ਨੰਗਲ ਵਿਚ 2.19 ਕਰੋੜ ਨਾਲ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਦਾ ਕੰਮ ਮੁਕੰਮਲ
**ਸਪੀਕਰ ਰਾਣਾ ਕੇ.ਪੀ ਸਿੰਘ ਦੀ ਹਾਜ਼ਰੀ ਵਿਚ ਵਾਰਡ ਨਿਵਾਸੀ ਅੱਜ ਕਰਨਗੇ ਉਦਘਾਟਨ
***ਨੰਗਲ ਦੇ ਸਰਵਪੱਖੀ ਵਿਕਾਸ ਦੇ ਵਾਅਦਿਆਂ ਨੂੰ ਪੈ ਰਿਹਾ ਹੈ ਬੂਰ
ਨੰਗਲ 08 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਹਾਜ਼ਰੀ ਵਿਚ ਵਾਰਡ ਨਿਵਾਸੀ 2.19 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਅਤੇ ਏਅਰਕੰਡੀਸ਼ਨ ਹੋਏ ਕਮਿਊਨਿਟੀ ਸੈਂਟਰ ਦਾ ਉਦਘਾਟਨ 9 ਨਵੰਬਰ ਨੂੰ ਸਵੇਰੇ 11 ਵਜੇ ਕਰਨਗੇ। ਸੈਕਟਰ-5 ਨਯਾ ਨੰਗਲ ਵਿਚ ਸਥਿਤ ਇਹ ਕਮਿਊਨਿਟੀ ਸੈਂਟਰ ਇਸ ਇਲਾਕੇ ਦੇ ਲੋਕਾਂ ਵਾਸਤੇ ਸਮਾਜਿਕ ਸਮਾਗਮਾਂ ਲਈ ਵਰਦਾਨ ਸਿੱਧ ਹੋਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਨੰਗਲ ਦੇ ਲੋਕਾਂ ਨੂੰ ਲੋੜੀਦੀਆਂ ਸਾਰੀਆਂ ਬੁਨਿਆਦੀ ਸਹੂਲਤਾ ਉਪਲਬਧ ਕਰਵਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਚੋਣਾ ਦੋਰਾਨ ਕੀਤਾ ਹਰ ਵਾਅਦਾ ਸਾਡੇ ਲਈ ਪਵਿੱਤਰ ਸੁਗੰਧ ਹੈ। ਪਿਛਲੇ ਸਮੇ ਦੋਰਾਨ ਨੰਗਲ ਵਿਚ ਹੋਏ ਸਰਵਪੱਖੀ ਵਿਕਾਸ ਇਸ ਗੱਲ ਦਾ ਪ੍ਰਮਾਣ ਹਨ ਕਿ ਸਪੀਕਰ ਰਾਣਾ ਕੇ.ਪੀ ਸਿੰਘ ਦੇ ਸਾਰੇ ਵਾਅਦਿਆਂ ਨੂੰ ਬੂਰ ਪਿਆ ਹੈ। ਰਾਣਾ ਕੇ.ਪੀ ਸਿੰਘ ਨੇ ਇਸ ਕਮਿਊਨਿਟੀ ਸੈਂਟਰ ਨੂੰ ਏਅਰਕੰਡੀਸ਼ਨ ਅਤੇ ਨਵੀਨੀਕਰਨ ਕਰਕੇ ਇਸ ਕਮਿਊਨਿਟੀ ਸੈਂਟਰ ਨੂੰ ਮੋਜੂਦਾ ਦੌਰ ਵਿਚ ਕੀਤੇ ਜਾਣ ਵਾਲੇ ਸਮਾਜਿਕ ਸਮਾਗਮਾਂ ਲਈ ਸਮੇਂ ਦਾ ਹਾਣੀ ਬਣਾਉਣ ਦੀ ਸੁਰੂਆਤ ਕੀਤੀ, ਹੁਣ ਇਹ ਕਮਿਊਨਿਟੀ ਸੈਂਟਰ ਪੂਰੀ ਤਰਾਂ ਤਿਆਰ ਹੋ ਗਿਆ ਹੈ। ਜਿਸ ਨੂੰ ਵਾਰਡ ਵਾਸੀਆਂ ਵਲੋ ਅੱਜ 9 ਨਵੰਬਰ ਨੂੰ ਸਵੇਰੇ 11 ਵਜੇ ਸਪੀਕਰ ਰਾਣਾ ਕੇ.ਪੀ ਸਿੰਘ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤਾ ਜਾਵੇਗਾ।
ਨਗਰ ਕੋਸਲ ਦੇ ਪ੍ਰਸਾਸ਼ਕ ਅਤੇ ਉਪ ਮੰਡਲ ਦੇ ਐਸ.ਡੀ.ਐਮ ਕਨੂੰ ਗਰਗ ਨੇ ਕਿਹਾ ਕਿ ਸੈਕਟਰ 5 ਨਯਾਂ ਨੰਗਲ ਵਿਚ ਇਸ ਉਦਘਾਟਨ ਸਮਰੋਹ ਵਿਚ ਸਾਮਿਲ ਹੋਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਦੀਆਂ ਸਾਵਧਾਨੀਆਂ ਅਪਨਾ ਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਮਾਸਕ ਪਾ ਕੇ ਆਉਣ, ਸਮਾਜਿਕ ਵਿੱਥ ਰੱਖਣ। ਉਨ੍ਹਾਂ ਦੱਸਿਆ ਕਿ ਸਪੀਕਰ ਰਾਣਾ ਕੇ.ਪੀ ਸਿੰਘ ਦੀ ਹਾਜ਼ਰੀ ਵਿਚ ਸੈਕਟਰ 5 ਨਯਾ ਨੰਗਲ ਦੇ ਸਮੂਹ ਵਾਰਡ ਨਿਵਾਸੀ ਅੱਜ ਸਵੇਰੇ 11 ਵਜੇ ਇਸ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨਗੇ।