Site icon NewSuperBharat

ਡਿਪਟੀ ਕਮਿਸ਼ਨਰ ਵੱਲੋਂ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਦੇ ਆਦੇਸ਼ ***ਲੋਕ ਨਾਜਾਇਜ਼ ਤੌਰ ਉਤੇ ਖਰੀਦੀ ਹੋਈ ਸ਼ਰਾਬ ਨਾ ਪੀਣ-ਜ਼ਹਿਰੀਲੀ ਹੋਣ ਦਾ ਖਦਸ਼ਾ

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ

ਅੰਮ੍ਰਿਤਸਰ, 3 ਅਗਸਤ ( ਨਿਊ ਸੁਪਰ ਭਾਰਤ ਨਿਊਜ਼  )-

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਸਰਕਾਰ ਵੱਲੋਂ ਚੱਲਦੀਆਂ ਭਲਾਈ ਸਕੀਮਾਂ, ਜਿਸ ਵਿਚ ਸਮਾਰਟ ਰਾਸ਼ਨ ਕਾਰਡ, ਸਿਹਤ ਬੀਮਾ, ਵਿਧਵਾ, ਬੁਢਾਪਾ ਤੇ ਆਸ਼ਰਿਤ ਪੈਨਸ਼ਨ ਆਦਿ ਸ਼ਾਮਿਲ ਹਨ, ਤਰੁੰਤ ਦੇਣ। ਉਨਾਂ ਕਿਹਾ ਕਿ ਪਰਿਵਾਰਾਂ ਦੀ ਆਰਥਿਕ ਹਾਲਤ ਅਤੇ ਲੋੜ ਅਨੁਸਾਰ ਉਕਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਸ. ਖਹਿਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਐਲਾਨੀ 2-2 ਲੱਖ ਰੁਪਏ ਦੀ ਰਾਹਤ ਵੀ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਤੱਕ ਪੁੱਜਦੀ ਕੀਤੀ ਜਾਵੇ।

ਇਸਦੇ ਨਾਲ ਹੀ ਉਨਾਂ ਜਿਲਾ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕਿਸੇ ਕੋਲੋਂ ਵੀ ਖਰੀਦੀ ਨਾਜਾਇਜ਼ ਵਿਕਦੀ ਸ਼ਰਾਬ ਦਾ ਸੇਵਨ ਨਾ ਕਰਨ, ਕਿਉਂਕਿ ਇਹ ਜ਼ਹਿਰੀਲ ਹੋਣ ਦਾ ਖਦਸ਼ਾ ਹੈ। ਉਨਾਂ ਕਿਹਾ ਕਿ ਸ਼ਰਾਬ ਮਾਫੀਆ ਵੱਲੋਂ ਸਪਲਾਈ ਕੀਤੀ ਇਹ ਸ਼ਰਾਬ ਨਾ ਖਰੀਦੋ ਅਤੇ ਜੇਕਰ ਕਿਸੇ ਕੋਲ ਖਰੀਦੀ ਪਈ ਵੀ ਹੈ, ਤਾਂ ਉਹ ਇਸ ਸ਼ਰਾਬ ਨੂੰ ਨਸ਼ਟ ਕਰ ਦੇਵੇ ਭਾਵ ਡੋਲ ਦੇਵੇ। ਉਨਾਂ ਕਿਹਾ ਕਿ ਅਜਿਹੀ ਸ਼ਰਾਬ ਜਿਸ ਦੀ ਕੋਈ ਡਿਗਰੀ ਤੈਅ ਨਹੀਂ ਉਹ ਸਰੀਰਕ ਤੌਰ ਉਤੇ ਵੱਡਾ ਨੁਕਸਾਨ ਕਰ ਸਕਦੀ ਹੈ, ਸੋ ਕਿਸੇ ਵੀ ਹਾਲਤ ਵਿਚ ਅਜਿਹੀ ਸ਼ਰਾਬ, ਜੋ ਨਾਜਾਇਜ਼ ਤੌਰ ਉਤੇ ਸਪਲਾਈ ਹੋਈ ਹੈ,ਦਾ ਸੇਵਨ ਨਾ ਕੀਤਾ ਜਾਵੇ। 

Exit mobile version