Site icon NewSuperBharat

ਹੈਪੇਟਾਈਟਿਸ-ਸੀ ਦੀਆਂ ਦਵਾਈਆਂ ਬਿਲਕੁਲ ਮੁਫਤ: ਸਿਵਲ ਸਰਜਨ ਅੰਮ੍ਰਿਤਸਰ

*ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਅਤੇ ਕੋਰੋਨਾ ਤੇ ਫਤਿਹ ਸੰਭਵ **ਸਿਹਤ ਵਿਭਾਗ ਵਲੋਂ ਮਨਾਇਆ ਗਿਆ ਵਿਸ਼ਵ ਹੈਪੇਟਾਈਟਿਸ ਦਿਨ

ਅੰਮ੍ਰਿਤਸਰ / 28 ਜੁਲਾਈ / ਨਿਊ ਸੁਪਰ ਭਾਰਤ ਨਿਊਜ

ਮਿਸ਼ਨ ਫਤਿਹ ਪੰਜਾਬ ਤਹਿਤ ਕੋਵਿਡ ਮਹਾਂਮਾਰੀ ਦੌਰਾਨ ਪੀਲੀਏ ਨੂੰ ਖਤਮ ਕਰੋ. ਇਸ ਥੀਮ ਨੂੰ ਸਮਰਪਿਤ ਅੱਜ ਸਿਵਲ ਸਰਜਨ, ਅੰਮ੍ਰਿਤਸਰ ਡਾ.ਨਵਦੀਪ ਸਿੰਘ  ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਵਲੋਂ ਹੈਪਾਟਾਇਟਸ ਜਾਗਰੂਕਤਾ ਫੈਲਾਉਣ ਲਈ ਪੋਸਟਰ, ਪੈੰਫਲਿਟ ਅਤੇ ਹੈੰਡਬਿਲ ਰਲੀਜ ਕੀਤੇ ਗਏ, ਜਿਨਾਂ ਦੁਵਾਰਾ ਪੂਰੇ ਜਿਲੇ ਭਰ ਵਿਚ ਇਸ ਬੀਮਾਰੀ ਸੰਬਧੀ ਜਾਗਰੂਕਤਾ ਫੈਲਾਈ ਜਾਵੇਗੀ । ਇਸ ਅਵਸਰ ਤੇ ਸੰਬੋਧਨ ਕਰਦਿਆ ਡਾ ਨਵਦੀਪ ਸਿੰਘ ਨੇ ਕਿਹਾ ਕਿ ਹੈਪੇਟਾਈਟਿਸ ਜੋ ਕਿ ਹੁਣ ਇਲਾਜ ਯੋਗ ਹੈ, ਬਾਰੇ ਜਿੰਨੀ ਜਲਦੀ ਜਾਣਕਾਰੀ ਮਿਲੇਗੀ, ਉਨੀ ਹੀ ਜਲਦੀ ਇਸਦਾ ਇਲਾਜ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਲੋ ਹਰ ਸਾਲ 28 ਜੁਲਾਈ ਨੂੰ ਹੈਪੇਟਾਈਟਿਸ ਦਿਵਸ ਦੇ ਰੂਪ ਵਿਚ ਮਨਾਈਆ ਜਾਦਾ ਹੈ। ਇਸ ਬਿਮਾਰੀ ਦੀ 5 ਕਿਸਮਾਂ ਹੈ ਜਿਵੇ ਕਿ ਹੈਪੇਟਾਈਟਿਸ ਏ,ਬੀ,ਸੀ,ਡੀ ਅਤੇ ਈ ਹੈ ।ਇਨਾਂ ਵਿਚੋ ਹੈਪੇਟਾਈਟਿਸ ਏ ਅਤੇ ਬੀ ਦੀ ਵੈਕਸੀਨ ਮੋਜੂਦ ਹੈ। ਹੈਪੇਟਾਈਟਿਸ ਸੀ,ਡੀ ਅਤੇ ਈ ਦਾ ਇਲਾਜ ਦਵਾਈਆ ਰਾਹੀ ਕੀਤਾ ਜਾ ਸਕਦਾ ਹੈ।ਉਨਾਂ ਨੇ ਕਿਹਾ ਕਿ ਸੂਈਆਂ ਦਾ ਸਾਂਝਾ ਇਸਤਮਾਲ ਨਾ ਕਰੋ, ਰੇਝਰ ਅਤੇ ਬੁਰਸ਼ ਸਾਂਝੇ ਨਾ ਕੀਤੇ ਜਾਣ,ਟੈਟੂ ਨਾ ਬਣਵਾਏ ਜਾਣ,ਸੁਰੱਖਿਅਤ ਸੰਭੋਗ ਲਈ ਕੰਡੋਮ ਦਾ ਇਸਤਮਾਲ ਕਰੋ।

ਸਿਵਲ ਸਰਜਨ ਨੇ ਕਿਹਾ ਕਿ ਉਕਤ ਬਿਮਾਰੀ ਤੋਂ ਬਚਾਅ ਸਬੰਧੀ ਪੀਣ ਦਾ ਪਾਣੀ ਸਾਫ਼ ਸੌਮਿਆਂ ਤੋਂ ਲਵੋ, ਨਸ਼ੀਲੇ ਟੀਕੇ ਦੀ ਵਰਤੋਂ ਨਾ ਕਰੋ, ਸਮੇਂ ਸਮੇਂ ਸਿਰ ਡਾਕਟਰੀ ਜਾਂਚ ਕਰਵਾਓ। ਉਨਾਂ ਬਚਿਆ ਨੂੰ ਅਪੀਲ ਕੀਤੀ ਕਿ ਅੱਜ ਦੇ ਦਿਨ ਦਾ ਜਰੂਰੀ ਸੁਨੇਹਾ (ਹੈਪੇਟਾਈਟਿਸ ਤੋ ਬਚਾਅ) ਬਾਰੇ ਹਰ ਘਰ ਵਿੱਚ ਪਹੁੰਚਣਾ ਚਾਹੀਦਾ ਹੈ, ਕੋਵਿਡ ਕਾਲ ਦੌਰਾਨ  ਹੈਪੇਟਾਈਟਿਸ ਬਾਰੇ ਗਿਆਨ ਹੋਣਾ ਹੋਰ ਵੀ ਜਰੂਰੀ ਹੈ, ਤਾਂ ਜੋ ਕਿ ਇਨਸਾਨੀ ਜਿੰਦਗੀ ਨੂੰ ਇਹਨਾਂ ਬਿਮਾਰੀਆ ਤੋ ਸੁਰਖਿਅਤ ਰਖਿਆ ਜਾ ਸਕੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਦੀ ਸਿਹਤ ਦੀ ਦੇਖਭਾਲ ਕਰਨ ਲਈ ਸਿਹਤ ਵਿਭਾਗ ਦਿਨ ਰਾਤ ਯਤਨਸ਼ੀਲ ਹੈ। ਕੋਵਿਡ ਦੀਆਂ ਸਾਵਧਾਨੀਆਂ, ਬਾਰ ਬਾਰ ਹੱਥ ਥੋਣੇ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣ ਕਰਨਾ, ਮਾਸਕ ਪਾਉਣਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਡੈਪੋ ਪ੍ਰੋਗਰਾਮ ਤਹਿਤ ਨਸ਼ਿਆਂ ਵਿਰੁੱਧ ਲਾਂਮਬੰਧ ਕਰਨ ਦਾ ਉਪਰਾਲਾ ਵੀ ਲੋਕਾਂ ਦੇ ਸਿਹਤ ਸੰਭਾਲ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ ਚਲਾਈ ਇਕ ਵਿਸ਼ੇਸ਼ ਨਸ਼ਾ ਖਾਤਮਾ ਮੁਹਿੰਮ ਦਾ ਹਿੱਸਾ ਹੈ ਅਤੇ ਇਹ ਸਭ ਕੁਝ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ ਅਤੇ ਇਸ ਉਪਰ ਫਤਿਹ ਪਾਈ ਜਾ ਸਕਦੀ ਹੈ।

ਇਸ ਮੋਕੇ ਤੇ ਡੀਡੀਐਚਉ ਡਾ ਸ਼ਰਨਜੀਤ ਕੌਰ, ਜਿਲਾ ਟੀਕਾਕਰਨ ਅਫ਼ਸਰ ਡਾ ਰਮੇਸ਼ਪਾਲ ਸ਼ਿੰਘ, ਸ਼ਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ, ਡਾ ਮਦਨ ਮੋਹਨ, ਡਾ ਰਸ਼ਮੀ, ਡਾ ਕਰਮ ਮਹਿਰਾ, ਡਾ ਵਿਨੋਦ ਕੁੰਡਲ, ਡਾ ਪਰਿਤੋਸ਼ ਧਵਨ, ਮਾਸ ਮੀਡੀਆ ਅਫਸਰ ਰਾਜ ਕੌਰ ਅਤੇ ਅਮਰਦੀਪ ਸਿੰਘ  ਹਾਜਰ ਸਨ।

Exit mobile version