Site icon NewSuperBharat

ਸ੍ਰੀ ਓ ਪੀ ਸੋਨੀ ਨੇ ਦਰਖਤ ਲਗਾ ਕੇ ਦਿੱਤਾ ਵਾਤਾਵਰਣ ਬਚਾਉਣ ਦਾ ਸੱਦਾ

ਸ੍ਰੀ ਓ ਪੀ ਸੋਨੀ ਨੇ ਦਰਖਤ ਲਗਾ ਕੇ ਦਿੱਤਾ ਵਾਤਾਵਰਣ ਬਚਾਉਣ ਦਾ ਸੱਦਾ

ਸ਼ਹਿਰ ਦੀ ਸੁੰਦਰਤਾ ਤੇ ਵਾਤਾਵਰਣ ਦੀ ਖੁਸ਼ਹਾਲੀ ਲਈ ਦਰਖਤ ਲਗਾਉ-ਸੋਨੀ

ਅੰਮਿ੍ਰਤਸਰ, 9 ਅਗਸਤ (  ਨਿਊ ਸੁਪਰ ਭਾਰਤ ਨਿਊਜ਼  )-

ਸ੍ਰੀ ਓ ਪੀ ਸੋਨੀ ਨੇ ਦਰਖਤ ਲਗਾ ਕੇ ਦਿੱਤਾ ਵਾਤਾਵਰਣ ਬਚਾਉਣ ਦਾ ਸੱਦਾ

ਅੱਜ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਸਮਾਜ ਸੇਵੀ ਸੰਸਥਾ ‘ਵਾਈਸ ਆਫ ਅੰਮ੍ਰਿਤਸਰ’ ਵੱਲੋਂ ਸ਼ਹਿਰ ਵਿਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਰੰਭ ਕੀਤਾ ਗਿਆ। ਸ੍ਰੀ ਸੋਨੀ ਨੇ ਸੰਸਥਾ ਵੱਲੋਂ ਸਮਾਜ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਸ਼ਹਿਰ ਵਾਸੀਆ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਸਾਡੇ ਲਈ ਆਕਸੀਜਨ ਤੇ ਪਾਣੀ ਕੁਦਰਤ ਵੱਲੋਂ ਦਿੱਤੇ ਉਹ ਸਰੋਤ ਹਨ, ਜਿੰਨਾ ਬਿਨਾਂ ਧਰਤੀ ਉਤੇ ਜੀਵਨ ਦੀ ਕਲਪਨਾ ਹੀ ਨਹÄ ਕੀਤੀ ਜਾ ਸਕਦੀ । ਉਨਾਂ ਕਿਹਾ ਕਿ ਉਕਤ ਦੋਵੇਂ ਕੁਦਰਤੀ ਦਾਤਾਂ ਕੇਵਲ ਤੇ ਕੇਵਲ ਰੁੱਖ ਹੀ ਪੂਰੀ ਕਰ ਸਕਦੇ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਦੀ ਸੁੰਦਰਤਾ ਵਧਾਉਣ ਤੇ ਸ਼ਹਿਰ ਦਾ ਵਾਤਾਵਰਣ ਸਾਫ ਕਰਨ ਲਈ ਬਰਸਾਤ ਦੇ ਇੰਨਾਂ ਦਿਨਾਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੰਦੇ ਆਪ ਵੀ ਬੜੇ ਉਤਸ਼ਾਹ ਨਾਲ ਬੂਟੇ ਲਗਏ।

        ਸੰਸਥਾ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਾਨੂੰ ਲੋਕ ਲਹਿਰ ਵਾਗ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਯਤਨ ਕਰਨ ਦੀ ਲੋੜ ਹੈ। ਸ੍ਰੀਮਤੀ ਸੀਨੂੰ ਅਰੋੜਾ ਨੇ ਕਿਹਾ ਕਿ ਪੌਦੇ ਇਨਸਾਨੀ ਫੇਫੜੇ ਵਾਂਗ ਕੰਮ ਕਰਦੇ ਹਨ ਅਤੇ ਸਾਨੂੰ ਪੌਦੇ ਲਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਮਨਦੀਪ ਸਿੰਘ, ਰਾਖੀ ਵਰਮਾਨੀ ਸਹਿਗਲ, ਰਾਜਵਿੰਦਰ ਪਾਲ, ਮਾਨਵਦੀਪ, ਜਸਜੀਤ ਸਿੰਘ ,ਗੋਰਵ ਅਰੋੜਾ, ਅਮਨਦੀਪ ਸਿੰਘ, ਨੁਪੁਰ ਅਗਰਵਾਲ, ਮੋਹਿਤ ਖੰਨਾ, ਸਿੰਮੀ ਬੇਰੀ ਡੀ ਡੀ ੳ, ਮੋਨਿਕਾ ਸੋਨੀ, ਰਜਿੰਦਰ ਕੋਰ, ਜਸਮਿੰਦਰ ਦੀਪ,ਨੀਨਾ ਅਰੋੜਾ ਅਤੇ ਹੋਰ ਸੰਸਥਾ ਦੇ ਮੈਬਰਜ ਅਤੇ ਸਕੂਲ ਸਟਾਫ ਹਾਜ਼ਰ ਸਨ।

ਕੈਪਸ਼ਨ- ਗੇਟ ਹਕੀਮਾਂ ਵਿਖੇ ਪੌਦੇ ਲਗਾਉਂਦੇ ਹੋਏ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ।  

Exit mobile version