ਲੀਗਲ ਮੈਟਰੋਲੋਜੀ ਵਿਭਾਗ ਵੱਲੋਂ ਮਹਿਤਾ ਇੰਟਰਪ੍ਰਾਇਜ਼ ਨੂੰ 60 ਹਜ਼ਾਰ ਰੁਪਏ ਜੁਰਮਾਨਾ
ਅੰਮ੍ਰਿਤਸਰ / 5 ਅਗਸਤ / ਨਿਊ ਸੁਪਰ ਭਾਰਤ ਨਿਊਜ
ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਪਾਰਕ ਅਦਾਰਿਆਂ ਦੀ ਜਾਂਚ ਦਾ ਕੰਮ ਜੰਗੀ ਪੱਧਰ ਉਤੇ ਸ਼ੁਰੂ ਕੀਤਾ ਗਿਆ ਹੈ। ਕੰਟਰੋਲਰ ਲੀਗਲ ਮੈਟਰੋਲੋਜੀ ਪੰਜਾਬ ਸ੍ਰੀਮਤੀ ਸਿਮਰਜੋਤ ਕੌਰ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਚ ਟੀਮ ਵੱਲੋਂ ਮਾਰੇ ਗਏ ਇਕ ਛਾਪੇ ਦੌਰਾਨ ਮਹਿਤਾ ਇੰਟਰਪ੍ਰਾਇਜ਼, ਜੋ ਕਿ ਕੰਢੇ-ਵੱਟਿਆਂ ਦੇ ਡੀਲਰ ਹਨ, ਨੂੰ ਕੁਤਾਹੀ ਕਰਨ ਬਦਲੇ 60 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਸ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਟੀਮ ਨੇ ਮੌਕੇ ਉਤੇ ਹੀ ਚਲਾਨ ਦੀ ਰਕਮ ਵਸੂਲ ਕੀਤੀ। ਉਨਾਂ ਦੱਸਿਆ ਕਿ ਕੰਟੋਰਲਰ ਲੀਗਲ ਮੈਟਰੋਲੋਜੀ ਵੱਲੋਂ ਨਿਰੀਖਕ ਲੀਗਲ ਮੈਟਰੋਲੋਜੀ ਨੂੰ ਅਜਿਹੀ ਜਾਂਚ-ਪੜਤਾਲ ਲਗਤਾਰ ਜਾਰੀ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ।