ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਤਹਿਤ ਪਿੰਡਾਂ ਦਾ ਮੁਹਾਂਦਰਾ ਬਦਲ ਕੇ ਸੁਚੱਜਾ ਵਾਤਾਵਰਣ ਮੁਹੱਈਆਂ ਕਰਵਾਇਆ ਜਾਵੇਗਾ-ਰਾਣਾ ਕੇ ਪੀ ਸਿੰਘ.
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਰਚੁਅਲ ਸੁਰੂਆਤ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਹੋਏ ਸ਼ਾਮਿਲ.
ਸਰ੍ੀ ਅਨੰਦਪੁਰ ਸਾਹਿਬ 17 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਸਰਕਾਰ ਵਲੋਂ ਸੂਬੇ ਦੇ ਪਿੰਡਾਂ ਦਾ ਮੁਹਾਂਦਰਾ ਬਦਲਣ ਅਤੇ ਸੁਚੱਜਾ ਵਾਤਾਵਰਣ ਮੁਹੱਈਆਂ ਕਰਵਾਉਣ ਲਈ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੀ ਸੁਰੂਆਤ ਅੱਜ ਕਰੋੜਾ ਦਿਲਾਂ ਦੀ ਧੜਕਣ ਸਰ੍ੀ ਰਾਹੁਲ ਗਾਂਧੀ ਵਲੋਂ ਕੀਤੀ ਗਈ ਹੈ. ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਪੱਕੀਆਂ ਗਲੀਆਂ ਅਤੇ ਨਾਲੀਆਂ, ਕਮਿਊਨਿਟੀ ਸੈਂਟਰ, ਸਕੂਲ, ਆਂਗਣਵਾੜੀ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੋਰ ਵਿਕਾਸ ਕਾਰਜ ਮੁਕੰਮਲ ਕਰਵਾ ਕੇ ਪਿੰਡਾਂ ਵਿੱਚ ਸੁਚੱਜਾ ਵਾਤਾਵਰਣ ਉਪਲੱਬਧ ਕਰਵਾਇਆ ਜਾਵੇਗਾ.
ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਉਪ ਮੰਡਲ ਦਫਤਰ ਸਰ੍ੀ ਅਨੰਦਪੁਰ ਸਾਹਿਬ ਵਿੱਚ ਪੰਜਾਬ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੀ ਸੁਰੂਆਤ ਉਪਰੰਤ ਸਥਾਨਕ ਪਾਵਰ ਕਾਮ ਰੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗਲੱਬਾਤ ਕਰਦੇ ਹੋਏ ਕੀਤਾ. ਉਹਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪਿੰਡਾਂ ਵਿੱਚ 835 ਕਰੋੜ ਰੁਪਏ ਦੀ ਲਾਗਤ ਨਾਲ 19132 ਵਿਕਾਸ ਕਾਰਜ ਕਰਵਾਏ ਅਤੇ ਹੁਣ ਇਸ ਮੁਹਿੰਮ ਦੇ ਅੱਜ ਵੀ ਦੂਜੇ ਪੜਾਅ ਦੀ ਸੁਰੂਆਤ ਕੀਤੀ ਗਈ ਹੈ ਇਸ ਮੁਹਿੰਮ ਤਹਿਤ 2,774 ਕਰੋੜ ਰੁਪਏ ਨਾਲ ਸੂਬੇ ਦੇ ਪਿੰਡਾਂ ਵਿੱਚ ਹੋਰ ਵਿਕਾਸ ਕਾਰਜ ਕਰਵਾ ਕੇ ਸੂਬੇ ਦੇ ਪਿੰਡਾਂ ਦਾ ਮੁਹਾਂਦਰਾ ਬਦਲਿਆ ਜਾਵੇਗਾ.
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਸੂਬੇ ਦੇ ਪਿੰਡਾਂ ਵਿੱਚ ਸਰਵਪੱਖੀ ਵਿਕਾਸ ਕਰਵਾਉਣ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ. ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਵਿਕਾਸ ਕਾਰਜਾਂ ਦੇ ਨਾਲ ਲੋਕਾਂ ਨੂੰ ਬੇਹੱਤਰ ਸਿਹਤ ਸਹੂਲਤਾਂ, ਸਿੱਖਿਆ, ਬੁਨਿਆਦੀ ਢਾਂਚੇ ਦਾ ਵਿਕਾਸ ਦੇਣ ਲਈ ਵੀ ਵਚਨਵੱਧ ਹੈ. ਪਿਛਲੇ ਸਮੇਂਦੋਰਾਨ ਕੋਵਿਡ ਦੀ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਸੁਰੁੂ ਕੀਤੀ ਮੁਹਿੰਮ ਮਿਸ਼ਨ ਫਤਿਹ ਤਹਿਤ ਲੋਕਾਂ ਦੀ ਸਿਹਤ ਸੁਧਾਰ ਵੱਲ ਵਿਸੇਸ਼ ਉਪਰਾਲੇ ਕੀਤੇ ਗਏ ਅਤੇ ਇਸ ਤੋਂ ਪਹਿਲਾਂ ਵਾਤਾਵਰਣ ਤੇ ਪੋਣ ਪਾਣੀ ਦੀ ਸਾਂਭ ਸੰਭਾਲ ਲਈ ਸਫਲਤਾਪੂਰਵਕ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਗਿਆ.
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ,ਮੁੱਖ ਮੰਤਰੀ ਪੰਜਾਬ ઠਵੱਲੋਂ ਅੱਜ ਿਲਹ੍ਾ ਰੂਪਨਗਰ ਦੀਆਂ 69 ਪੰਚਾਇਤਾਂ ਵਿੱਚ ਸਮਰਾਟ ਵਿਲੈਜ ਕੰਪੈਨ ਤਹਿਤ ਨੇਪਰੇ ਚਾੜਹ੍ੇ ਗਏ ਵੱਖ ਵੱਖ ਵਿਕਾਸ ਕਾਰਜਾਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ ઠਵਰਚੁਅਲ ਉਦਘਾਟਨ ਕੀਤਾ ਗਿਆ . ਇਨਹ੍ਾਂ ਕੰਮਾਂ ਵਿੱਚ ਨਵੀਆਂ ਗਲੀਆਂ ਨਾਲੀਆਂ ਗੰਦੇ ਪਾਣੀ ਦਾ ਨਿਕਾਸ ਟੋਭਿਆਂ ਦਾ ਨਵੀਨੀਕਰਨ , ਖੇਡ ਮੈਦਾਨ ,ਸਮਸ਼ਾਨ ਘਰਾਂ ઠਦੀ ਉਸਾਰੀ ਜਨਰਲ ਅਤੇ ਐਸ ਸੀ ਧਰਮਸ਼ਾਲਾ ਦੀ ਉਸਾਰੀ, ਜਿਮਨੇਜ਼ੀਅਮ ਅਤੇ ਪਾਈਪ ਲਾਈਨਾਂ ઠਦੇ ਕੰਮ ਸ਼ਾਮਿਲ ਹਨ.ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਗਏ ਵਰਚੁਅਲ ਉਦਘਾਟਨ ਸਮੇਂ ਸਰ੍ੀ ਅਨੰਦਪੁਰ ਸਾਹਿਬ ਵਿੱਚ ਰਾਣਾ ਕੇ ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ,ਐਸ ਡੀ ਐਮ ਦਫ਼ਤਰ ਸਰ੍ੀ ਅਨੰਦਪੁਰ ਸਾਹਿਬ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਮਾਗਮ ਵਿੱਚ ਸ਼ਾਮਲ ਹੋਏ.
ਉਦਘਾਟਨ ਸਮੇਂ ਮੁੱਖ ਮੰਤਰੀ ਪੰਜਾਬ ਵੱਲੋਂ ਦੱਸਿਆ ਗਿਆ ਕਿ ਇਨਹ੍ਾਂ ਕੰਮਾਂ ਤੇ ਸਮਾਰਟ ਵਿਲੇਜ ਕੈਂਪੇਨ 2 ਅਧੀਨ ਕੀਤੇ ਜਾਣ ਵਾਲੇ ਕੰਮਾਂ ਤੇ ਲੱਗਭੱਗ 2700 ਕਰੋੜ ਰੁਪਏ ਸਮੁੱਚੇ ਪੰਜਾਬ ਵਿੱਚ ਖ਼ਰਚ ਕਰ ਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਪਰ੍ਦਾਨ ਕੀਤੀਆਂ ਜਾਣਗੀਆਂ. ਇਸ ਵਰਚੁਅਲ ਉਦਘਾਟਨ ਮੋਕੇ ਜਿਲਹ੍ਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗੁਰਾਈ, ਜਿਲਹ੍ਾ ਪਰ੍ੀਸ਼ਦ ਚੇਅਰਪਰਸਨ ਕਰ੍ਿਸ਼ਨਾ ਦੇਵੀ, ਪੰਚਾਇਤ ਸੰਮਤੀ ਚੇਅਰਮੈਨ ਰਕੇਸ਼ ਕੁਮਾਰ ਮੈਲਮਾ, ਨਗਰ ਕੋਸ਼ਲ ਦੇ ਸਾਬਕਾ ਪਰ੍ਧਾਨ ਹਰਜੀਤ ਸਿੰਘ ਜੀਤਾ, ਨਰਿੰਦਰ ਸੈਣੀ, ਚੋਧਰੀ ਪਹੂਲਾਲ, ਰਾਣਾ ਰਾਮ ਸਿੰਘ, ਡੀ ਡੀ ਪੀ ਓ ਚੰਦ ਸਿੰਘ ਅਤੇ ਪੰਤਵੱਤੇ, ਪੰਚ ਸਰਪੰਚ ਵੀ ਹਾਜ਼ਰ ਸਨ.ਤਸਵੀਰ:-ਸਪੀਕਰ ਰਾਣਾ ਕੇ ਪੀ ਸਿੰਘ ਸਰ੍ੀ ਅਨੰਦਪੁਰ ਸਾਹਿਬ ਤੋਂ ਤਹਿਸੀਲ ਕੰਪਲੈਕਸ ਵਿੱਚ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੇ ਵਰਚੁਅਲ ਸੁਰੂਆਤ ਮੋਕੇ.