ਰੋਗਰਾਮ ਦੇਖਣ ਲਈ ਸ਼ਾਮਲ ਹੋਣਗੇ। ਪਰੇਡ ਵਿੱਚ ਪੰਜਾਬ ਪੁਲਿਸ, ਹੋਮਗਾਰਡਜ਼, ਅਤੇ ਐਨ ਸੀ.ਸੀ ਦੀ ਪਲਟੂਨਾਂ ਸ਼ਾਮਲ ਹੋਣਗੀਆਂ ਇਸ ਕਰਕੇ ਗੁਰੂ ਨਾਨਕ ਸਟੇਡੀਅਮ ਗਾਂਧੀ ਗਰਾਂਊਂਡ ਦੇ ਆਲੇ ਦੁਆਲੇ 1000 ਗਜ਼ ਦੇ ਘੇਰੇ ਵਿੱਚ ਕਿਸੇ ਵੀ ਤਰਾ ਦਾ ਡਰੋਨ ਕੈਮਰਾ ਉਡਾਉਣ ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ । ਇਹ 16 ਅਗਸਤ 2020 ਤੱਕ ਲਾਗੂ ਰਹੇਗਾ।