December 25, 2024

ਕਰੋਨਾ ਪਾਜਟਿਵ 12 ਗਰਭਵਤੀ ਮਹਿਲਾਵਾਂ ਦੇ ਸੁਰੱਖਿਅਤ ਜਨੇਪੇ ਕਰਵਾਏ, ਸਿਹਤਯਾਬ ਹੋ ਕੇ ਗਈਆਂ ਘਰ- ਸਿਵਲ ਸਰਜਨ

0

*ਕੋਵਿਡ-19 ਮਹਾਂਮਾਰੀ ਦੌਰਾਨ ਹਸਪਤਾਲਾਂ ਵਿੱਚ ਗੂੰਜੀਆਂ ਖੁਸ਼ੀ ਦੀਆਂ ਕਿਲਕਾਰੀਆਂ **4 ਮਹੀਨਿਆਂ ਵਿੱਚ 2868 ਗਰਭਵਤੀ ਔਰਤਾਂ ਦੇ ਕੋਵਿਡ-19 ਦੇ ਟੈਸਟ ਕਰਵਾਏ

ਅੰਮ੍ਰਿਤਸਰ / 2 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਮਾਮਲਿਆਂ ਦੀ ਸ਼ਨਾਖਤ ਕਰਨ ਲਈ ਜਿਲੇ ਭਰ ਵਿੱਚ ਟੈਸਟ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਸ਼ਹਿਰ ਅਤੇ ਪਿੰਡਾਂ ਦੇ ਵੱਖ ਵੱਖ ਖੇਤਰਾਂ ਵਿੱਚ ਮੋਬਾਇਲ ਟੈਸਟਿੰਗ ਵੈਨਾਂ ਜਾ ਰਹੀਆਂ ਹਨ ਤਾਂ ਜੋ ਕੋਈ ਵੀ ਕਰੋਨਾ ਦਾ ਸ਼ੱਕੀ ਵਿਅਕਤੀ ਟੈਸਟ ਤੋਂ ਵਾਂਝਾ ਨਾ ਰਹਿ ਜਾਵੇ। ਇਸੇ ਹੀ ਤਹਿਤ ਸਿਹਤ ਵਿਭਾਗ ਵੱਲੋਂ 2868 ਗਰਭਵਤੀ ਔਰਤਾਂ ਦੇ ਕਰੋਨਾ ਦੇ ਟੈਸਟ ਕੀਤੇ ਗਏ ਹਨ ਤਾਂ ਜੋ ਉਨਾਂ ਨੂੰ ਸਵੱਸਥ ਜਨੇਪੇ ਦੀ ਸਹੂਲਤ ਮਿਲ ਸਕੇ ਜਿਸ ਕਰਕੇ ਮਾਂ ਅਤੇ ਨਵਜਨਮੇ ਬੱਚੇ ਨੂੰ ਤੁੰਦਰੁਸਤ ਮਾਹੌਲ ਮਿਲ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ 2868 ਗਰਭਵਤੀ ਮਹਿਲਾਵਾਂ ਦੇ ਕੋਵਿਡ19 ਦੇ ਟੈਸਟ ਕੀਤੇ ਗਏ ਸਨ ਜਿੰਨਾਂ ਵਿੱਚ 12 ਕੇਸ ਗਰਭਵਤੀ ਮਹਿਲਾਵਾਂ ਦੇ ਪਾਜਟਿਵ ਪਾਏ ਗਏ ਸਨ। ਉਨਾਂ ਦੱਸਿਆ ਕਿ ਕੋਵਿਡ -19 ਪਾਜਟਿਵ ਮਹਿਲਾ ਦਾ ਜਨੇਪਾ ਕਰਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਪ੍ਰੰਤੂ ਸਿਹਤ ਵਿਭਾਗ ਦੇ ਮੈਡੀਕਲ ਤੇ ਨਰਸਿੰਗ ਸਟਾਫ ਵੱਲੋਂ ਇਸ ਮੁਸ਼ਕਲ ਘੜੀ ਵਿੱਚ ਆਪਣਾ ਫ਼ਰਜ ਬਾਖੂਬੀ ਨਿਭਾਉਂਦੇ ਹੋਏ ਸੁਰੱਖਿਅਤ ਜਨੇਪੇ ਕਰਵਾਏ। ਉਨਾਂ ਦੱਸਿਆ ਕਿ ਜਿਲੇ ਦੇ ਕਮਿਊਨਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ, ਸਬ ਡਵੀਜਨ ਹਸਪਤਾਲ ਅਤੇ ਸਿਵਲ ਹਸਪਤਾਲ ਵੱਲੋਂ 24 ਘੰਟੇ ਆਪਣੀ ਜਿੰਮੇਵਾਰੀ ਤੇ ਤਨਦੇਹੀਨਾਲ ਡਿਊਟੀ ਨਿਭਾਈ ਜਾ ਰਹੀ ਹੈ ਜੋ ਕਿ ਇਨਾਂ ਦੀ ਸੰਕਟਕਾਲੀਨ ਸਮੇਂ ਵਿੱਚ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ -19 ਮਹਾਂਮਾਰੀ ਦੌਰਾਨ ਹਸਪਤਾਲਾਂ ਵਿੱਚ ਜਿਥੇ ਮਾਯੂਯੀ ਦਾ ਮਾਹੌਲ ਉਥੇ ਵਿਸ਼ੇਸ਼ ਗਾਇਨੀ ਵਾਰਡ ਵਿੱਚ ਨਵਜਨਮੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਹਨ। ਉਨਾਂ ਦੱਸਿਆ ਕਿ ਕੋਵਿਡ -19 ਪਾਜਟਿਵ ਗਰਭਵਤੀ ਮਹਿਲਾਵਾਂ ਦੇ ਸੁਰਖਿਅਤ ਜਨੇਪੇ ਕੀਤੇ ਗਏ ਅਤੇ ਉਹ ਆਪਣੇ ਨਵਜੰਮੇ ਬੱਚਿਆਂ ਨਾਲ ਸਿਹਤਯਾਬ ਹੋ ਕੇ ਘਰ ਨੂੰ ਗਈਆਂ ਜਿਸ ਨਾਲ ਮੈਡੀਕਲ ਸਟਾਫ ਵਿੱਚ ਵੀ ਕਾਫੀ ਖੁਸ਼ੀ ਦੀ ਲਹਿਰ ਸੀ ਕਿ ਉਨਾਂ ਵੱਲੋਂ ਇਸ ਮੁਸ਼ਕਲ ਘੜੀ ਵਿੱਚ ਆਪਣੇ ਕੰਮ ਨੂੰ ਵਧੀਆ ਢੰਗ ਨਾਲ ਮੈਡੀਕਲ ਸੁਵਿਧਾਵਾਂ ਦੇ ਕੇ ਅੰਜਾਮ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗਰਭਵਤੀ ਔਰਤਾਂ ਨੂੰ ਹਰ ਤਰ੍ਰਾਂ ਦੀਆਂ ਸਿਹਤ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਅਤੇ ਜੱਚਾ-ਬੱਚਾ ਨੂੰ ਸੁਰੱਖਿਅਤ ਤੇ ਤੰਦਰੁਸਤ ਰੱਖਣ ਲਈ ਸਿਹਤ ਵਿਭਾਗ ਲਗਾਤਾਰ ਗਰਭਵਤੀ ਔਰਤਾਂ ਦੀ ਸਿਹਤ ਦੀ ਜਾਂਚ ਕਰਕੇ ਉਨਾਂ ਦੇ ਸੁਰੱਖਿਅਤ ਜਨੇਪੇ ਦਾ ਪ੍ਰਬੰਧ ਕਰ ਰਿਹਾ ਹੈ ਅਤੇ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਟੀਕਾਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਗਰਭਵਤੀ ਮਹਿਲਾਵਾਂ ਦੇ ਮੁਫਤ ਲੈਬ ਟੈਸਟ, ਮੁਫਤ ਡਲੀਵਰੀ, ਦਵਾਈਆਂ, ਐਬੂਲੈਂਸ ਦੀ ਸੁਵਿਧਾ ਅਤੇ ਮੁਫਤ ਖਾਣੇ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *