ਵੱਡੇ ਵਿਕਾਸ ਕੰਮਾਂ ਦੇ ਮੁਕੰਮਲ ਹੋਣ ਨਾਲ ਨੰਗਲ ਦੀ ਬਦਲੀ ਨੁਹਾਰ:ਰਾਣਾ ਕੇ.ਪੀ ਸਿੰਘ ***1.10 ਕਰੋੜ ਨਾਲ ਮੁਕੰਮਲ ਹੋਏ ਭਗਵਾਨ ਪਰਸ਼ੂਰਾਮ ਭਵਨ ਤੇ 34.40 ਲੱਖ ਨਾਲ ਤਿਆਰ ਜਿੰਮ ਤੇ ਮਸ਼ੀਨਾਂ ਨੂੰ ਸਪੀਕਰ ਨੇ ਕੀਤਾ ਲੋਕ ਅਰਪਣ ***ਕਮਿਊਨਿਟੀ ਸੈਂਟਰ ਅਤੇ ਫਲਾਈਓਵਰ ਜਲਦੀ ਹੋਣਗੇ ਮੁਕੰਮਲ ***ਨੰਗਲ ਵਿਚ ਚਾਰੇ ਪਾਸੇ ਚੱਲ ਰਹੇ ਹਨ ਵਿਕਾਸ ਦੇ ਕੰਮ
ਨੰਗਲ ,12 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਨੰਗਲ ਦੇ ਵਾਰਡ ਨੰ:10 ਮੈਦਾ ਮਾਜਰਾ ਵਿਚ 1.10 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਏ ਭਗਵਾਨ ਪਰਸੂਰਾਮ ਭਵਨ ਅਤੇ 34.40 ਲੱਖ ਦੀ ਲਾਗਤ ਨਾਲ ਤਿਆਰ ਜਿੰਮ ਅਤੇ ਮਸ਼ੀਨਰੀ ਨੁੂੰ ਲੋਕ ਅਰਪਣ ਕੀਤਾ।
ਇਸ ਮੋਕੇ ਰਾਣਾ ਕੇ.ਪੀ ੰਿਸਘ ਨੇ ਕਿਹਾ ਕਿ ਨੰਗਲ ਵਿਚ ਚਾਰੇ ਪਾਸੇ ਵਿਕਾਸ ਦੇ ਕੰਮ ਚੱਲ ਰਹੇ ਹਨ। ਨੰਗਲ ਦਾ ਫਲਾਈਓਵਰ ਬਰਾਰੀ ਦਾ ਕਮਿਊਨਿਟੀ ਸੈਂਟਰ ਅਤੇ ਕਥੇੜਾ ਦਾ ਸਟੇਡੀਅਮ ਜਲਦੀ ਮੁਕੰਮਲ ਕਰਵਾ ਕੇ ਲੋਕ ਅਰਪਣ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਰਾਰੀ ਦੇ ਪੁੱਲ ਸਣੇ ਨੰਗਲ ਸ਼ਹਿਰ ਦੇ ਚੱਪੇ ਚੱਪੇ ਤੇ ਵਿਕਾਸ ਦੇ ਕੰਮ ਚੱਲ ਰਹੇ ਹਨ। ਇਨ੍ਹਾਂ ਵਿਕਾਸ ਦੇ ਕੰਮਾਂ ਨਾਲ ਨੰਗਲ ਦੀ ਨੁਹਾਰ ਬਦਲ ਗਈ ਹੈ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਗਲੇ ਦੋ ਦਿਨਾਂ ਵਿਚ ਨੰਗਲ ਸ਼ਹਿਰ ਵਿਚ ਐਲ.ਈ.ਡੀ ਲਾਈਟਾਂ ਲਗਾ ਕੇ ਸ਼ਹਿਰ ਨੂੰ ਜਗਮਗ ਕੀਤਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਲਈ ਇਹ ਦੀਵਾਲੀ ਦਾ ਤੋਹਫਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਰੋੜਾ ਰੁਪਏ ਦੇ ਵਿਕਾਸ ਦੇ ਕੰਮ ਕਰਵਾ ਕੇ ਜਿੱਥੇ ਨੰਗਲ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾ ਮੁਹੱਇਆ ਕਰਵਾਈਆਂ ਹਨ ਉਥੇ ਸ਼ਹਿਰ ਦੀ ਸੁੰਦਰਤਾ ਵਿਚ ਵੀ ਚੋਖਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾ ਕਮਿਊਨਿਟੀ ਸੈਂਟਰ ਨੂੰ ਨਵੀਨੀਕਰਨ ਤੇ ਏਅਰਕੰਡੀਸ਼ਨ ਕਰਵਾਉਣ ਉਪਰੰਤ ਲੋਕ ਅਰਪਣ ਕੀਤਾ ਹੈ। ਸ਼ਹਿਰ ਦੇ ਧਾਰਮਿਕ ਸਥਾਨਾ ਦਾ ਚੋਗਿਰਦਾ ਵੀ ਸਵਾਰਿਆ ਜਾ ਰਿਹਾ ਹੈ। ਪੀਣ ਵਾਲੇ ਪਾਣੀ ਲਈ ਨਵੇ ਟਿਊਵਬੈਲ ਵੀ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦਾ ਨਕਸ਼ ਨੁਹਾਰ ਸਵਾਰਨ ਲਈ ਕਈ ਵੱਡੇ ਪ੍ਰੋਜੈਕਟ ਯੋਜਨਾਂਬੱਧ ਢੰਗ ਨਾਲ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਮਿਊਨਿਟੀ ਸੈਂਟਰ ਬਣਨ ਦੇ ਨਾਲ ਲੋਕਾਂ ਨੂੰ ਹਿਮਾਚਲ ਪ੍ਰਦੇਸ਼ ਦੇ ਟਾਹਲੀਵਾਲ ਵਿਚ ਸਮਾਜਿਕ ਸਮਾਗਮਾ ਲਈ ਚੱਕਰ ਲਾਉਣ ਤੋ ਵੀ ਨਿਜਾਤ ਮਿਲੇਗੀ।ਉਨ੍ਹਾਂ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਮਿਊਨਿਟੀ ਸੈਂਟਰਾਂ ਦਾ ਕਰਾਇਆ ਬਹੁਤ ਹੀ ਘੱਟ ਰੱਖਿਆ ਜਾਵੇ ਤਾਂ ਜ਼ੋ ਸਮਾਜਿਕ ਸਮਾਗਮਾਂ ਲਈ ਲੋਕਾਂ ਉਤੇ ਇਸ ਦਾ ਮਾਲੀ ਬੋਝ ਨਾ ਪਵੇ।
ਉਨ੍ਹਾਂ ਕਿਹਾ ਕਿ ਵੱਖ ਵੱਖ ਧਰਮਾਂ ਦੇ ਧਾਰਮਿਕ ਸਥਾਨਾ ਨੂੰ ਉਨ੍ਹਾਂ ਦੀ ਜਰੂਰਤ ਅਨੁਸਾਰ ਵਿਕਾਸ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਅਤੇ ਉਨ੍ਹਾਂ ਸਥਾਨਾ ਦੇ ਚੁਫੇਰੇ ਹੋਰ ਸੁੰਦਰ ਬਣਾਏ ਜਾਣਗੇ।
ਭਗਵਾਨ ਪਰਸੂਰਾਮ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਝੇ ਕਰਦੇ ਹੋਏ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਦਾ ਸਮੁੱਚਾ ਜੀਵਨ ਸਾਡੇ ਲਈ ਪ੍ਰੇਰਨਾ ਸ੍ਰੋਤ ਹੈ। ਅੱਜ ਅਸੀ ਉਨ੍ਹਾਂ ਦੀ ਯਾਦ ਵਿਚ ਇਸ ਭਵਨ ਦਾ ਨਿਰਮਾਣ ਕਰਵਾਇਆ ਹੈ।ਇਹ ਭਗਵਾਨ ਪਰਸੂਰਾਮ ਜੀ ਦੀ ਯਾਦ ਵਿਚ ਉਸਾਰਿਆ ਪਹਿਲਾ ਭਵਨ ਹੈ, ਜਿਸ ਨੂੰ ਲੋਕ ਅਰਪਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਕਾਸ ਦੇ ਕੰਮ ਚੱਲ ਰਹੇ ਹਨ ਉਹ ਜਲਦੀ ਮੁਕੰਮਲ ਕਰਵਾ ਕੇ ਲੋਕ ਅਰਪਣ ਕਰ ਦਿੱਤੇ ਜਾਣਗੇ। ਅੱਜ ਰਾਣਾ ਕੇ.ਪੀ ਸਿੰਘ ਨੇ ਭਗਵਾਨ ਪਰਸ਼ੂਰਾਮ ਭਵਨ ਤੋ ਇਲਾਵਾ ਇੱਕ ਜਿੰਮ ਅਤੇ ਉਸਦੀ ਮਸ਼ੀਨਰੀ ਨੂੰ ਵੀ ਲੋਕ ਅਰਪਣ ਕੀਤਾ। ਉਨ੍ਹਾ ਨੇ ਲੋਕਾਂ ਨੂੰ ਵਿਸੇਸ਼ ਤੋ ਅਪੀਲ ਕਰਦੇ ਹੋਏ ਕਿਹਾ ਕਿ ਜਦੋ ਵੀ ਨਗਰ ਕੋਸਲ ਚੋਣਾ ਆਉਣ ਤਾਂ ਲੋਕ ਅਜਿਹੇ ਨੁਮਾਇੰਦੇ ਚੁਣ ਕੇ ਭੇਜਣ ਜ਼ੋ ਸ਼ਹਿਰ ਨੂੰ ਪਿਆਰ ਕਰਨ ਵਾਲੇ ਹੋਣ ਅਤੇ ਸ਼ਹਿਰ ਦੇ ਵਿਕਾਸ ਲਈ ਤਤਪਰ ਹੋਣ।
ਇਸ ਮੋਕੇ ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਈ.ਓ ਮਨਜਿੰਦਰ ਸਿੰਘ, ਪੰਜਾਬ ਬ੍ਰਾਹਮਣ ਸਭਾ ਪ੍ਰਧਾਨ ਸੁਰੇਸ਼ ਸ਼ੁਕਲਾ, ਰਾਕੇਸ਼ ਨਈਅਰ,ਬਲਾਕ ਪ੍ਰਧਾਨ ਸੰਜੇ ਸਾਹਨੀ,ਓਮਾ ਕਾਂਤ ਸ਼ਰਮਾ,ਡਾਇਰੈਕਟਰ ਪੀ.ਆਰ.ਟੀ.ਸੀ ਕਮਲਦੇਵ ਜ਼ੋਸ਼ੀ, ਸੁਰਿੰਦਰ ਪੱਮਾ, ਡਾ.ਰਵਿੰਦਰ ਦੀਵਾਨ, ਅਨਿਤਾ ਸ਼ਰਮਾ, ਸੋਨੀਆ ਸੈੇਣੀ, ਇੰਦੂ ਬਾਲਾ, ਪ੍ਰਿੰ.ਸੁਨੀਤਾ ਜੈਨ, ਆਲਮ ਖਾਨ, ਸੁਨੀਲ, ਵਿਨੇ ਪ੍ਰਤਾਪ, ਲਖਵੀਰ ਲੱਕੀ ਆਦਿ ਹਾਜਰ ਸਨ।