ਅਮੀਰ ਵਿਰਾਸਤ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਲੈ ਕੇ ਜਾਣ ਲਈ ਸਮਾਜ ਸੇਵੀ ਸੰਸਥਾਵਾਂ ਦੀ ਵਿਸੇਸ ਭੂਮਿਕਾ-ਰਾਣਾ ਕੇ ਪੀ ਸਿੰਘ.
ਸਰ੍ੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਐਂਡ ਕੱਲਚਰ ਕਲੱਬ ਵਲੋਂ ਅਯੋਜਿਤ 32ਵੇਂ ਕੈਂਪ ਵਿੱਚ ਸਪੀਕਰ ਨੇ ਕੀਤੀ ਸ਼ਿਰਕਤ.
ਸੱਸ ਸੋਰੇ ਦੀ ਸੇਵਾ ਕਰਨ ਵਾਲੀਆਂ ਨੂੰਹਾਂ ਨੂੰ ਦਿੱਤਾ ਮਹਾਂਰਾਣੀ ਚੰਪਾ ਦੇਵੀ ਸਨਮਾਨ..
ਸਰ੍ੀ ਅਨੰਦਪੁਰ ਸਾਹਿਬ 30 ਨਵੰਬਰ / ਨਿਊ ਸੁਪਰ ਭਾਰਤ ਨਿਊਜ਼
ਸਾਡੀ ਅਮੀਰ ਵਿਰਾਸਤ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਲੈ ਕੇ ਜਾਣ ਲਈ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ. ਇਸਤਰਹ੍ਾਂ ਸਾਡੇ ਬੱਚਿਆ ਖਾਸ ਤੋਰ ਤੇ ਨਵੀਂ ਪੀੜੀ ਨੂੰ ਜੋ ਸੁਨੇਹਾ ਅਜਿਹੇ ਸਮਾਰੋਹ ਰਾਹੀ ਮਿਲਦਾ ਹੈ ਉਸਦੇ ਨਾਲ ਸਾਡਾ ਵਿਰਸਾ ਹੋਰ ਅਮੀਰ ਹੋ ਰਿਹਾ ਹੈ.
ਇਹਨਾਂ ਵਿਚਾਰਾ ਦਾ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਸਰ੍ੀ ਗੁਰੂ ਤੇਗ ਬਹਾਦਾਰ ਜੀ ਦੇ 400 ਸਾਲਾ ਪਰ੍ਕਾਸ਼ ਪੁਰਬ ਨੂੰ ਸਮਰਪਿਤ, ਸਰ੍ੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਐਂਡ ਕੱਲਚਰ ਕਲੱਬ ਮਾਂਗੇਵਾਲ ਸਰ੍ੀ ਅਨੰਦਪੁਰ ਸਾਹਿਬ ਵਲੋਂ ਕਰਵਾਏ ਜਾ ਰਹੇ 32ਵੇਂ ਹਕੀਮ ਖੁਸਹਾਲ ਸਿੰਘ ਯਾਦਗਾਰੀ ਮੁਫਤ ਦਮਾ ਕੈਂਪ ਮੋਕੇ ਕੀਤਾ. ਉਹਨਾਂ ਕਿਹਾ ਕਿ ਅੱਜ ਚੋਥਾ ਮਹਾਂਰਾਣੀ ਚੰਪਾ ਦੇਵੀ ਸਨਮਾਨ ਸਮਾਰੋਹ ਵੀ ਅਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਸੱਸ ਸੋਰੇ ਦੀ ਸੇਵਾ ਕਰਨ ਵਾਲੀਆਂ ਨੂੰਹਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ ਹੈ ਅਤੇ ਕੋਵਿਡ ਦੋਰਾਨ ਪੂਰੀ ਜਿੰਮੇਵਾਰੀ ਨਾਲ ਡਿਊਟੀ ਨਿਭਾਉਣ ਵਾਲੇ ਸਿਹਤ ਕਰਮਚਾਰੀਆਂ/ਜਰਨੈਲਾਂ ਦਾ ਵੀ ਅੱਜ ਇਥੇ ਵਿਸੇਸ਼ ਸਨਮਾਨ ਕੀਤਾ ਗਿਆ. ਉਹਨਾਂ ਕਿਹਾ ਕਿ ਇਹਨਾਂ ਯੋਧਿਆ ਨੇ ਕਰੋਨਾ ਨੂੰ ਹਰਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਆਮ ਲੋਕਾਂ ਨੂੰ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਾਇਆ ਹੈ.
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅੱਜ ਬਹੁਤ ਹੀ ਪਵਿੱਤਰ ਤੇ ਮਹਾਨ ਦਿਹਾੜਾ ਹੈ, ਪਹਿਲੀ ਪਾਤਸ਼ਾਹੀ ਸਰ੍ੀ ਗੁਰੂ ਨਾਨਕ ਦੇਵ ਜੀ ਦੇ ਪਰ੍ਕਾਸ਼ ਪੁਰਬ ਤੇ ਕਤਕ ਦੀ ਪੁਨਿੰਆਂ ਵਾਲੇ ਦਿਨ ਅਯੋਜਿਤ ਇਸ ਕੈਂਪ ਦਾ ਮਹੱਤਵ ਹੋਰ ਵੱਧ ਜਾਦਾ ਹੈ. ਉਹਨਾਂ ਕਿਹਾ ਕਿ ਇਸ ਸਨਮਾਨ ਸਮਾਰੋਹ ਅਤੇ ਕੈਂਪ ਦੇ ਪਰ੍ਬੰਧਕ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਸਰ੍ੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮੋਕੇ ਇਸ ਕੈਂਪ ਦਾ ਅਯੋਜਨ ਕੀਤਾ ਹੈ. ਬਾਬਾ ਨਾਨਕ ਜੀ ਦਾ ਜੀਵਨ ਸਮੁੱਚੀ ਲੋਕਾਈ ਨੂੰ ਪਰ੍ਰੇਣਾ ਦੇ ਰਿਹਾ ਹੈ. ਉਹਨਾਂ ਨੇ ਸਮੁੱਚੀ ਮਨੁੱਖਤਾ ਨੂੰ ਅਗਿਆਨ ਦੇ ਹਨੇਰੇ ਵਿਚੋਂ ਬਾਹਰ ਕੱਢ ਕੇ ਨਵੀਂ ਰੋਸ਼ਨੀ ਵਿਖਾਈ ਹੈ. ਉਹਨਾਂ ਕਿਹਾ ਕਿ ਅਜਿਹੇ ਪਰ੍ੋਗਰਾਮ ਕਰਨ ਲਈ ਹੋਰ ਸੰਗਠਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਸ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਧਰਮ ਅਤੇ ਇਤਿਹਾਸ ਬਾਰੇ ਜਾਣੂ ਹੋ ਸਕਣਗੀਆਂ.
ਇਸ ਤੋਂ ਪਹਿਲਾਂ ਠਾਕੁਰ ਰਾਮ ਲਾਲ ਜੀ ਸਾਬਕਾ ਮੰਤਰੀ ਤੇ ਮੋਜੂਦਾ ਵਿਧਾਇਕ ਹਿਮਾਚਲ ਪਰ੍ਦੇਸ਼ ਨੇ ਕਿਹਾ ਕਿ ਮਿਨਹਾਸ ਪਰਿਵਾਰ ਤੇ ਉਹਨਾਂ ਦੇ ਸਹਿਯੋਗੀ ਪਿਛਲੇ ਲੰਮੇ ਅਰਸੇ ਤੋਂ ਇਹ ਕੈਂਪ ਲਗਾ ਰਹੇ ਹਨ. ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ. ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਨੇ ਕਿਹਾ ਕਿ ਇਹ ਕੈਂਪ ਪਿਛਲੇ 229 ਸਾਲਾਂ ਤੋਂ ਹਰ ਸਾਲ ਗੁਰੂ ਨਾਨਕ ਦੇਵੀ ਜੀ ਦੇ ਜਨਮਦਿਨ ਤੇ ਕੱਤਕ ਦੀ ਪੁਨਿੰਆ ਨੂੰ ਲੱਗਦਾ ਹੈ. ਉਹਨਾਂ ਕਿਹਾ ਕਿ ਇਹ ਕੈਂਪ ਲਗਾਤਾਰ ਜਾਰੀ ਰਹੇਗਾ ਅਤੇ ਅਸੀਂ ਆਪਣੇ ਬੱਚਿਆ ਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਦਿੰਦੇ ਰਹਾਂਗੇ.
ਇਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਦਾ ਸੰਸਥਾ ਵਲੋਂ ਵਿਸੇਸ਼ ਸਨਮਾਨ ਵੀ ਕੀਤਾ ਗਿਆ. ਇਸ ਮੋਕੇ ਜਿਲਹ੍ਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗੁਰਾਈ, ਪੀ ਆਰ ਟੀ ਸੀ ਦੇ ਡਾਇਰੈਕਟਰ ਕਮਲਦੇਵ ਜ਼ੋਸੀ, ਬਲਾਕ ਕਾਂਗਰਸ ਪਰ੍ਧਾਨ ਪਰ੍ੇਮ ਸਿੰਘ ਬਾਸੋਵਾਲ, ਜਿਲਹ੍ਾ ਕਮਾਂਡੈਟ ਸਰ੍ੀ ਢਿਲੋਂ, ਡਾ ਮਨਿੰਦਰਜੀਤ ਕੋਰ, ਤਹਿਸੀਲਦਾਰ ਰਾਮ ਕਰ੍ਿਸ਼ਨ, ਹਰਪਾਲ ਸਿੰਘ ਗੰਗੂਵਾਲ, ਗੁਰਚਰਨ ਸਿੰਘ ਕਟਵਾਲ, ਅਮਰੀਕ ਸਿੰਘ ਕਟਵਾਲ, ਆਤਮਾ ਘੱਟੀਵਾਲ, ਦਮਨਪਰ੍ੀਤ ਕੋਰ ਮਿਨਹਾਸ, ਕੁਲਦੀਪ ਸਿੰਘ ਦਿਓਲ, ਗਿਆਨੀ ਰਾਮ ਪਰ੍ਕਾਸ਼, , ਕੁਲਦੀਪ ਸਿੰਘ ਪਰਮਾਰ, ਤੇਜਿੰਦਰਪਾਲ ਸਿੰਘ ਰਤਨ,ਗੁਰਮੇਜ ਸਿੰਘ, ਰਾਣਾ ਰਣਬਹਾਦਰ ਸਿੰਘ ਆਦਿ ਪੱਤਵੱਤੇ ਹਜ਼ਾਰ ਸਨ.