November 23, 2024

ਕੇਬਨਿਟ ਮੰਤਰੀ ਨੇ 42 ਲੱਖ ਦੀ ਲਾਗਤ ਨਾਲ ਬਣਨ ਵਾਲੀ ਜੇਲ੍ਹ ਚੌਕ ਤੋਂ ਖੇਤੀ ਭਵਨ ਤੱਕ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ

0


-ਕਿਹਾ, ਪੰਜਾਬ ਸਰਕਾਰ ਅਗਾਂਹਵਧੂ ਸੋਚ ਨੇ ਸੂਬੇ ਦੇ ਹਰ ਖੇਤਰ ’ਚ ਸਕਾਰਾਤਮਕ ਮਾਹੌਲ ਕੀਤਾ ਹੈ ਪੈਦਾ


ਹੁਸ਼ਿਆਰਪੁਰ, 27 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:


ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਗਾਂਹਵਧੂ ਸੋਚ ਨੇ ਸੂਬੇ ਵਿੱਚ ਹਰ ਖੇਤਰ ਵਿੱਚ ਇਕ ਸਕਾਰਾਤਮਕ ਮਾਹੌਲ ਪੈਦਾ ਕੀਤਾ ਹੈ ਜਿਸਦਾ ਲੋਕਾਂ ਤੱਕ ਲਾਭ ਪਹੁੰਚ ਰਿਹਾ ਹੈ। ਇਹ ਵਿਚਾਰ ਉਨ੍ਹਾਂ ਜੇਲ੍ਹ ਚੌਕ ਤੋਂ ਖੇਤੀ ਭਵਨ ਤੱਕ 42 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਰਫ ਸੂਬੇ ਦੇ ਵਿਕਾਸ ’ਤੇ ਹੀ ਫੋਕਸ ਕੀਤਾ ਹੈ ਜਿਸਦਾ ਨਤੀਜਾ ਹੈ ਕਿ ਲੋਕਾਂ ਤੱਕ ਹਰ ਬੁਨਿਆਦੀ ਸਹੂਲਤਾਂ ਸਮੇਂ ਸਿਰ ਪਹੁੰਚੀਆਂ ਹਨ।


ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੁਸ਼ਿਆਰਪੁਰ ਵਿੱਚ ਕਈ ਵਿਕਾਸ ਪ੍ਰੋਜੈਕਟ ਪੂਰੇ ਹੋ ਜਾਣਗੇ ਜਿਸਦਾ ਸ਼ਹਿਰ ਵਾਸੀਆਂ ਨੂੰ ਬਹੁਤ ਲਾਭ ਮਿਲੇਗਾ। ਇਸ ਦੌਰਾਨ ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਮਿੱਥੇ ਸਮੇਂ ’ਤੇ ਸੜਕ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਨਿਰਮਾਣ ਕਾਰਜ ਵਿੱਚ ਗੁਣਵੱਤਾ ਦੇ ਪੱਖੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ।


ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਅਜੇ ਖਤਮ ਨਹੀਂ ਹੋਇਆ, ਇਸ ਲਈ ਉਹ ਪਹਿਲਾਂ ਦੀ ਤਰ੍ਹਾਂ ਦੀਆਂ ਸਾਵਧਾਨੀਆਂ ਅਪਣਾਉਂਦੇ ਰਹਿਣ ਅਤੇ ਮਾਸਕ ਦੇ ਪ੍ਰਯੋਗ ਨਾਲ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਪਾਲਣਾ ਕਰਨ। ਇਸ ਮੌਕੇ ’ਤੇ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਪੀ.ਐਸ.ਆਈ.ਡੀ.ਬੀ. ਦੇ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ, ਸੁਰੇਸ਼ ਕੁਮਾਰ, ਰੰਜੀਤਾ ਚੌਧਰੀ, ਕੁਲਵਿੰਦਰ ਸਿੰਘ ਹੁੰਦਲ, ਸੁਰਿੰਦਰ ਪਾਲ ਸਿੱਧੂ, ਖੁਸ਼ਵੀਰ ਸਿੰਘ, ਰਜਨੀਸ਼ ਟੰਡਨ, ਰਾਕੇਸ਼ਵਰ ਦਿਆਲ ਬੱਬੀ, ਅਸ਼ੋਕ ਮਹਿਰਾ, ਮਨਮੋਹਨ ਸਿੰਘ ਕਪੂਰ, ਗੁਰਦੀਪ ਕਟੋਚ, ਗੁਲਸ਼ਨ ਰਾਏ, ਮੀਨਾ ਕੁਮਾਰੀ, ਵਰੁਣ ਸ਼ਰਮਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *