December 22, 2024

ਸੋਨੀ ਵੱਲੋਂ ਕੁਸ਼ਟ ਆਸ਼ਰਮ ਨੂੰ 25 ਲੱਖ ਅਤੇ ਆਰੀਆ ਸਮਾਜ ਨੂੰ ਦਿੱਤਾ 2 ਲੱਖ ਰੁਪਏ ਦਾ ਚੈਕ

0

ਅਗਲੇ ਸਾਲ ਕੁਸ਼ਟ ਆਸ਼ਰਮ ਨੂੰ 25 ਲੱਖ ਰੁਪਏ ਹੋਰ ਦੇਣ ਦਾ ਕੀਤਾ ਐਲਾਨ

***ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 9 ਨਵੰਬਰ (ਨਿਊ ਸੁਪਰ ਭਾਰਤ ਨਿਊਜ਼ )-

ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਕੇਂਦਰੀ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ  ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇ ਸਿਰ ਪੂਰਾ ਕੀਤਾ ਜਾਵੇ। ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੰਦਰੂਨੀ ਸ਼ਹਿਰ, ਜੋ ਕਿ ਪੁਰਾਣਾ ਵਿਰਾਸਤੀ ਸ਼ਹਿਰ ਹੈ, ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰਿਹਾÂਸ਼ੀ ਇਲਾਕਿਆਂ ਦੀਆਂ ਲੋੜਾਂ ਅਨੁਸਾਰ ਪਾਣੀ, ਸੀਵਰੇਜ ਲਾਇਨ ਅਤੇ  ਗਲੀਆਂ ਆਦਿ ਦਾ ਨਵ-ਨਿਰਮਾਣ ਵੀ ਚੱਲ ਰਿਹਾ ਹੈ।

ਇਸ ਮਗਰੋਂ ਸ੍ਰੀ ਸੋਨੀ ਨੇ ਝਬਾਲ ਰੋਡ ਉਤੇ ਚੱਲਦੇ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਅਤੇ ਉਥੇ ਨਵੇ ਬਣਨ ਵਾਲੇ ਕਮਰਿਆਂ ਲਈ 25 ਲੱਖ ਰੁਪਏ ਦਾ ਚੈਕ ਭੇਟ ਕੀਤਾ ਅਤੇ ਅਗਲੇ ਸਾਲ 25 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ।  ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸ੍ਰੀ ਸੋਨੀ ਨੇ ਆਸ਼ਰਮ ਲਈ 15 ਲੱਖ ਰੁਪਏ ਆਪਣੇ ਅਖਿਤਆਰੀ ਕੋਟੇ ਵਿਚੋਂ ਜਾਰੀ ਕਰਕੇ ਕਮਰਿਆਂ ਦਾ ਨਿਰਮਾਣ ਕਰਵਾਇਆ ਸੀ। ਸ੍ਰੀ ਸੋਨੀ ਨੇ ਕਿਹਾ ਕਿ ਸਮਾਜ ਨਾਲੋਂ ਟੁੱਟੇ ਇੰਨਾਂ ਲੋਕਾਂ ਦੀ ਸਾਰ ਲੈਣਾ ਸਰਕਾਰ ਦਾ ਫਰਜ਼ ਹੈ ਅਤੇ ਮੈਂ ਇਨਾਂ ਦੀਆਂ ਲੋੜਾਂ ਦੀ ਪੂਰਤੀ ਲਈ ਲੋੜ ਪੈਣ ਉਤੇ ਹੋਰ ਵੀ ਪੈਸੇ ਦਿਆਂਗਾ। ਇਸ ਮੌਕੇ ਸ਼੍ਰੀ ਸੋਨੀ ਵਲੋ ਨਵਾਂ ਕੋਟ ਬਜ਼ਾਰ ਵਿਖੇ ਸਥਿਤ ਆਰੀਆਂ ਸਮਾਜ ਦੇ ਪ੍ਰਧਾਨ ਡਾ: ਪ੍ਰਕਾਸ਼ ਚੰਦ ਨੂੰ ਆਰੀਆ ਸਮਾਜ ਮੰਦਰ ਲਈ 2 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ। ਇਸ ਮੌਕੇ ਆਰੀਆ ਸਮਾਜ ਦੇ ਪ੍ਰਤੀਨਿਧੀਆਂ ਵਲੋ ਸ਼੍ਰੀ ਸੋਨੀ ਦਾ ਧੰਨਵਾਦ ਕੀਤਾ ਗਿਆ

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਰੁਣ ਪੱਪਲ, ਕੋਸਲਰ ਸ੍ਰੀ ਤਾਹਿਰ ਸ਼ਾਹ, ਕੋਸ਼ਲਰ ਸ਼੍ਰੀ ਸੁਰਿੰਦਰ ਛਿੰਦਾ, , ਸ੍ਰੀ ਸਰਬਜੀਤ ਸਿੰਘ ਲਾਟੀ, ਸ੍ਰੀ ਰਵੀ ਕਾਂਤ, ਸ਼੍ਰੀ ਦੇਸ ਰਾਜ, ਸ਼੍ਰੀ ਸੋਨੂੰ ਭਾਟਿਆ, ਸ਼੍ਰੀ ਵਿਵੇਕ ਕੁਮਾਰ, ਸ਼੍ਰੀ ਬਾਲਕ੍ਰਿਸ਼ਨ, ਸ: ਗੁਰਨਾਮ ਸਿੰਘ ਲਾਲੀ, ਸ਼੍ਰੀ ਪ੍ਰਮੋਦ ਕੁਮਾਰ,  ਅਤੇ ਹੋਰ ਪਤਵੰਤੇ ਹਾਜ਼ਰ ਸਨ।

ਕੈਪਸ਼ਨ– ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਕੁਸ਼ਟ ਆਸ਼ਰਮ ਝਬਾਲ ਰੋਡ ਨੂੰ 25 ਲੱਖ ਰੁਪਏ ਦਾ ਚੈਕ ਭੇਟ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਕੋਸ਼ਲਰ ਸ਼੍ਰੀ ਸੁਰਿੰਦਰ ਛਿੰਦਾ ਅਤੇ ਸ: ਸਰਬਜੀਤ  ਸਿੰਘ ਲਾਟੀ

ਕੈਪਸ਼ਨ– ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਆਰੀਆ ਸਮਾਜ ਨਵਾਂ ਕੋਟ ਦੇ ਪ੍ਰਧਾਨ ਡਾ: ਪ੍ਰਕਾਸ਼ ਚੰਦ ਨੂੰ 2 ਲੱਖ ਰੁਪਏ ਦਾ ਚੈਕ ਭੇਟ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਕੋਸ਼ਲਰ ਸ਼੍ਰੀ ਸੁਰਿੰਦਰ ਛਿੰਦਾ ਅਤੇ ਸ: ਸਰਬਜੀਤ  ਸਿੰਘ ਲਾਟੀ

Leave a Reply

Your email address will not be published. Required fields are marked *