November 22, 2024

ਸਵੀਪ ਮੁਹਿੰਮ ਤਹਿਤ ਦਿਵਿਯਾਂਗ ਬੱਚਿਆਂ ਦੇ ਕਰਵਾਏ ਮੁਕਾਬਲੇ ***ਦਿਵਿਯਾਂਗ ਬੱਚਿਆਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਦਿੱਤਾ ਸੱਦਾ

0

ਦਾਅਵੇ ਅਤੇ ਇਤਰਾਜ ਆਨਲਾਈਨ ਵੀ ਕੀਤੇ ਜਾ ਸਕਦੇ ਹਨ ਅਪਲਾਈ-ਜ਼ਿਲਾ ਸਿੱਖਿਆ ਅਫਸਰ

ਵੋਟਾਂ ਸਬੰਧੀ 1950 ਫੋਲ ਫਰੀ ਨੰ: ਤੇ ਲਈ ਜਾ ਸਕਦੀ ਹੈ ਜਾਣਕਾਰੀ

ਜ਼ਿਲਾ ਪ੍ਰਸ਼ਾਸਨ ਵਲੋ ਬੱਚਿਆਂ ਨੂੰ ਵੰਡੇ ਗਏ ਮਾਸਕ

ਅੰਮ੍ਰਿਤਸਰ, 26 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:

 ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਚੋਣ ਅਫਸਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਸਵੀਪ ਮੁਹਿੰਮ ਤਹਿਤ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੇ ਵੀਲ ਚੇਅਰ  ਦੌੜ ਦੇ ਮੁਕਾਬਲੇ ਕਰਵਾਏ ਗਏ,ਜਿਸ ਦੌਰਾਨ ਦਿਵਿਯਾਂਗ ਬੱਚਿਆਂ ਵਲੋ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੋਰਾਨ ਜੇਤੂ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ।

ਇਸ ਮੌਕੋ ਬੋਲਦਿਆਂ ਸਹਾਇਕ ਨੋਡਲ ਅਫਸਰ ਸਵੀਪ -ਕਮ-ਜਿਲਾ ਸਿੱਖਿਆ ਅਫਸਰ ਸੈਕੰਡਰੀ ਸ: ਸਤਿੰਦਰਬੀਰ ਸਿੰਘ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ / ਇਤਰਾਜ ਮਿਤੀ 16.11.2020 ਤੋਂ ਮਿਤੀ 15.12.2020 ਤੱਕ ਪ੍ਰਾਪਤ ਕੀਤੇ ਜਾਣੇ ਹਨ ਅਤੇ ਸਪੈਸ਼ਲ ਮੁਹਿੰਮ ਤਹਿਤ  ਮਿਤੀ  21.11.2020, 22.11.2020, 05.12.2020 ਅਤੇ ਮਿਤੀ 6.12.2020 ਨੂੰ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਬੈਠਣਗੇ ਅਤੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹਾਇਤਾ ਲਈ ਟੋਲ ਫ੍ਰੀ ਨੰਬਰ 1950 ਵੀ ਜਾਰੀ ਕੀਤਾ ਗਿਆ ਹੈ। ਜਿਸ ਤੇ ਕੋਈ ਵੀ ਵੋਟਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਉਨਾਂ ਦੱਸਿਆ ਕਿ ਜ਼ਿੰਨਾਂ ਵਲੋ ਫਾਰਮ ਭਰ ਕੇ ਪਹਿਲਾਂ ਹੀ ਦਿੱਤੇ ਗਏ ਹਨ, ਨੂੰ ਮੁੜ ਫਾਰਮ ਭਰਨ ਦੀ ਲੋੜ ਨਹੀ ਹੈ। ਉਨਾਂ ਕਿਹਾ ਕਿ ਬੂਥ ਲੈਵਲ ਅਫਸਰ ਪੋਲਿੰਗ ਬੂਥਾਂ ਤੇ ਬੈਠ ਕੇ ਸਪੈਸ਼ਲਾਂ ਕੈਪਾਂ ਦੋਰਾਨ ਦਸਤੀ ਫਾਰਮ ਵੀ ਲੈਣਗੇ।

ਸਹਾਇਕ ਨੋਡਲ ਅਫਸਰ ਨੇ ਦੱਸਿਆ ਕਿ ਵੋਟ ਬਣਵਾਉਣ ਲਈ ਫਾਰਮ ਭਰਦੇ ਸਮੇ ਆਪਣੇ ਜ਼ਰੂਰੀ ਦਸਤਾਵੇਜ ਜਿਵੇ ਕਿ ਰੰਗੀਨ ਫੋਟੋ,ਜਨਮ ਮਿਤੀ ਅਤੇ ਰਿਹਾਇਸ਼ ਦਾ ਪ੍ਰਮਾਣ ਪੱਤਰ ਲਗਾਉਣਾ ਜ਼ਰੂਰੀ ਹੈ।   ਉਹਨਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੋਈ ਵੀ ਨਾਗਰਿਕ ਭਾਰਤ ਚੋਣ ਕਮਿਸਨ ਦੀ ਵੈਬਸਾਇਟ www.nvsp.in  ਤੇ ਲਾਗਇੰਨ ਕਰਕੇ ਆਨਲਾਇਨ ਵੋਟ ਬਨਾਉਣ ਲਈ ਫਾਰਮ 6, ਵੋਟ ਕਟਾਉਣ ਲਈ ਫਾਰਮ 7, ਵੋਟਰ ਕਾਰਡ ਵਿੱਚ ਕਿਸੇ ਵੀ ਤਰਾਂ ਦੀ ਦਰੁੱਸਤੀ ਲਈ ਫਾਰਮ 8 ਅਤੇ ਇੱਕ ਹੀ ਚੋਣ ਹਲਕੇ ਵਿੱਚ ਇੱਕ ਬੂਥ ਤੋਂ ਦੂਜੇ ਬੂਥ ਵਿੱਚ ਵੋਟ ਸ਼ਿਫਟ ਕਰਨ ਲਈ ਫਾਰਮ 8 -ਏ ਪੁਰ ਕਰ ਸਕਦਾ ਹੈ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵਲੋ ਬੱਚਿਆਂ ਨੂੰ ਕੋਵਿਡ-19 ਦੀ ਮਹਾਮਾਰੀ ਤੋ ਬੱਚਣ ਲਈ ਮਾਸਕਾਂ ਦੀ ਵੰਡ ਵੀ ਕੀਤੀ ਗਈ।

 ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਐਲੀਮੈਟਰੀ ਸ: ਕੰਵਲਜੀਤ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਸ਼੍ਰੀਮਤੀ ਮਨਦੀਪ ਕੌਰ, ਸਵੀਪ ਕੋਆਡੀਨੇਟਰ ਸ਼੍ਰੀ ਸੋਰਭ ਖੋਸਲਾ, ਸ: ਜਸਬੀਰ ਸਿੰਘ, ਸ਼੍ਰੀਮਤੀ ਅਦਰਸ਼ ਕੁਮਾਰੀ ਅਤੇ ਸ: ਧਰਮਿੰਦਰ ਸਿੰਘ ਵੀ ਹਾਜ਼ਰ ਸਨ। 

– – – – —

ਕੈਪਸ਼ਨ

ਸਹਾਇਕ ਨੋਡਲ ਅਫਸਰ ਸਵੀਪ ਸ: ਸਤਿੰਦਰਬੀਰ ਸਿੰਘ ਜੇਤੂ ਬੱਚਿਆਂ ਨੂੰ ਸਨਮਾਨਤ ਕਰਦੇ ਹੋਏ।ਨਾਲ ਨਜ਼ਰ ਆ ਰਹੇ ਹਨ ਜ਼ਿਲਾ ਸਿੱਖਿਆ ਅਫਸਰ ਐਲੀਮੈਟਰੀ ਸ: ਕੰਵਲਜੀਤ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਸ਼੍ਰੀਮਤੀ ਮਨਦੀਪ ਕੌਰ, ਸਵੀਪ ਕੋਆਡੀਨੇਟਰ ਸ਼੍ਰੀ ਸੋਰਭ ਖੋਸਲਾ

Leave a Reply

Your email address will not be published. Required fields are marked *