*ਜਿਲਾ ਪ੍ਰਸਾਸ਼ਨ ਨੇ ਕੋਵਿਡ ਦੇ ਨਮੂਨੇ ਲੈਣ ਲਈ ਦੋ ਹੋਰ ਟੈਸਟਿੰਗ ਵੈਨਾ ਤੋਰੀਆਂ **ਕਰੋਨਾ ਟੈਸਟ ਕਰਵਾਉਣ ਲਈ ਕੋਈ ਵੀ ਡਾਕਟਰੀ ਪਰਚੀ ਦੀ ਲੋੜ ਨਹੀਂ-ਡਿਪਟੀ ਕਮਿਸ਼ਨਰ ***ਨਗਰ ਨਿਗਮ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਵੈਨਾਂ
ਅੰਮ੍ਰਿਤਸਰ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਦੁਨੀਆਂ ਵਿੱਚ ਵੱਧ ਕਰੋਨਾ ਮਾਮਲਿਆ ਦਾ ਇਕ ਕਾਰਨ ਕਰੋਨਾ ਨੂੰ ਡਾਕਟਰੀ ਸਹਾਇਤਾ ਨਾਲ ਸਮਾਂ ਰਹਿੰਦਿਆਂ ਕੰਟਰੋਲ ਨਾ ਕਰਨਾ ਅਤੇ ਅਣਗਹਿਲੀ ਵਰਤਣਾ ਹੈ। ਯਾਦ ਰੱਖੋ ਸਾਵਧਾਨੀ ਨਾਲ ਹੀ ਅਸੀਂ ਕਰੋਨਾ ਮਹਾਂਮਾਰੀ ਨਾਲ ਲੜਿਆ ਜਾ ਸਕਦਾ ਹੈ ਅਤੇ ਥੋੜੀ ਜਿਹੀ ਅਣਗਹਿਲੀ ਭਾਰੀ ਪੈ ਸਕਦੀ ਹੈ।
ਇਨਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਜਿਲਾ ਪ੍ਰਸਾਸ਼ਨ ਨੂੰ ਦੋ ਹੋਰ ਮੋਬਾਇਲ ਟੈਸਟਿੰਗ ਵੈਨਾ ਮੁਹੱਈਆ ਕਰਵਾਉਣ ਸਮੇਂ ਕੀਤਾ। ਸ੍ਰ ਰਿੰਟੂ ਨੇ ਕਿਹਾ ਕਿ ਜੇ ਤੁਹਾਨੂੰ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਕਰੋਨਾ ਦੇ ਲੱਛਣ ਨਜਰ ਆਉਂਦੇ ਹਨ ਤਾਂ ਤੁਰੰਤ ਨਜਦੀਕੀ ਹਸਪਤਾਲ ਜਾ ਕੇ ਆਪਣਾ ਕੋਵਿਡ ਟੈਸਟ ਕਰਵਾਓ ਇਸ ਨਾਲ ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹੋ। ਮੇਅਰ ਨੇ ਦੱਸਿਆ ਕਿ ਮੈਡੀਕਲ ਹੈਲਪ ਲਾਈਨ ਨੰਬਰ 104 ਤੇ ਸੰਪਰਕ ਕਰਕੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਪਹਿਲਾਂ ਵੀ ਇਕ ਮੋਬਾਇਲ ਟੈਸਟਿੰਗ ਵੈਨ ਜਿਲਾ ਪ੍ਰਸਾਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਸੀ ਅਤੇ ਅੱਜ ਦੋ ਹੋਰ ਮੋਬਾਇਲ ਟੈਸਟਿੰਗ ਵੈਨਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਨਾਂ ਵੈਨਾਂ ਵਿੱਚ ਦੋ ਲੱਖ ਰੁਪਏ ਖਰਚ ਕਰਕੇ ਡਰਾਈਵਰ, ਡਾਕਟਰ ਅਤੇ ਮਰੀਜ ਲਈ ਵੱਖ ਵੱਖ ਕੰਪਾਰਟਮੈਂਟ ਬਣਾਏ ਗÂੈ ਹਨ। ਸ੍ਰ ਰਿੰਟੂ ਵੱਲੋਂ ਦੋਹਾਂ ਮੋਬਾਇਲ ਟੈਸਟਿੰਗ ਵੈਨਾਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਨੂੰ ਸੌਂਪਦੇ ਕਿਹਾ ਕਿ ਇਨਾਂ ਵੈਨਾਂ ਨਾਲ ਜਿਲੇ ਵਿੱਚ ਟੈਸਟ ਕਰਵਾਉੋਣ ਵਾਲਿਆਂ ਦੀ ਗਿਣਤੀ ਵਧੇਗੀ । ਸ੍ਰ ਰਿੰਟੂ ਨੇ ਕਿਹਾ ਕਿ ਜੇਕਰ ਜਿਲਾ ਪ੍ਰਸਾਸ਼ਨ ਨੂੰ ਹੋਰ ਮੋਬਾਇਲ ਟੈਸਟਿੰਗ ਵੈਨਾਂ ਦੀ ਜਰੂਰਤ ਹੋਵੇਗੀ ਤਾਂ ਨਗਰ ਨਿਗਮ ਵੱਲੋਂ ਹੋਰ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਇਨਾਂ ਦੋਹਾਂ ਮੋਬਾਇਲ ਟੈਸਟਿੰਗ ਵੈਨਾਂ ਨੂੰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਭੇਜਿਆ ਜਾਵੇਗਾ ਅਤੇ ਸਭ ਤੋਂ ਪਹਿਲਾਂ ਢਾਬੇ ਵਾਲਿਆਂ ਦੇ ਕਰੋਨਾ ਟੈਸਟ ਕੀਤੇ ਜਾਣਗੇ ਕਿਉਂਕਿ ਇਨਾਂ ਦੇ ਪਾਸ ਕਾਫੀ ਗਿਣਤੀ ਗ੍ਰਾਹਕ ਪੁੱਜਦੇ ਹਨ। ਉਨਾਂ ਕਿਹਾ ਕਿ ਕਰੋਨਾ ਨੂੰ ਖਤਮ ਕਰਨ ਲਈ ਸਾਰੇ ਲੋਕ ਸਰਕਾਰ ਦਾ ਸਾਥ ਦੇਣ ਅਤੇ ਥੋੜਾ ਜਿਹਾ ਸ਼ੱਕ ਪੈਣ ਤੇ ਆਪਣਾ ਟੈਸਟ ਕਰਵਾਉਣ। ਉਨਾਂ ਦੱਸਿਆ ਕਿ ਇਨਾਂ ਮੋਬਾਇਲ ਟੈਸਟਿੰਗ ਵੈਨਾਂ ਨਾਲ ਲੋਕਾਂ ਦੂਰ ਜਾਣ ਦੀ ਜਰੂਰਤ ਨਹੀਂ ਪਵੇਗੀ ਜਦ ਕਿ ਮੋਬਾਇਲ ਟੈਸਟਿੰਗਿ ਵੈਨਾਂ ਹਰ ਖੇਤਰ ਵਿੱਚ ਪਹੁੰਚਣਗੀਆਂ। ਸ੍ਰ ਖਹਿਰਾ ਨੇ ਦੱਸਿਆ ਕਿ ਕੋਵਿਡ ਟੈਸਟ ਕਰਵਾਉਣ ਲਈ ਕਿਸੇ ਵੀ ਡਾਕਟਰੀ ਪਰਚੀ ਦੀ ਲੋੜ ਨਹੀਂ ਹੈ। ਉਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਲੱਛਣ ਛਪਾਉਣ ਜਾਂ ਲੱਛਣ ਨਜ਼ਰ ਆਉਣ ਤੇ ਵੀ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਵਿਚ ਦੇਰੀ ਕਰਨਾ ਤੁਹਾਡੀ ਜਿੰਦਗੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸ੍ਰ ਖਹਿਰਾ ਨੇ ਕਿਹਾ ਕਿ ਮੋਬਾਇਲ ਟੈਸਟਿੰਗ ਵੈਨਾਂ ਐਸ:ਡੀ:ਐਮ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ ਅਤੇ ਜਿਸ ਇਲਾਕੇ ਵਿੱਚ ਕੋਈ ਕਰੋਨਾ ਪਾਜਟਿਵ ਪਾਇਆ ਜਾਂਦਾ ਹੈ ਤਾਂ ਉਸ ਇਲਾਕੇ ਦੇ ਹੋਰਨਾਂ ਲੋਕਾਂ ਦੇ ਟੈਸਟ ਵੀ ਕੀਤੇ ਜਾਣਗੇ ਤਾਂ ਜੋ ਕਰੋਨਾ ਮਹਾਂਮਾਰੀ ਦੇ ਇਸ ਚੈਨ ਨੂੰ ਤੋੜਿਆ ਜਾ ਸਕੇ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਸਿਵਲ ਸਰਜਨ ਡਾ: ਨਵਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ।