ਸਰਵਪੱਖੀ ਵਿਕਾਸ ਨਾਲ ਨੰਗਲ ਦੀ ਬਦਲ ਰਹੀ ਹੈ ਨੁਹਾਰ-ਰਾਣਾ ਕੇ ਪੀ ਸਿੰਘ.***ਸਪੀਕਰ ਨੇ ਨੰਗਲ ਵਿੱਚ 2 ਕਰੋੜ ਦੇ ਵਿਕਾਸ ਕਾਰਜਾ ਦੇ ਰੱਖੇ ਨੀਂਹ ਪੱਥਰ *** ਪੀਣ ਵਾਲੇ ਪਾਣੀ ਦੀ ਕਮੀ ਜਲਦੀ ਹੋਵੇਗੀ ਦੂਰ : ਰਾਣਾ ਕੇ ਪੀ ਸਿੰਘ.*** ਸਮੁੱਚੇ ਨੰਗਲ ਸ਼ਹਿਰ ਨੂੰ ਐਲ ਈ ਡੀ ਸਟਰੀਟ ਲਾਇਟਾਂ ਨਾਲ ਜੱਗ ਮਗਾਇਆ ਜਾ ਰਿਹੇੈ.
ਨੰਗਲ / 24 ਨਵੰਬਰ / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਨੰਗਲ ਦੇ ਵੱਖ ਵੱਖ ਖੇਤਰਾਂ ਵਿੱਚ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਸ਼ਹਿਰ ਵਿੱਚ ਪਹਿਲਾਂ ਤੋਂ ਹੀ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਹੋਰ ਤੇਜੀ ਲਿਆਦੀ ਹੈ. ਉਹਨਾਂ ਨੇ ਨੰਗਲ ਦੇ ਚਹੁੰਮੁੱਖੀ ਵਿਕਾਸ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਜਲਦੀ ਦੂਰ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਗਤੀ ਦੇਣ ਅਤੇ ਨੰਗਲ ਸ਼ਹਿਰ ਨੂੰ ਰੋਸ਼ਨ ਕਰਨ ਲਈ ਲਗਾਈਆਂ ਜਾ ਰਹੀਆਂ ਐਲ ਈ ਡੀ ਸਟਰੀਟ ਲਾਈਟਾ ਦਾ ਕੰਮ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ.
ਅੱਜ ਵੱਖ ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਨੰਗਲ ਦੀ ਨੁਹਾਰ ਬਦਲ ਰਹੀ ਹੈ ਜਲਦੀ ਹੀ ਪੀਣ ਵਾਲੇ ਪਾਣੀ ਦੀ ਕਮੀ ਦੂਰੀ ਹੋ ਜਾਵੇਗੀ ਉਹਨਾਂ ਸ਼ਹਿਰ ਨੂੰ ਜਗ ਮਗਾਉਣ ਲਈ ਲਗਾਈਆਂ ਜਾ ਰਹੀਆਂ ਐਲ ਈ ਡੀ ਸਟਰੀਟ ਲਾਈਟਾਂ ਦਾ ਕੰਮ ਜਲਦੀ ਮੁਕੰਮਲ ਕਰਨ ਦਾ ਐਲਾਨ ਕੀਤਾ. ਉਹਨਾਂ ਦੱਸਿਆ ਕਿ ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕਈ ਪਰ੍ੋਜੈਕਟ ਸੁਰੂ ਕਰਵਾਏ ਗਏ ਹਨ ਜੋ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਕੀਤੇ ਜਾਣਗੇ.
ਅੱਜ ਰਾਣਾ ਕੇ ਪੀ ਸਿੰਘ ਨੇ ਐਮ ਪੀ ਦੀ ਕੋਠੀ ਦੇ ਨੇੜੇ 20 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਬਾਬਾ ਧੂਨਾ ਜੀ ਦੇ ਹਾਲ ਦਾ ਨੀਂਹ ਪੱਥਰ ਰੱਖਿਆ. ਇਸ ਉਪਰੰਤ ਉਹਨਾਂ ਨੇ 22 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਹਿਲਾ ਮੰਡਲ ਬਰਾੜੀ ਵਾਰਡ ਨੰ:11 ਦੇ ਹਾਲ ਅਤੇ ਕਮਰਿਆ ਦਾ ਨੀਂਹ ਪੱਥਰ ਰੱਖਿਆ. ਰਾਣਾ ਕੇ ਪੀ ਸਿੰਘ ਨੇ ਇਸ ਉਪਰੰਤ ਐਫ ਐਫ ਬਲਾਕ ਵਿੱਚ ਪਰ੍ਾਇਮਰੀ ਸਕੂਲ ਦੇ ਵਿੱਚ ਬਣਨ ਵਾਲੇ ਕਮਰਿਆਂ ਦਾ ਨੀਂਹ ਪੱਥਰ ਰੱਖਿਆ ਜਿਸਦੀ ਉਤੇ 44.70 ਲੱਖ ਰੁਪਏ ਦੀ ਲਾਗਤ ਆਵੇਗੀ. ਉਹਨਾਂ ਨੇ 37.01 ਲੱਖ ਨਾਲ ਤਿਆਰ ਹੋਣ ਵਾਲੀਆਂ ਸ਼ਹਿਰ ਦੀਆਂ ਵੱਖ ਵੱਖ ਓਪਨ ਜੀਮ ਦਾ ਨੀਂਹ ਪੱਥਰ ਵਾਰਡ ਨੰ:01 ਵਿੱਚ ਰੱਖਿਆ. ਇਸ ਉਪਰੰਤ ਉਹਨਾਂ ਨੇ 44.34 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਭਗਵਾਨ ਬਾਲਮੀਕ ਮੰਦਰ ਦੇ ਹਾਲ ਅਤੇ ਹੋਰ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਇਸ ਤੋਂ ਬਾਅਦ ਉਹਨਾਂ ਨੇ 14.90 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸ਼ਹੀਦ ਨੈਬ ਸੂਬੇਦਾਰ ਗੁਰਦਿਆਲ ਸਿੰਘ ਦੇ ਨਾਮ ਤੇ ਗੇਟ ਦਾ ਨੀਂਹ ਪੱਥਰ ਰੱਖਿਆ. ਰਾਣਾ ਕੇ ਪੀ ਸਿੰਘ ਨੇ ਅੱਜ ਨਗਰ ਕੋਸ਼ਲ ਨੰਗਲ ਵਿੱਚ ਬੇਸਹਾਰਾ ਪਸੂ ਚੱਕਣ ਵਾਲੀ ਗੱਡੀ ਨੂੰ ਵੀ ਰਵਾਨਾ ਕੀਤਾ.
ਜਿਕਰਯੋਗ ਹੈ ਕਿ ਸਪੀਕਰ ਰਾਣਾ ਕੇ ਪੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੇ ਵਿਧਾਨ ਸਭਾ ਹਲਕਾ ਸਰ੍ੀ ਅਨੰਦਪੁਰ ਸਾਹਿਬ ਦੇ ਅਧੀਨ ਪੈਦੇ ਨੰਗਲ ਸ਼ਹਿਰ ਦੇ ਵਿੱਚ ਕਈ ਵੱਡੇ ਪਰ੍ੋਜੈਕਟ ਲੋਕ ਅਰਪਣ ਕਰ ਚੁੱਕੇ ਹਨ ਅਤੇ ਕਈ ਹੋਰ ਵੱਡੇ ਪਰ੍ੋਜੈਕਟ ਉਹਨਾਂ ਵਲੋਂ ਜਲਦ ਹੀ ਮੁਕੰਮਲ ਕਰਵਾ ਕੇ ਲੋਕ ਅਰਪਣ ਕੀਤੇ ਜਾ ਰਹੇ ਹਨ. ਨੰਗਲ ਸ਼ਹਿਰ ਨੂੰ ਅਧੁਨਿਕ ਦਿਖ ਦੇਣ ਅਤੇ ਨਮੁਨੇ ਦਾ ਸਹਿਰ ਬਣਾਉਣ ਦੇ ਨਾਲ ਨਾਲ ਇਥੋ ਦੇ ਵਸਨੀਕਾ ਨੂੰ ਬੁਨਿਆਦੀਆਂ ਸਹੂਲਤਾਂ ਦੇਣ ਲਈ ਸਪੀਕਰ ਰਾਣਾ ਕੇ ਪੀ ਸਿੰਘ ਲਗਾਤਾਰ ਉਪਰਾਲੇ ਕਰ ਰਹੇ ਹਨ. ਉਹਨਾਂ ਵਲੋਂ ਅੱਜ ਇਹਨਾਂ ਲਗਭਗ 2 ਕਰੋੜ ਰੁਪਏ ਦੇ ਪਰ੍ੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਨਾਲ ਨੰਗਲ ਦੀ ਨੁਹਾਰ ਬਦਲਣ ਲਈ ਚੱਲ ਰਹੀ ਵਿਕਾਸ ਦੀ ਗਤੀ ਵਿੱਚ ਹੋਰ ਤੇਜੀ ਆ ਗਈ ਹੈ. ਉਪ ਮੰਡਲ ਅਫਸਰ ਨੰਗਲ ਕਮ ਪਰ੍ਸਾਸ਼ਕ, ਨਗਰ ਕੋਸ਼ਲ ਵਲੋਂ ਇਹਨਾਂ ਉਦਘਾਟਨ ਸਮਾਗਮਾਂ ਮੋਕੇ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ. ਉਹਨਾਂ ਕਿਹਾ ਕਿ ਕਰੋਨਾ ਕਾਲ ਵਿੱਚ ਵਿਕਾਸ ਦੀ ਰਫਤਾਰ ਨੂੰ ਮਧਮ ਨਹੀਂ ਹੋਣ ਦਿੱਤਾ ਹੈ ਪਰ੍ੰਤੂ ਅਸੀਂ ਸਾਰਿਆ ਨੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਨੀ ਹੈ ਇਸਲਈ ਉਹਨਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹਨਾਂ ਸਮਾਗਮਾਂ ਵਿੱਚ ਅਤੇ ਹਰ ਸਮੇਂ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਅਤੇ ਸਾਫ ਸਫਾਈ ਦਾ ਧਿਆਨ ਰੱਖਣ.
ਇਸ ਮੋਕੇ ਐਸ ਡੀ ਐਮ ਕਨੂ ਗਰਗ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ,ਈ ਓ ਮਨਜਿੰਦਰ ਸਿੰਘ, ਸੰਜੇ ਸਾਹਨੀ, ਸੁਰਿੰਦਰ ਪੰਮਾ, ਰਕੇਸ਼ ਨਇਅਰ, ਓਮਾਕਾਂਤ ਸ਼ਰਮਾ,ਅਸੋਕ ਸੈਣੀ, ਵਿਨਾ ਐਰੀ, ਦੀਪਕ ਨੰਦਾ, ਡਾਕਟਰ ਰਵਿੰਦਰ ਦੀਵਾਨ, ਪਰ੍ਤਾਪ ਸੈਣੀ, ਸੁਖਚੈਨ ਬਹੁਤ ਕਮਾਡੋਂ, ਸੋਨੀਆਂ ਸੈਣੀ, ਇੰਦੂ ਬਾਲਾ,ਲਖਵੀਰ ਲੱਕੀ,ਵਿਜੇ ਕੋਸ਼ਲ, ਉਮਪਰ੍ਕਾਸ਼, ਤਰਸੇਮ ਮੱਟੂ, ਆਦਿ ਪੰਤਵੱਤੇ ਹਾਜ਼ਰ ਸਨ.
ਤਸਵੀਰ:- ਸਪੀਕਰ ਰਾਣਾ ਕੇ ਪੀ ਸਿੰਘ ਨੰਗਲ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਹੋਏ.