ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਮੈਨ ਨੇ ਨਾਰੀ ਨਿਕੇਤਨ ਵਿਚ ਬੱਚਿਆਂ ਨਾਲ ਦਿਵਾਲੀ ਮਨਾਈ ਬੱਚੀਆਂ ਨਾਲ ਬੁਰਾ ਵਿਵਹਾਰ ਨਾ ਕਰਨ ਦੀ ਕੀਤੀ ਨਸੀਹਤ
ਅੰਮ੍ਰਿਤਸਰ, 15 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )-
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੰਮ੍ਰਿਤਸਰ ਸਥਿਤ ਨਾਰੀ ਨਿਕੇਤਨ ਵਿਚ ਰਹਿ ਰਹੀਆਂ ਬੱਚੀਆਂ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਉਨਾਂ ਬੱਚੀਆਂ ਨੂੰ ਇੱਥੇ ਮਿਲ ਰਹੀਆਂ ਸਹੂਲਤਾਂ, ਕੀਤੇ ਜਾਂਦੇ ਵਿਵਹਾਰ, ਖੁਰਾਕ ਆਦਿ ਦਾ ਜਾਇਜ਼ਾ ਵੀ ਲਿਆ। ਉਨਾਂ ਦੋ ਬੱਚੀਆਂ ਵੱਲੋਂ ਕੀਤੀ ਸਖਤ ਵਿਵਹਾਰ ਦੀ ਸ਼ਿਕਾਇਤ ਉਤੇ ਐਸ ਡੀ ਐਮ ਨੂੰ ਹਦਾਇਤ ਕੀਤੀ ਕਿ ਉਹ ਹਫਤੇ ਦੇ ਅੰਦਰ ਇਹ ਰਿਪੋਰਟ ਕਮਿਸ਼ਨ ਨੂੰ ਭੇਜਣ ਅਤੇ ਨਾਲ ਹੀ ਸਮਾਜਿਕ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਡਿਸਪਲੇਨ ਲਈ ਸਖਤੀ ਕਰਨੀ ਵੀ ਜ਼ਰੂਰੀ ਹੈ ਪਰ ਇਸ ਮੌਕੇ ਇੰਨਾਂ ਦੀ ਮਾਨਸਿਕ ਹਾਲਤ ਦਾ ਬਰਾਬਰ ਧਿਆਨ ਰੱਖਿਆ ਜਾਵੇ।
ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਤੰਦੁਰਸਤ ਬੱਚੀਆਂ ਨੂੰ ਸਲਾਈ-ਕਢਾਈ ਆਦਿ ਦਾ ਕੰਮ ਵੀ ਸਿਖਾਇਆ ਜਾਵੇ, ਤਾਂ ਜੋ ਇਹ ਆਪਣਾ ਭਵਿੱਖ ਸੰਵਾਰ ਸਕਣ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਬੱਚੀਆਂ ਤੰਦਰੁਸਤ ਹਨ, ਉਨਾਂ ਦਾ ਵਿਆਹ ਵੀ ਕੀਤਾ ਜਾਵੇਗਾ। ਉਨਾਂ ਬੱਚੀਆਂ ਨੂੰ ਦਵਾਲੀ ਦੀ ਸ਼ੁਭ ਕਾਮਨਾਵਾਂ ਦਿੰਦੇ ਮਿਠਾਈ ਵੰਡੀ ਅਤੇ ਭਰੋਸਾ ਦਿੱਤਾ ਕਿ ਕਮਿਸ਼ਨ ਤੁਹਾਡੇ ਨਾਲ ਖੜਾ ਹੈ। ਇਸ ਮੌਕੇ ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਸ੍ਰੀ ਸ਼ਿਵਾਕੁਰ ਗੁਲਾਟੀ, ਏ ਸੀ ਪੀ ਕ੍ਰਾਇਮ ਸ੍ਰੀਮਤੀ ਕੰਵਲਦੀਪ ਕੌਰ, ਜਿਲ•ਾ ਸਮਾਜਿਕ ਸੁਰੱਖਿਆ ਅਧਿਕਾਰੀ ਅਸੀਸਇੰਦਰ ਸਿੰਘ, ਜਿਲ•ਾ ਪ੍ਰੋਗਰਾਮ ਅਫਸਰ ਸ੍ਰੀ ਮਨਜਿੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ
ਨਾਰੀ ਨਿਕੇਤਨ ਵਿਖੇ ਬੱਚਿਆਂ ਨਾਲ ਦਿਵਾਲੀ ਮਨਾਉਣ ਮੌਕੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ।