November 22, 2024

15 ਵੇਂ ਵਿੱਤ ਕਮਿਸ਼ਨ ਤਹਿਤ ਫ਼ਰੀਦਕੋਟ ਦੇ ਪੇਂਡੂ ਖੇਤਰਾਂ ਦੇ ਵਿਕਾਸ ਤੇ ਖਰਚੇ ਜਾਣਗੇ 11ਕਰੋੜ 59 ਲੱਖ ਰੁਪਏ -ਕਿੱਕੀ ਢਿੱਲੋਂ

0


***ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ ਟੂ ਤਹਿਤ ਹੋਵੇਗਾ ਪਿੰਡਾਂ ਦਾ ਬਹੁਪੱਖੀ ਵਿਕਾਸ
***ਪੰਜਾਬ ਸਰਕਾਰ ਵੱਲੋਂ ਜ਼ਿਲ•ੇ ਦੀਆਂ ਪੰਚਾਇਤਾਂ ਨੂੰ ਪਹਿਲਾਂ ਵੀ ਜਾਰੀ ਕੀਤੀ ਜਾ ਚੁੱਕੀ ਹੈ 18 ਕਰੋੜ ਰੁਪਏ ਦੀ ਵਿਕਾਸ ਰਾਸ਼ੀ

ਫ਼ਰੀਦਕੋਟ , 8 ਨਵੰਬਰ  -( ਨਿਊ ਸੁਪਰ ਭਾਰਤ ਨਿਊਜ਼  )-

ਸਰਕਾਰ ਵੱਲੋਂ ਫ਼ਰੀਦਕੋਟ ਜ਼ਿਲ•ੇ ਦੇ ਪੇਂਡੂ ਖੇਤਰਾਂ ਦੇ ਵੱਖ- ਵੱਖ ਤਰ•ਾਂ ਦੇ ਵਿਕਾਸ ਕਾਰਜਾਂ ਲਈ 15  ਵੇਂ ਵਿੱਤ ਕਮਿਸ਼ਨ ਤਹਿਤ ਸਵੱਛ ਭਾਰਤ  ਮਿਸ਼ਨ ਗ੍ਰਾਮੀਣ ਫੇਜ-2  ਲਈ 11 ਕਰੋੜ  59 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ।ਇਹ ਜਾਣਕਾਰੀ  ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫ਼ਰੀਦਕੋਟ ਦੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤੀ।  ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਵੀ ਜ਼ਿਲ•ੇ ਦੇ ਪੇਂਡੂ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ 18 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।


ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਦਰਵੇਂ ਵਿੱਤ ਕਮਿਸ਼ਨ ਤਹਿਤ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼ ਦੋ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਲਈ  11 ਕਰੋੜ 59 ਲੱਖ ਰੁਪਏ ਦੀ ਰਾਸ਼ੀ ਜ਼ਿਲ•ੇ ਦੇ ਤਿੰਨਾਂ ਬਲਾਕਾਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਪੇਂਡੂ ਖੇਤਰਾਂ ਦੇ ਵਿਕਾਸ ਲਈ ਜਾਰੀ ਕੀਤੀ ਗਈ ਹੈ।  ਉਨ•ਾਂ ਦੱਸਿਆ ਕਿ ਜਲ ਜੀਵਨ ਮਿਸ਼ਨ ਤਹਿਤ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਘਰ ਘਰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ ।ਜਿਸ ਲਈ ਲੋੜ ਅਨੁਸਾਰ  ਨਵੇਂ ਵਾਟਰ ਵਰਕਸ ,ਪੁਰਾਣਿਆਂ ਦੀ ਮੁਰੰਮਤ ,ਪਾਣੀ ਸਪਲਾਈ ਵਾਲੀਆਂ ਪਾਈਪਾਂ ਅਤੇ ਕੁਨੈਕਸ਼ਨ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ  ।


ਉਨ•ਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ 2  ਤਹਿਤ ਪੇਂਡੂ ਇਲਾਕਿਆਂ ਵਿੱਚ ਨਿੱਜੀ ਪਖਾਨੇ, ਕਮਿਊਨਿਟੀ ਪਖਾਨੇ ,ਕੂੜਾ ਕਰਕਟ ਪ੍ਰਬੰਧਨ  ,ਕੂੜੇ ਤੋਂ ਖਾਦ ਬਣਾੳੁਣਾ ,ਲਿਕੁਅਡ ਵੇਸਟ ਮੈਨੇਜਮੈਂਟ ,ਗੰਦੇ ਪਾਣੀ ਦੀ ਸੰਭਾਲ ,ਸੋਖ ਪਿੱਟਾਂ ਆਦਿ ਥਾਪਰ ਤਕਨਾਲੋਜੀ ਨਾਲ ਬਣਾਈਆਂ ਜਾਣਗੀਆਂ  ।
ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਦਰਵੇਂ ਵਿੱਤ ਕਮਿਸ਼ਨ  ਅਨੁਸਾਰ ਉਪਰੋਕਤ ਗਿਆਰਾਂ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਿੱਚੋਂ  ਫ਼ਰੀਦਕੋਟ ਬਲਾਕ ਲਈ 5 ਕਰੋੜ 25 ਲੱਖ ਰੁਪਏ ,ਕੋਟਕਪੂਰਾ ਬਲਾਕ ਲਈ 2 ਕਰੋੜ 80 ਲੱਖ ਰੁਪਏ ਅਤੇ ਜੈਤੋ ਬਲਾਕ ਲਈ 3 ਕਰੋੜ 52 ਲੱਖ ਰੁਪਏ ਖਰਚ ਕੀਤੇ ਜਾਣਗੇ  ।


ਸ: ਢਿੱਲੋਂ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਕੋਰੋਨਾ ਸੰਕਟ ਦੇ ਬਾਵਜੂਦ ਵੀ ਫ਼ਰੀਦਕੋਟ ਦੀਆਂ ਪੰਚਾਇਤਾਂ ਨੂੰ  ਵੱਖ ਵੱਖ ਵਿਕਾਸ ਕਾਰਜਾਂ ਲਈ ਅਠਾਰਾਂ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ  ।  ਇਸ ਵਿਚੋ ਫ਼ਰੀਦਕੋਟ ਜ਼ਿਲ•ੇ ਦੇ ਬਲਾਕ ਫਰੀਦਕੋਟ ਦੇ  118 ਪਿੰਡਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ 8 ਕਰੋੜ 17 ਲੱਖ 48 ਹਜ਼ਾਰ 380 ਰੁਪਏ ਦੀ ਗ੍ਰਾਂਟ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ।ਉਨ•ਾਂ ਦੱਸਿਆ ਕਿ ਇਸੇ ਤਰ•ਾਂ ਕੋਟਕਪੂਰਾ ਬਲਾਕ ਦੇ 53 ਪਿੰਡਾਂ ਲਈ ਸਰਕਾਰ ਵੱਲੋਂ 4ਕਰੋੜ 45 ਲੱਖ 17 ਹਜ਼ਾਰ 500 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ  ਅਤੇ ਜੈਤੋ ਬਲਾਕ ਦੇ  72 ਪਿੰਡਾਂ ਦੇ ਵਿਕਾਸ ਕਾਰਜਾਂ ਲਈ 5 ਕਰੋੜ 76 ਲੱਖ 73 ਹਜ਼ਾਰ ਰੁਪਏ ਦੀ ਰਾਸ਼ੀ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ।

ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਪੂਰੇ ਰਾਜ ਸਮੇਤ ਫ਼ਰੀਦਕੋਟ ਜ਼ਿਲ•ੇ ਦੇ ਵਿਕਾਸ ਲਈ ਪੂਰੀ ਤਰ•ਾਂ ਵਚਨਬੱਧ ਹੈ ਤੇ ਰਾਜ ਸਰਕਾਰ ਵੱਲੋਂ ਰਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਪੂਰਤੀ ਅਤੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ।ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ  ਵਿਧਾਨ ਸਭਾ ਵਿਚ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਨਾ ਲਾਗੂ ਕਰਨ ਦਾ ਲਿਆ ਗਿਆ  ਫ਼ੈਸਲਾ ਇਤਿਹਾਸਕ ਹੈ ਤੇ ਰਾਜ ਸਰਕਾਰ ਰਾਜ ਦੇ ਕਿਸਾਨਾਂ ,ਮਜ਼ਦੂਰਾਂ ,ਵਪਾਰੀਆਂ ਸਮੇਤ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਹਰ ਸਮੇਂ ਤਿਆਰ ਹੈ।  

Leave a Reply

Your email address will not be published. Required fields are marked *