November 26, 2024

ਪੰਜਾਬੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਸਿੱਖਿਆ ਵਿਭਾਗ ਦੇ ਵੋਕੇਸ਼ਨਲ ਟ੍ਰੇਨਰਾਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ

0

ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਵੋਕੇਸ਼ਨਲ ਟ੍ਰੇਨਰਾਂ ਤੇ ਟ੍ਰੇਨਿੰਗ ਕੋਆਰਡੀਨੇਟਰਾਂ ਦੀ ਸੱਤ ਰੋਜ਼ਾ ਸਿਖਲਾਈ ਮੁਹਿੰਮ ਸਮਾਪਤ।

ਅੰਮ੍ਰਿਤਸਰ 27 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼  )–

ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਂਝੇ ਉਪਰਾਲੇ ਨਾਲ ਸਕੱਤਰ ਸਕੂਲ ਸਿੱਖਿਆ, ਸ਼੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਨੈਸ਼ਨਲ ਸਕਿਲ ਕ੍ਵਾਲੀਫਿਕੇਸ਼ਨ ਫਰੇਮਵਰਕ ਅਧੀਨ ਕੰਮ ਕਰਦੇ ਸਮੂਹ ਵੋਕੇਸ਼ਨਲ ਟਰੇਨਰਾਂ ਅਤੇ ਕੋਆਰਡੀਨੇਟਰਾਂ ਦੀ ਸੱਤ ਰੋਜ਼ਾ ਟ੍ਰੇਨਿੰਗ ਮੁਹਿੰਮ ਅੱਜ ਸਮਾਪਤ ਹੋਈ।

ਇਸ ਸੰਬਧੀ ਵਿਭਾਗ ਦੀ ਸਹਾਇਕ ਨਿਰਦੇਸ਼ਕਾ (ਵੋਕੇਸ਼ਨਲ) ਸੁਰਿੰਦਰਪਾਲ ਕੌਰ ਹੀਰਾ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਵਿਡ-19 ਦੇ ਹਾਲਾਤਾਂ ਨੂੰ ਵੇਖਦੇ ਹੋਇਆਂ ਹਰ ਰੋਜ਼ ਆਨਲਾਈਨ ਦੋ ਘੰਟੇ ਲਈ ਕਰਵਾਈ ਗਈ। ਉਨਾਂ ਦੱਸਿਆ ਕਿ ਟ੍ਰੇਨਿੰਗ ਦੇ ਪਹਿਲੇ ਦੋ ਦਿਨ ਆਨਲਾਈਨ ਜਮਾਤਾਂ ਸੰਬਧੀ ਸਾਫ਼ਟ ਸਕਿੱਲਜ਼ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਅਗਲੇ ਚਾਰ ਦਿਨਾਂ ਵਿੱਚ 12 ਵੱਖ – ਵੱਖ ਵੋਕੇਸ਼ਨਲ ਟ੍ਰੇਡਾਂ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਗਈ। ਆਨਲਾਈਨ ਜਮਾਤਾਂ ਲਗਾਉਣ ਸੰਬਧੀ ਵੀਡੀਓ ਮੇਕਿੰਗ, ਆਡੀਓ ਕੁਆਲਿਟੀ, ਐਡੀਟਿੰਗ ਵੀਡਿਓਜ਼ ਅਤੇ ਵੱਖਰੀਆਂ–ਵੱਖਰੀਆਂ ਆਨਲਾਈਨ ਐਪਸ ਸੰਬਧੀ ਵੀ ਇੱਕ ਰੋਜ਼ਾ ਟ੍ਰੇਨਿੰਗ ਲਗਾਈ ਗਈ।

ਇਸ ਸੰਬਧੀ ਸਲੋਨੀ ਕੌਰ, ਡਿਪਟੀ ਮੈਨੇਜਰ (ਐੱਨ.ਐੱਸ.ਕਿਊ.ਐੱਫ.) ਸਮੱਗਰਾ ਸਿੱਖਿਆ ਅਭਿਆਨ) ਨੇ ਦੱਸਿਆ ਕਿ ਸੈਂਟਰ ਆਫ਼ ਈ–ਲਰਨਿੰਗ ਅਤੇ ਟੀਚਿੰਗ ਐਕਸੀਲੈਂਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਟੀਮ ਵੱਲੋਂ ਇਸ ਟ੍ਰੇਨਿੰਗ ਦਾ ਸੰਚਾਲਨ ਕੀਤਾ ਗਿਆ ਜਿਸ ਵਿਚ ਡਾ. ਬੀ.ਐੱਸ. ਘੁੰਮਣ, ਉੱਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਟ੍ਰੇਨਿੰਗ ਦਾ ਉਦਘਾਟਨ ਕੀਤਾ।  ਡਾ: ਵਿਸ਼ਾਲ ਗੋਇਲ ਅਤੇ ਡਾ: ਜੀ.ਐੱਸ. ਬਤਰਾ, ਡਇਰੈਕਟਰ, ਸੈਂਟਰ ਫਾਰ ਈ – ਲਰਨਿੰਗ ਐਂਡ ਟੀਚਿੰਗ ਐਕਸੇਲੈਂਸ, ਡਾ. ਗੁਰਪ੍ਰੀਤ ਸਿੰਘ ਜੋਸ਼ਨ ਅਤੇ ਡਾ. ਵਿਕਾਸ ਦੀਪ, ਕੋਆਰਡੀਨੇਟਰ, ਸੈਂਟਰ ਫਾਰ ਈ- ਲਰਨਿੰਗ ਐਂਡ ਟੀਚਿੰਗ ਐਕਸੇਲੈਂਸ ਅਤੇ ਧਰਮਿੰਦਰ ਸਿੰਘ, ਸਟੇਟ ਸਪੋਰਟਸ ਕੋਆਰਡੀਨੇਟਰ ਨੇ ਪੂਰੇ  ਪ੍ਰੋਗਰਾਮ ਨੂੰ ਕੋਆਰਡੀਨੇਟ ਕੀਤਾ ਅਤੇ ਸਫਲਤਾ ਪੂਰਵਕ ਨੇਪਰੇ ਚਾੜਿਆ।

ਇਹ ਟ੍ਰੇਨਿੰਗ ਰੋਜ਼ਾਨਾ 2 ਘੰਟੇ ਲਈ ਲਗਾਈ ਜਾਂਦੀ ਸੀ ਅਤੇ ਹਰ ਸੈਸ਼ਨ ਦੇ ਅੰਤ ਵਿੱਚ ਪ੍ਰਸ਼ਨ–ਉੱਤਰ ਦੇ ਸੈਸ਼ਨ ਹੁੰਦਾ ਸੀ। ਆਈ.ਟੀ. ਦੀ ਟ੍ਰੇਨਿੰਗ ਉਪਰੰਤ ਸਮੂਹ ਟ੍ਰੇਨਰਾਂ ਨੂੰ ਪ੍ਰੈਕਟੀਕਲ ਅਸਾਈਨਮੈਂਟਾਂ ਵੀ ਦਿੱਤੀਆਂ ਗਈਆਂ ਜੋ ਸਾਰੇ ਪ੍ਰਤੀਯੋਗੀਆਂ ਵੱਲੋਂ 29 ਅਕਤੂਬਰ ਤੱਕ ਸਬਮਿਟ ਕਰਨੀਆਂ ਹੋਣਗੀਆਂ। ਇਸ ਤੋਂ ਬਾਅਦ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਆਸ਼ੀਸ਼ ਜੇਤਲੀ, ਅਸਿਸਟੈਂਟ ਮੈਨੇਜਰ (ਐੱਨ.ਐੱਸ. ਕਿਊ.ਐੱਫ.) ਨੇ ਦੱਸਿਆ ਕਿ ਸੈਸ਼ਨਜ਼ ਦੇ ਅਧਾਰ ਤੇ ਟ੍ਰੇਨਰਾਂ ਦੀ ਆਨ-ਲਾਈਨ ਪ੍ਰੀਖਿਆ ਵੀ ਲਈ ਜਾਵੇਗੀ, ਜਿਸ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ। ਟ੍ਰੇਨਿੰਗ ਪੂਰੀ ਕਰਨ ਉਪਰੰਤ ਟ੍ਰੇਨਰਾਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ।

ਕੈਪਸ਼ਨ : ਆਨਲਾਈਨ ਟ੍ਰੇਨਿੰਗ ਦੀ ਫੋਟੋ

Leave a Reply

Your email address will not be published. Required fields are marked *