ਦੇਸ਼ ਦੀ ਅਜ਼ਾਦੀ ਅਤੇ ਨਵਨਿਰਮਾਣ ਵਿਚ ਪ੍ਰੈਸ ਨੇ ਜਿਕਰਯੋਗ ਭੂਮਿਕਾ ਨਿਭਾਈ:ਸਪੀਕਰ
ਸੂਬਾ ਸਰਕਾਰ ਵਲੋਂ ਕੀਤੀ ਤਰੱਕੀ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਮੀਡੀਆਂ ਦਾ ਵੱਡਾ ਯੋਗਦਾਨ: ਰਾਣਾ ਕੇ.ਪੀ ਸਿੰਘ
ਸਪੀਕਰ ਰਾਣਾ ਕੇ.ਪੀ ਸਿੰਘ ਨੇ ਰਾਸ਼ਟਰੀ ਪ੍ਰੈਸ ਦਿਹਾੜੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਪ੍ਰੈਸ ਕਲੱਬ ਚੋਂਕ ਕੀਤਾ ਲੋਕ ਅਰਪਣ
ਸੈਮੀਨਾਰ ਵਿਚ ਉੱਘੀਆਂ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
ਸ੍ਰੀ ਅਨੰਦਪੁਰ ਸਾਹਿਬ 16 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)
ਅੱਜ ਰਾਸ਼ਟਰੀ ਪ੍ਰੈਸ ਦਿਹਾੜੇ ਮੋਕੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਕਚਹਿਰੀ ਰੋਡ ਉਤੇ ਪ੍ਰੈਸ ਕਲੱਬ ਚੋਂਕ ਲੋਕ ਅਰਪਣ ਕੀਤਾ। ਉਨ੍ਹਾਂ ਨੇ ਇਸ ਉਪਰੰਤ ਪ੍ਰੈਸ ਕਲੱਬ ਵਲੋ ਆਯੋਜਿਤ ਇੱਕ ਸੈਮੀਨਾਰ ਵਿਚ ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਸੈਮੀਨਾਰ ਵਿਚ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਸੈਮੀਨਾਰ ਵਿਚ ਇਲਾਕੇ ਦੇ ਪੱਤਰਕਾਰਾਂ ਤੋ ਇਲਾਵਾ ਉੱਘੀਆ ਸ਼ਖਸੀਅਤਾਂ ਵੀ ਸ਼ਾਮਿਲ ਹੋਇਆ।
ਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਅਤੇ ਰਾਸ਼ਟਰ ਦੇ ਨਵਨਿਰਮਾਣ ਵਿਚ ਪ੍ਰੈਸ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ।ਮੋਜੂਦਾ ਸਮੇਂ ਸੂਬੇ ਵਿਚ ਵਿਕਾਸ ਦੀ ਗਤੀ ਨੂੰ ਅੱਗੇ ਵਧਾਉਣ ਵਿਚ ਵੀ ਪ੍ਰੈਸ ਵਲੋ ਜਿਕਰਯੋਗ ਭੂਮਿਕਾ ਨਿਭਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਅੱਜ ਪ੍ਰੈਸ/ਮੀਡੀਆਂ ਚੁਣੋਤਿਆਂ ਦਾ ਟਾਕਰਾ ਕਰ ਰਿਹਾ ਹੈ। ਅੱਜ ਪ੍ਰੈਸ ਵਿਚ ਮਕੈਨਿਕਇਜਮ ਬਣਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਪਿਛਲੇ 70 ਸਾਲਾ ਵਿਚ ਹੋਏ ਚਹੁੰਮੁਖੀ ਵਿਕਾਸ ਦੀ ਇਵਾਰਤ ਲਿਖਣ ਵਿਚ ਪ੍ਰੈਸ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪ੍ਰੈਸ ਦੀ ਜਿੰਮੇਵਾਰੀ ਵੀ ਪਹਿਲਾ ਨਾਲੋ ਬਹੁਤ ਜਿਆਦਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ ਦੇ ਖੇਤਰ ਵਿਚ ਅੱਜ ਜਿੰਮੇਵਾਰੀ ਦੀ ਭਾਵਨਾ ਵਿਚ ਵੀ ਤੇਜੀ ਨਾਲ ਵਾਧਾ ਹੋ ਰਿਹਾ ਹੈ।ਉਸਾਰੂ ਸਮਾਜ ਦੀ ਸਿਰਜਣਾ ਵਿਚ ਵੀ ਪੱਤਰਕਾਰ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਛੋਟੇ ਸ਼ਹਿਰਾਂ ਵਿਚ ਪੱਤਰਕਾਰਾਂ ਨੂੰ ਹੋਰ ਸਹੂਲਤਾ ਦੇਣ ਦੀ ਲੋੜ ਹੈ ਜਿਸ ਦੇ ਲਈ ਅਸੀ ਪੂਰਾ ਸਹਿਯੋਗ ਦੇਣ ਲਈ ਬਚਨਬੱਧ ਹਾਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੂਬੇ ਦੀ ਤਰੱਕੀ ਦੀ ਕਹਾਣੀ ਲਿਖਣ ਵਿਚ ਪ੍ਰੈਸ ਦੀ ਉਸਾਰੂ ਭੂਮਿਕਾ ਲਈ ਅਸੀ ਆਸਵੰਦ ਹਾਂ। ਉਨ੍ਹਾਂ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਪ੍ਰਬੰਧਕਾਂ ਵਲੋਂ ਆਯੋਜਿਤ ਸੈਮੀਨਾਰ ਅਤੇ ਸਮਾਰੋਹ ਦੀ ਪ੍ਰਸੰਸਾ ਕੀਤੀ।ਉਨ੍ਹਾਂ ਕਿਹਾ ਕਿ ਜੋ ਪ੍ਰੈਸ ਮੀਡੀਆਂ ਵਲੋ ਆਪਣੀਆਂ ਮੰਗਾਂ ਸਾਡੇ ਧਿਆਨ ਵਿਚ ਲਿਆਦੀਆਂ ਜਾਣਗੀਆਂ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਪ੍ਰਵਾਨ ਕਰਵਾਉਣ ਲਈ ਅਸੀ ਪੂਰੀ ਤਰਾਂ ਉਪਰਾਲੇ ਕਰਾਂਗੇ।
ਇਸ ਮੋਕੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਅੱਜ ਪੱਤਰਕਾਰੀ ਚੁਣੋਤੀ ਭਰਪੂਰ ਬਣ ਗਈ ਹੈ। ਕਰੋਨਾ ਕਾਲ ਦੋਰਾਨ ਪੱਤਰਕਾਰਾਂ ਨੇ ਕਰੋਨਾ ਨੂੰ ਹਰਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਲੀਡਰ ਅਤੇ ਬੇਬਾਕ ਢੰਗ ਨਾਲ ਪੱਤਰਕਾਰਾਂ ਨੇ ਕਰੋਨਾ ਨੂੰ ਹਰਾਉਣ ਵਿਚ ਵੀ ਵੱਡੀ ਭੂਮਿਕਾ ਨਿਭਾਈ। ਕਈ ਪੱਤਰਕਾਰਾਂ ਨੇ ਜਾਨਾ ਵਾਰੀਆਂ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੱਤਰਕਾਰਾਂ ਨੂੰ ਸਿਹਤ ਬੀਮਾਂ ਯੋਜਨਾ ਦਾ ਲਾਭ ਦਿੱਤਾ, ਪੱਤਰਕਾਰਾ ਲਈ ਪੈਨਸ਼ਨ ਸਕੀਮ ਲਾਗੂ ਕੀਤੀ, ਪੱਤਰਕਾਰਾਂ ਲਈ ਮੁਫਤ ਬੱਸ ਸੇਵਾ ਸਕੀਮ ਨੂੰ ਵੀ ਹੋਰ ਅੱਗੇ ਵਧਾਇਆ ਪ੍ਰੰਤੂ ਹਾਲੇ ਪੱਤਰਕਾਰਾਂ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ, ਇਸ ਦੇ ਲਈ ਸਪੀਕਰ ਰਾਣਾ ਕੇ.ਪੀ ਸਿੰਘ ਪੱਤਰਕਾਰਾਂ ਦੀਆਂ ਮੰਗਾਂ ਸੂਬਾ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਸਾਰੀਆਂ ਮੰਗਾਂ ਨੂੰ ਪਰਵਾਨ ਕਰਵਾਉਣ ਅਤੇ ਪੱਤਰਕਾਰਾਂ ਲਈ ਯੋਗ ਅਤੇ ਢੁਕਵੀਆਂ ਸਾਰੀਆਂ ਸਹੂਲਤਾਂ ਮੁਹੱਇਆ ਕਰਵਾਈਆ ਜਾਣ।
ਇਸ ਮੋਕੇ ਪ੍ਰੈਸ ਕਲੱਬ ਵਲੋਂ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਦੀਪਕ ਸ਼ਰਮਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
ਅੱਜ ਇਸ ਸੈਮੀਨਾਰ ਵਿਚ ਸਪੀਕਰ ਰਾਣਾ ਕੇ.ਪੀ ਸਿੰਘ, ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਤੋ ਇਲਾਵਾ ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸਚੰਦਰ ਦਸਗਰਾਈ, ਜਿਲਾ ਪ੍ਰੀਸਦ ਦੀ ਚੇਅਰ ਪਰਸਨ ਕ੍ਰਿਸ਼ਨਾ ਦੇਵੀ ਬੈਸ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ, ਨਗਰ ਕੋਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ, ਮਹਿੰਦਰ ਸਿੰਘ ਵਾਲੀਆ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ,ਇੰਦਰਜੀਤ ਸਿੰਘ ਅਰੋੜਾ, ਪ੍ਰਿਤਪਾਲ ਸਿੰਘ ਗੰਡਾ,ਮਾਤਾ ਗੁਰਬਚਨ ਕੋਰ, ਪ੍ਰੇਮ ੰਿਸਘ ਬਾਸੋਵਾਲ, ਸਵਰਨ ਸਿੰਘ ਲੋਦੀਪੁਰ, ਚੋਧਰੀ ਪਹੂ ਲਾਲ, ਅਮਰਪਾਲ ਸਿੰਘ ਬੈਂਸ, ਸੰਜੀਵਨ ਰਾਣਾ, ਸਾਬਕਾ ਕੋਸਲਰ ਨਰਿੰਦਰ ਸੈਣੀ, ਕਮਲਦੀਪ ਕੋਰ ਸੈਣੀ, ਕਮਲਜੀਤ ਭੱਲੜੀ, ਗਿਆਨੀ ਰਾਮ ਪ੍ਰਕਾਸ਼, ਬੁੱਧ ਰਾਮ ਸੈਣੀ, ਚੋਧਰੀ ਭਗਤ ਰਾਮ ਚੋਹਾਨ, ਨਰੋਤਮ ਚੰਦ ਜੱਜਰ, ਰਤਨ ਚੰਦ ਨਾਨੋਵਾਲ, ਨਰਿੰਦਰ ਸਿੰਘ ਥੋਡਾਮਾਜਰਾ, ਬਿਲੂ ਰਾਣਾ, ਮਹੰਤ ਬਚਨਦਾਸ ਮਜਾਰਾ, ਵਿਜੇ ਗਰਚਾ, ਗੁਰਅਵਤਾਰ ਸਿੰਘ ਚੰਨ, ਵਿਜੇ ਸਰਥਲੀ, ਗੁਰਪਾਲ ਸਿੰਘ ਸਰਪੰਚ, ਰਾਮਪਾਲ ਭੁੰਬਲਾ, ਰਾਣਾ ਰਣਬਹਾਦੁਰ ਸਿੰਘ, ਰਾਣਾ ਰਾਮ ਸਿੰਘ, ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਸੈਣੀ, ਅਰੁਣਜੀਤ ਸਿੰਘ, ਭਾਗ ਸਿੰਘ ਭੈਣੀ, ਜ਼ਸਪਾਲ ਸਿੰਘ, ਸਰਪੰਚ ਹਰਜਾਪ ਸਿੰਘ, ਮਨਿੰਦਰ ਰਾਣਾ, ਕੁਲਦੀਪ ਪ੍ਰਮਾਰ, ਜੱਗਾ ਨਿਕੂਵਾਲ,ਠਾਕੁਰ ਜਰਨੈਲ ਸਿੰਘ, ਹਰਭਜਨ ਸਿੰਘ ਨਿਕੂਵਾਲ, ਮਿੰਟੂ ਕੋਟਲਾ, ਬਿਕਰਮ ਠਾਕੁਰ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਚਿਨ ਕੋਸ਼ਲ, ਜਗਦੀਪ ਸਿੰਘ ਮਿਨਹਾਸ, ਸੁਖਦੇਵ ਸਿੰਘ ਮਹਿਰੋਲੀ, ਡਾ.ਬਾਮਦੇਵ, ਚੋਧਰੀ ਜਗਦੀਸ਼ ਚੰਦ, ਕਮਲਜੀਤ ਸਿੰਘ, ਕੁਲਦੀਪ ਸਿੰਘ ਭੋਗਲ,ਬੀਬੀ ਤਜਿੰਦਰ ਕੋਰ, ਬੀਬੀ ਸੁਰਿੰਦਰਪਾਲ ਕੋਰ, ਰਮੇਸ ਭੋਗਲ, ਸੁਨੀਲ ਅਡਵਾਲ, ਆਤਮਾ ਸਿੰਘ ਘੱਟੀਵਾਲ, ਬਲਵਿੰਦਰ ਰਾਣਾ, ਸਰਪੰਚ ਭਜਨ ਗਿਰ, ਕੈਪਟਨ ਸੰਦੀਪ ਕੁਮਾਰ, ਗਿਆਨ ਰਾਮ ਪ੍ਰਕਾਸ ਸਿੰਘ, ਠੇਕੇਦਾਰ ਸਾਧਾ ਸਿੰਘ ਹਰੀਵਾਲ, ਗੁਰਮਿੰਦਰ ਸਿੰਘ ਭੁੱਲਰ, ਪ੍ਰੇਮ ਪਾਲ ਪਿੰਕਾ ਅਤੇ ਇਲਾਕੇ ਦੇ ਰੂਪਨਗਰ, ਨੂਰਪੁਰ ਬੇਦੀ, ਕੀਰਤਪੁਰ ਸਾਹਿਬ ਅਤੇ ਨੰਗਲ ਦੇ ਪੱਤਰਕਾਰ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਤਸਵੀਰ: ਸਪੀਕਰ ਰਾਣਾ ਕੇ.ਪੀ ਸਿੰਘ ਕੋਮੀ ਪ੍ਰੈਸ ਦਿਹਾੜੇ ਮੋਕੇ ਸ੍ਰੀ ਅਨੰਦਪੁਰ ਸਾਹਿਬ ਪ੍ਰੈਸ ਕਲੱਬ ਚੋਕ ਨੂੰ ਲੋਕ ਅਰਪਣ ਕਰਦੇ ਹੋਏ
ਸੈਮੀਨਾਰ ਵਿਚ ਸ਼ਿਰਕਤ ਕਰਦੇ ਹੋਏ ਰਾਣਾ ਕੇ.ਪੀ ਸਿੰਘ