December 25, 2024

ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਨੇ ਹੁਣ ਤੱਕ 5 ਲੱਖ 36 ਹਜ਼ਾਰ ਤੋਂ ਵੱਧ ਵਿਅਕਤੀਆਂ ਦੇ ਕੋਵਿਡ ਟੈਸਟ ਕੀਤੇ- ਸੋਨੀ

0

ਭਵਨ ਐਸ ਐਲ ਸਕੂਲ ਵਿਚ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਦੇ ਸ੍ਰੀ ਓ ਪੀ ਸੋਨੀ।

*ਰੋਜ਼ਾਨਾ ਹੋ ਰਹੇ ਹਨ 10 ਹਜ਼ਾਰ ਤੋਂ ਵੱਧ ਟੈਸਟ

ਅੰਮ੍ਰਿਤਸਰ / 1 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ, ਜਿਨਾਂ ਵਿਚ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ, ਰਜਿੰਦਰਾ ਕਾਲਜ ਪਟਿਆਲਾ ਅਤੇ ਬਾਬਾ ਫਰੀਦ ਕਾਲਜ ਫਰੀਦਕੋਟ ਸ਼ਾਮਿਲ ਹਨ, ਨੇ ਹੁਣ ਤੱਕ ਕੋਵਿਡ-19 ਦੇ 5,36,773 ਟੈਸਟ ਕੀਤੇ ਹਨ ਅਤੇ ਰੋਜ਼ਾਨਾ 10 ਹਜ਼ਾਰ ਤੋਂ ਵੱਧ ਟੈਸਟ ਕਰ ਰਹੇ ਹਨ। ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜਾਂ ਵਿਚ ਕੰਮ ਕਰ ਰਹੇ ਸਾਡੇ ਡਾਕਟਰਾਂ, ਨਰਸਾਂ ਅਤੇ ਹੋਰ ਅਮਲਾ ਲਗਾਤਾਰ ਕੋਵਿਡ-19 ਵਿਰੁੱਧ ਜੰਗ ਲੜ ਰਿਹਾ ਹੈ। ਉਨਾਂ ਕਿਹਾ ਕਿ ਉਕਤ ਤਿੰਨਾ ਸਰਕਾਰੀ ਕਾਲਜਾਂ ਵਿਚ ਇੰਨਾਂ ਦੇ ਨੇੜਲੇ ਜਿਲਿਆਂ ਤੋਂ ਟੈਸਟ ਲਈ ਨਮੂਨੇ ਸਿਹਤ ਵਿਭਾਗ ਵੱਲੋਂ ਭੇਜੇ ਜਾਂਦੇ ਹਨ, ਜਿੱਥੇ ਉਨਾਂ ਦੀ ਜਾਂਚ ਕਰਕੇ ਨਤੀਜਾ ਦਿੱਤਾ ਜਾ ਰਿਹਾ ਹੈ। ਅੱਜ ਭਵਨ ਐਸ. ਐਲ. ਸਕੂਲ ਵਿਚ 250 ਵਿਧਵਾ ਔਰਤਾਂ ਨੂੰ ਰਾਸ਼ਨ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਦੱਸਿਆ ਕਿ ਰਜਿੰਦਰਾ ਕਾਲਜ ਪਟਿਆਲਾ ਹੁਣ ਤੱਕ 205902 ਵਿਅਕਤੀਆਂ ਦੇ ਕੋਵਿਡ-19 ਟੈਸਟ ਕਰ ਚੁੱਕਾ ਹੈ, ਜਦਕਿ ਅੰਮ੍ਰਿਤਸਰ ਕਾਲਜ ਵਿਚ 182371 ਅਤੇ ਫਰੀਦਕੋਟ ਵਿਚ 148500 ਟੈਸਟ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਇੰਨਾਂ ਵਿਚੋਂ 13542 ਵਿਅਕਤੀ ਕੋਵਿਡ ਦੇ ਪਾਜ਼ੀਟਵ ਪਾਏ ਜਾ ਚੁੱਕੇ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਸਾਡੇ ਕਾਲਜ ਕੇਵਲ ਟੈਸਟ ਰਿਪੋਰਟ ਤੱਕ ਸੀਮਤ ਨਹੀ, ਪਾਜ਼ੀਟਵ ਪਾਏ ਵਿਅਕਤੀਆਂ ਦੇ ਇਲਾਜ ਦਾ ਪ੍ਰਬੰਧ ਵੀ ਇਨਾਂ ਹਸਪਤਾਲਾਂ ਵਿਚ ਹੋ ਰਿਹਾ ਹੈ।

        ਸ੍ਰੀ ਸੋਨੀ ਨੇ ਦੱਸਿਆ ਕਿ ਭਾਵੇਂ ਉਕਤ ਬਿਮਾਰੀ ਦਾ ਕੋਈ ਠੋਸ ਇਲਾਜ ਅਜੇ ਤੱਕ ਨਹੀ ਮਿਲਿਆ ਹੈ, ਪਰ ਸਾਡੇ ਡਾਕਟਰੀ ਅਮਲੇ ਨੇ ਇਹ ਨੋਟ ਕੀਤਾ ਹੈ ਕਿ ਜਿੰਨਾ ਕੇਸਾਂ ਵਿਚ ਬਿਮਾਰੀ ਦਾ ਪਤਾ ਛੇਤੀ ਲੱਗਾ ਹੈ, ਉਹ ਮਰੀਜ਼ ਹਸਪਤਾਲ ਵਿਚ ਸਿਹਤਯਾਬ ਵੀ ਛੇਤੀ ਹੋਇਆ ਹੈ। ਉਨਾਂ ਦੱਸਿਆ ਕਿ ਸਾਰੇ ਹਸਪਤਾਲਾਂ ਵਿਚ ਵੱਡੀ ਉਮਰ ਦੇ ਮਰਦ, ਔਰਤਾਂ, ਬੱਚੇ, ਗਰਭਵਤੀ ਔਰਤਾਂ ਅਤੇ ਕਈ ਹੋਰ ਬਿਮਾਰੀਆਂ ਤੋਂ ਪੀੜਤ ਵਿਅਕਤੀ ਵੀ ਕੋਰੋਨਾ ਨੂੰ ਮਾਤ ਦੇਣ ਵਿਚ ਕਾਮਯਾਬ ਹੋਏ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵਿਅਕਤੀ ਨੂੰ ਵੀ ਕੋਵਿਡ-19 ਦੇ ਲੱਛਣ ਆਪਣੇ ਵਿਚ ਵਿਖਾਈ ਦੇਣ, ਉਹ ਇਧਰ-ਉਧਰ ਜਾਣ ਦੀ ਥਾਂ ਹਸਪਤਾਲ ਵਿਚ ਪਹੁੰਚ ਕੇ ਆਪਣਾ ਟੈਸਟ ਕਰਵਾਉਣ ਨੂੰ ਤਰਜੀਹ ਦੇਵੇ।

   ਸ੍ਰੀ ਸੋਨੀ ਨੇ ਇਸ ਮੌਕੇ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਲਈ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਸ੍ਰੀ ਅਸ਼ਵਨੀ ਮਲਹੋਤਰਾ, ਸ੍ਰੀ ਅਵਿਨਾਸ਼ ਮਹਿੰਦਰੂ, ਸ੍ਰੀਮਤੀ ਅਨਿਤਾ ਭੱਲਾ, ਸ੍ਰੀ ਅਨਿਲ ਸਿੰਗਲਾ, ਸ੍ਰੀ ਰਾਕੇਸ਼ ਜੋਸ਼ੀ, ਸ੍ਰੀ ਐਸ ਕੇ ਪੁੰਜ, ਸ੍ਰੀ ਅਸ਼ੋਕ ਸ਼ਰਮਾ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *