ਜਿਲ•ਾ ਫਰੀਦਕੋਟ ਵਿੱਚ 67ਵਾਂ ਸਰਬ-ਭਾਰਤੀ ਸਹਿਕਾਰੀ ਸਪਤਾਹ ਮਨਾਇਆ ਗਿਆ
ਫਰੀਦਕੋਟ 19 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )
ਅੱਜ ਦੀ ਮਨਜੀਤ ਇੰਦਰਪੁਰਾ ਸਹਿਕਾਰੀ ਸਭਾ ਵਿਖੇ 67ਵਾਂ ਸਰਬ-ਭਾਰਤੀ ਸਹਿਕਾਰੀ ਸਪਤਾਹ ਵੱਜੋ ਮਨਾਇਆ ਗਿਆ। ਇਹ ਪ੍ਰੋਗਰਾਮ 14 ਨਵੰਬਰ ਤੋ 20 ਨਵੰਬਰ ਤੱਕ ਜਿਲ•ਾ ਫਰੀਦਕੋਟ ਵਿੱਚ ਸ.ਤਾਜੇਸ਼ਵਰ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਫਰੀਦਕੋਟ ਅਤੇ ਸ. ਸੁਖਜੀਤ ਸਿੰਘ ਬਰਾੜ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਰੀਦਕੋਟ ਦੀ ਰਹੀਨੁਮਾਈ ਹੇਠ, ਸ. ਅਮ੍ਰਿਤਪਾਲ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜੈਤੋ ਦੀ ਦੇਖ-ਰੇਖ ਵਿੱਚ ਪ੍ਰੋਗਰਾਮ ਕੀਤੇ ਗਏ।
ਅੱਜ ਦੇ ਪ੍ਰੋਗਰਾਮ ਦੇ ਆਰੰਭ ਵਿੱਚ ਸ. ਸਰਬਨ ਸਿੰਘ ਗਿੱਲ ਪ੍ਰਧਾਨ ਸਭਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਸਭਾ ਦੇ ਕਾਰੋਬਾਰ ਬਾਰੇ ਦਸਿੱਆ। ਸ. ਗੁਰਪ੍ਰਕਾਸ਼ ਸਿੰਘ ਸੀ.ਈ.ਆਈ ਪਨਕੋਫੈੱਡ ਜਿਲ•ਾ ਫਰੀਦਕੋਟ ਨੇ ਸਹਿਕਾਰਤਾ, ਸਹਿਕਾਰੀ ਦਿਵਸ ਬਾਰੇ ਦੱਸਦਿਆ ਸਮਾਜਿਕ ਬੁਰਾਈਆਂ, ਪ੍ਰਦੂਸ਼ਣ ਨੂੰ ਘਟਾਉਣ ਸਬੰਧੀ ਵੱੱਧ ਤੋ ਵੱਧ ਰੁੱਖ ਲਗਾਉਣ ਅਤੇ ਆਪਣਾ ਆਲਾ-ਦੁਆਲਾ ਸਾਫ ਸੁਥੱਰਾ ਰਖੱਣ ਬਾਰੇ ਵਿਚਾਰ ਰੱਖੇ। ਇਸ ਮੋਕੇ ਤੇ ਸ਼ਾਮ ਸੁੰਦਰ ਫੀਲਡ ਅਫਸਰ ਇਫਕੋ ਨੇ ਇਫਕੋ ਖਾਦ, ਦਵਾਇਆਂ ਅਤੇ ਇਫਕੋ ਦੇ ਪ੍ਰੋਡਕਟਾਂ ਬਾਰੇ ਜਾਣਕਾਰੀ ਦਿੱਤੀ।ਕੁਲਦੀਪ ਸਿੰਘ ਅਤੇ ਸਿਮਰਕੋਰ ਐਫ.ਐਲ.ਸੀ ਸਹਿਕਾਰੀ ਬੈੱਕ ਵੱਲੋ ਬੈੱਕ ਦੀਆਂ ਬੀਮਾਂ ਸਕੀਮਾਂ, ਸੋਵਿਂਗ ਖਾਤੇਆਂ ਅਤੇ ਸੈਲਫ ਹੈਲਪ ਗਰੁੱਪਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸ. ਲਖਵਿੰਦਰ ਸਿੰਘ ਬਰਾੜ ਜਿਲ•ਾ ਮੈਨੇਜਰ ਸਹਿਕਾਰੀ ਬੈਂਕ ਨੇ ਪਿੰਡਾਂ ਵਿੱਚ ਕੰਮ ਕਰ ਰਹੀਆਂ ਬ੍ਰਾਂਚਾ ਰਿਵਾਲਵਿਂਗ ਕੈਸ਼-ਕਰੈਡਿਟ ਲਿਮਟ 1 ਏਕੜ ਤੇ ਲੱਖ ਅਤੇ 15 ਏਕੜ ਤੱਕ 15 ਲੱਖ ਰੂਪੈ ਦੀ ਸਕੀਮ, ਮਕਾਨਾਂ ਲਈ 15 ਤੋ 20 ਲੱਖ ਦੀ ਸਕੀਮ ਐਜੂਕੇਸ਼ਨ, ਡੈਅਰੀ, ਸਹਾਇਕ ਧੰਧੇ ਅਤੇ ਪਰਸਨਲ ਲੋਨ ਸਬੰਧੀ ਜਾਣਕਾਰੀ ਦਿੱਤੀ। ਸ. ਅਮ੍ਰਿਤਪਾਲ ਸਿੰਘ ਸ/ਰ ਜੌਤੋ ਨੇ ਸਹਿਕਾਰੀ ਵਿਭਾਗ ਵੱਲੋ ਮੈਂਬਰਾਂ ਕਿਸਾਨਾਂ ਲਈ ਜਰੂਰੀ ਵਸਤਾਂ, ਖੇਤੀ ਸੰਦ, ਖਾਦ ਆਦਿ ਸਹੂਲਤਾਂ, ਅਤੇ ਸਹਿਕਾਰੀ ਮੁਲਾਜਮਾਂ ਅਤੇ ਅਦਾਰਿਆਂ ਨੂੰ ਆਪਸ ਵਿੱਚ ਤਾਲਮੇਲ ਬਣਾ ਕੇ ਸਹਿਕਾਰੀ ਵਿਭਾਗ ਦੀਆਂ ਸਕੀਮਾ ਮੈਂਬਰਾ ਤੱਕ ਪਹੁੰਚਾਉਣ ਦਾ ਸੁਨੇਹਾ ਦਿੰਦਿਆ ਸਹਿਕਾਰੀ ਦਿਵਸ ਦੀ ਵਧਾਈ ਦਿੱਤੀ।
ਇਸ ਸਮਾਰੋਹ ਦੋਰਾਨ ਸਾਤੰਨੂ ਡੀ.ਆਰ, ਰਾਜ ਕੁਮਾਰ ਮੈਨੇਜਰ ਸੀ.ਸੀ.ਬੀ, ਗੁਰਬਾਜ ਸਿੰਘ ਐਫ.ਓ ਮਾਰਕਫੈੱਡ, ਵਰਿੰਦਰ ਕੁਮਾਰ ਮੈਨੇਜਰ ਮਾਰਕੀਟਿੰਗ ਸੋਸਾਇਟੀ, ਬਲਵਿੰਦਰ ਸਿੰਘ ਜਿਲ•ਾ ਪ੍ਰਧਾਨ, ਸਵਰਨ ਕੋਰ ਸੁਪਰਡੈਂਟ, ਸੁਰਜੀਤ ਸਿੰਘ ਭਦੌੜ, ਜੀ.ਐਮ ਮਿਲਕ ਯੂਨੀਅਨ ਫਰੀਦਕੋਟ, ਡੀ.ਆਰ ਸ.ਰ ਦਾ ਪੂਰਾ ਸਟਾਫ,ਸਮੂਹ ਨਰੀਖਕ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰ ਮੁਲਾਜਮ ਹਾਜਰ ਸਨ। ਪ੍ਰੋਗਰਾਮ ਦੀ ਸਮਾਪਤੀ ਤੇ ਜਾਲੌਰ ਸਿੰਘ ਜਟਾਣਾ ਪੰਜਾਬ ਸਟੇਟ ਕਰਮਚਾਰੀ ਯੂਨੀਅਨ ਪ੍ਰਧਾਨ ਨੇ ਆਏ ਅਧਿਕਾਰੀਆਂ/ਕਰਮਚਾਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।