ਅੰਮ੍ਰਿਤਸਰ / 13 ਅਗਸਤ / ਨਿਊ ਸੁਪਰ ਭਾਰਤ ਨਿਊਜ
ਅੰਮ੍ਰਿਤਸਰ ਸ਼ਹਿਰ ਵਿਚ ਕੂੜਾ ਪ੍ਰਬੰਧਨ ਦੀ ਵੱਡੀ ਸਮੱਸਿਆ, ਜੋ ਕਿ ਘਰ-ਘਰ ਤੋਂ ਕੂੜੇ ਨੂੰ ਇਕੱਠਾ ਕਰਨ ਦਾ ਸੀ, ਦਾ ਹੱਲ ਅੰਮ੍ਰਿਤਸਰ ਕਾਰਪੋਰੇਸ਼ਨ ਵੱਲੋਂ ਨਿੱਜੀ ਭਾਈਵਾਲੀ ਨਾਲ ਕੀਤਾ ਜਾ ਚੁੱਕੇ ਹੈ ਅਤੇ ਇਸਨੇ ਚਾਰ ਸਾਲ ਦਾ ਸਫਲਤਾ ਪੂਰਵਕ ਸਫਰ ਪੂਰਾ ਕਰ ਲਿਆ ਹੈ। ਇਹ ਜਾਣਕਾਰੀ ਦਿੰਦੇ ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਅਗਸਤ 2016 ਵਿਚ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਘਰ-ਘਰ ਤੋਂ ਕੂੜਾ ਗੱਡੀਆਂ ਦੀ ਸਹਾਇਤਾ ਨਾਲ ਇਕੱਠਾ ਕਰਨ ਦੀ ਸ਼ੁਰੂਆਤ ਕੀਤੀ ਸੀ, ਉਸ ਵੇਲੇ ਇਹ ਕੰਮ ਮੁੰਬਈ ਦੀ ਇਕ ਕੰਪਨੀ ਦੀ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ। ਉਕਤ ਕੰਪਨੀ ਨੇ ਉਸ ਵੇਲੇ 235 ਮਿੰਨੀ ਟਿਪਰ ਅਤੇ 18 ਕੰਪੈਕਟਰ ਇਸ ਕੰਮ ਉਤੇ ਲਗਾਏ ਸਨ। ਇਸ ਪਿਛੋਂ ਅਗਸਤ 2019 ਵਿਚ ਕੰਪਨੀ ਨੇ ਆਪਣੀ ਵਿੱਤੀ ਸਥਿਤੀ ਕਾਰਨ ਮਾਲਕੀ ਬਦਲੀ ਅਤੇ ਹੁਣ ਨਵੀਂ ਆਈ ਕੰਪਨੀ ਇਹ ਕੰਮ ਸਫਲਤਾ ਪੂਰਵਕ ਚਲਾ ਰਹੀ ਹੈ। ਉਨਾਂ ਦੱਸਿਆ ਕਿ ਇਸ ਵੇਲੇ 235 ਮਿੰਨੀ ਟਿਪਰ, 18 ਕੰਪੈਕਟਰ ਅਤੇ 3 ਟਿਪਰ ਉਕਤ ਕੰਪਨੀ ਵੱਲੋਂ ਕੂੜਾ ਪ੍ਰਬੰਧਨ ਦੇ ਕੰਮ ਵਿਚ ਲਗਾਏ ਹੇ ਹਨ, ਜਦਕਿ ਅੰਮ੍ਰਿਤਸਰ ਕਾਰਪੋਰੇਸ਼ਨ ਨੇ 25 ਟਰੈਕਟਰ ਟਰਾਲੀਆਂ, 3 ਵੱਡੇ ਟਿਪਰ, 5 ਡੰਪਰ ਪਲੇਸਰ, 10 ਈ-ਰਿਕਸ਼ਾ, 8 ਜੇ ਸੀ ਬੀ ਇਸ ਕੰਮ ਵਿਚ ਲਗਾਈਆਂ ਹਨ। ਇਸ ਤੋਂ ਇਲਾਵਾ ਅੰਦਰੂਨੀ ਸ਼ਹਿਰ ਵਿਚ ਕੰਮ ਹੋਰ ਤੇਜ਼ੀ ਨਾਲ ਕਰਨ ਲਈ ਅੰਮ੍ਰਿਤਸਰ ਕਾਰਪੋਰੇਸ਼ਨ 52 ਨਵੇਂ ਮਿੰਨੀ ਟਰੱਕ, 4 ਕੰਪੈਕਟਰ ਹੋਰ ਖ੍ਰੀਦ ਰਹੀ ਹੈ।
ਉਨੰ ਦੱਸਿਆ ਕਿ ਇਸ ਕੰਮ ਵਿਚ ਲੱਗੇ ਸਾਰੇ ਵਾਹਨ ਜੇ ਸੀ ਬੀ ਨਾਲ ਲੈਸ ਹਨ, ਜਿਸ ਤੋਂ ਇੰਨਾਂ ਦੀ ਲੁਕੇਸ਼ਨ ਦਾ ਪਤਾ ਨਾਲੋ-ਨਾਲ ਲੱਗਦਾ ਰਹਿੰਦਾ ਹੈ। ਉਨਾਂ ਦੱਸਿਆ ਕਿ ਇਸ ਕੰਮ ਵਿਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕਰ ਲਈ ਹੈ ਅਤੇ ਹੁਣ ਇਸ ਦੇ ਪ੍ਰਬੰਧਨ ਭਾਵ ਸੋਲਿਡ ਵੇਸਟ ਪਲਾਂਟ ਨੂੰ ਕਾਇਮ ਕਰਨ ਲਈ ਸਾਰਾ ਧਿਆਨ ਕੇਂਦਰਿਤ ਕੀਤਾ ਹੈ, ਜਿਸ ਨਾਲ ਇਹ ਸਮੱਸਿਆ ਸਦੀਵੀਂ ਤੌਰ ਉਤੇ ਹੱਲ ਹੋ ਜਾਵੇਗੀ।