ਰਸਾਇਣ ਮੁਕਤ ਮਿਆਰੀ ਬਾਸਮਤੀ ਚਾਵਲ ਹੀ ਅੰਤਰਰਾਸ਼ਟਰੀ ਮੰਡੀ ਵਿੱਚ ਐਕਸਪੋਰਟ ਲਈ ਲਾਹੇਵੰਦ ਹੋਣਗੇ: ਡਾ: ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ
ਅੰਮ੍ਰਿਤਸਰ / 08 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ: ਸੁਤੰਤਰ ਕੁਮਾਰ ਐਰੀ ਵੱਲੋਂ ਬਾਸਮਤੀ ਦੇ ਗੜ• ਮੰਨੇ ਜਾਂਦੇ ਮਾਝੇ ਦੇ ਤਿੰਨ ਜਿਲਿ•ਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਰਈਸ ਮਿਲਰਜ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਹੈ ਕਿ ਬਾਸਮਤੀ ਚੌਲਾਂ ਦੀ ਬਾਹਰਲੇ ਮੁਲਕਾਂ ਵਿੱਚ ਡਿਮਾਂਡ ਕਾਫੀ ਵੱਧ ਗਈ ਹੈ। ਜਿਸ ਕਰਕੇ ਕੁਆਲਟੀ ਦੀ ਮਿਆਰੀ ਬਾਸਮਤੀ ਪੈਦਾ ਕਰਕੇ ਦਿੱਤੀ ਜਾਵੇ ਜਿਸਦਾ ਕਿਸਾਨਾਂ ਨੂੰ ਲਾਹੇਵੰਦ ਭਾਅ ਮਿਲੇਗਾ।
ਇਸ ਦੌਰਾਨ ਉਹਨਾਂ ਨੇ ਡਾ: ਗੁਰਦਿਆਲ ਸਿੰਘ ਬੱਲ, ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ, ਡਾ: ਰਮਿੰਦਰ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਅਤੇ ਡਾ: ਕੁਲਜੀਤ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਮੰਡੀ ਵਿੱਚ ਰਸਾਇਣ ਮੁਕਤ ਬਾਸਮਤੀ ਚਾਵਲ ਦੀ ਹੀ ਮੰਗ ਹੋਣ ਕਾਰਣ ਜਹਿਰ ਮੁਕਤ ਮਿਆਰੀ ਬਾਸਮਤੀ ਦੀ ਪੈਦਾਵਾਰ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਫਸਲ ਉੱਤੇ ਨੌ ਖੇਤੀ ਜਹਿਰਾਂ ਦੀ ਵਰਤੋਂ ਨਾ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਿੰਨਾਂ ਵਿੱਚ ਐਸੀਫੇਟ, ਟ੍ਰਾਈਜੋਫ਼ਾਸ, ਥਾਇਆਮਿਥੌਕਸਮ, ਕਾਰਬੈਂਡਾਜਿਮ, ਟਰਾਈਸਾਈਕਲਾਜੋਲ, ਬੁਪਰੋਫੇਜਿਨ, ਕਾਰਬੋਫਿਊਰਾਨ, ਪ੍ਰੋਪੀਕੋਨਾਜੋਲ ਅਤੇ ਥਾਇਉਫਿਨੇਟ ਮਿਥਾਇਲ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਜੇਕਰ ਇਹਨਾਂ ਜਹਿਰਾਂ ਦੀ ਵਰਤੋਂ ਬਾਸਮਤੀ ਦੀ ਫਸਲ ਉੱੇਤੇ ਕੀੜਿਆਂ-ਮਕੌੜਿਆਂ ਅਤੇ ਉੱਲੀ ਰੋਗ ਨੂੰ ਕੰਟਰੋਲ ਕਰਨ ਲਈ ਕੀਤੀ ਜਾਵੇ ਤਾਂ ਇਹਨਾਂ ਨੋੰ ਜਹਿਰਾਂ ਦੇ ਅੰਸ਼ ਬਾਸਮਤੀ ਚਾਵਲ ਦੇ ਵਿੱਚ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਾਹਰਲੇ ਮੁਲਕਾਂ ਵਿੱਚ ਬਾਸਮਤੀ ਚਾਵਲ ਐਕਸਪੋਰਟ ਨਹੀ ਕੀਤੇ ਜਾ ਸਕਦੇ। ਇਸ ਲਈ ਇਹਨਾਂ ਜਹਿਰਾਂ ਦੀ ਵਰਤੋਂ ਨਾ ਕਰਦੇ ਹੋਏ ਰਸਾਇਣ ਮੁਕਤ ਮਿਆਰੀ ਬਾਸਮਤੀ ਪੈਦਾ ਕਰਨਾਂ ਸਮੇਂ ਦੀ ਮੁੱਖ ਲੋੜ ਹੈ।
ਉਹਨਾਂ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸਤੋਂ ਇਲਾਵਾਂ ਉਹਨਾਂ ਕਿਹਾ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਊਨਲ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਦੀ ਮੁੱਕੰਮਲ ਤੌਰ ਤੇ ਪਾਬੰਦੀ ਹੈ। ਇਸ ਲਈ ਕਿਸਾਨਾਂ ਨਾਲ ਨਿੱਜੀ ਪੱਧਰ ਤੇ ਰਾਬਤਾ ਕਾਇਮ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਦੇ ਹੋਏ ਇੰਨਸੀਟੂ ਸਟਰਾਅ ਮੈਨੇਜਮੈਂਟ ਕਰਨ ਲਈ ਲਾਮਬੱਧ ਕੀਤਾ ਜਾਵੇ। ਉੇਹਨਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਇੰਨਪੁਟ ਦੀ ਮਿਆਰੀ ਸਪਲਾਈ ਯਕੀਨੀ ਬਣਾਉਣ ਲਈ ਇੰਨਫੋਰਸਮੈਂਟ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਵਿੱਚ ਕਿਸਾਨ ਮੈਂਬਰਾਂ ਦੀ ਸ਼ਮੂਲੀਅਤ ਵੀ ਕਰਵਾਈ ਜਾਵੇਗੀ।
ਮੀਟਿੰਗ ਵਿੱਚ ਹਾਜਰ ਖੇਤੀਬਾੜੀ ਅਧਿਕਾਰੀਆਂ ਨਾਲ ਹੋਰਨਾਂ ਖੇਤੀ ਵਿਕਾਸ ਦੇ ਕੰਮਾਂ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ ਬੁੱਟਰ, ਜਤਿੰਦਰ ਸਿੰਘ ਗਿੱਲ, ਜਗਵਿੰਦਰ ਸਿੰਘ, ਹਰਪਾਲ ਸਿੰਘ, ਤਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰਪਾਲ ਸਿੰਘ, ਸਤਬੀਰ ਸਿੰਘ, ਜੋਗਰਾਜਬੀਰ ਸਿੰਘ ਗਿੱਲ, ਮਨਿੰਦਰ ਸਿੰਘ, ਕੁਲਵੰਤ ਸਿੰਘ, ਹਰਸ਼ਰਨਜੀਤ ਸਿੰਘ (ਸਾਰੇ ਖੇਤੀਬਾੜੀ ਅਫਸਰ), ਇੰਜ: ਰਣਬੀਰ ਸਿੰਘ ਰੰਧਾਵਾ, ਪਰਜੀਤ ਸਿੰਘ ਔਲਖ, ਸੁਖਚੈਨ ਸਿੰਘ, ਬਲਵਿੰਦਰ ਸਿੰਘ ਛੀਨਾਂ, ਹਰਦੀਪ ਕੌਰ, ਸਤਵਿੰਦਰ ਕੌਰ, ਤੇਜਬੀਰ ਸਿੰਘ, ਜਗਦੀਪ ਕੌਰ ਖੇਤੀਬਾੜੀ ਅਧਿਕਾਰੀ ਵੀ ਮੌਜੂਦ ਸਨ।