ਨੰਗਲ, ਅਗੰਮਪੁਰ ਅਤੇ ਅਬਿਆਣਾ ਅਨਾਜ ਮੰਡੀਆਂ ਨੂੰ ਜਲਦੀ ਪੱਕਾ ਕੀਤਾ ਜਾਵੇਗਾ-ਰਾਣਾ ਕੇ.ਪੀ ਸਿੰਘ ਸਪੀਕਰ ਰਾਣਾ ਕੇ.ਪੀ ਸਿੰਘ ਨੇ ਹਲਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ***ਕਰੋਨਾ ਕਾਲ ਦੋਰਾਨ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਦੀ ਕੀਤੀ ਸ਼ਲਾਘਾ
ਸੂਰੇਵਾਲ (ਨੰਗਲ) 10 ਅਕਤੂਬਰ (ਨਿਊ ਸੁਪਰ ਭਾਰਤ ਨਿਊਜ਼ )
ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਹਲਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਅੱਜ ਉਨ੍ਹਾਂ ਨੇ ਅਧਿਕਾਰੀਆਂ ਅਤੇ ਆਪਣੇ ਸਾਥੀਆਂ ਨਾਲ ਭਰਤਗੜ੍ਹ, ਕੀਰਤਪੁਰ ਸਾਹਿਬ, ਅਗੰਮਪੁਰ, ਨੰਗਲ ਅਤੇ ਸੂਰੇਵਾਲ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਹੈ ਅਤੇ ਇਹ ਬਹੁਤ ਹੀ ਤਸੱਲੀ ਵਾਲੀ ਗੱਲ ਹੈ ਕਿ ਸਾਰੀਆਂ ਅਨਾਜ ਮੰਡੀਆਂ ਵਿਚ ਸੁਚਾਰੂ ਖਰੀਦ ਪ੍ਰਬੰਧ ਚੱਲ ਰਹੇ ਹਨ। ਅਨਾਜ ਮੰਡੀਆਂ ਵਿਚ ਮੋਜੂਦ ਆੜ੍ਹਤੀ, ਕਿਸਾਨ ਅਤੇ ਮਜਦੂਰ ਪੂਰੀ ਤਰਾਂ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹਨ। ਕਿਸੇ ਵੀ ਅਨਾਜ ਮੰਡੀ ਵਿਚ ਕਿਸਾਨਾ ਵੱਲੋਂ ਫਸਲਾ ਦੀ ਖਰੀਦ ਸਮੇਂ ਕਿਸੇ ਤਰਾਂ ਦੀ ਖੱਜਲ ਖੁਆਰੀ ਦੀ ਕੋਈ ਸ਼ਿਕਾਇਤ ਨਹੀ ਪ੍ਰਾਪਤ ਹੋਈ ਅਤੇ ਜਿਹੜੇ ਕਿਸਾਨ ਸਵੇਰੇ ਆਪਣੀ ਫਸਲ ਲੈ ਕੇ ਅਨਾਜ ਮੰਡੀ ਵਿਚ ਪਹੁੰਚੇ ਉਹ ਸ਼ਾਮ ਨੂੰ ਫਸਲ ਵੇਚ ਕੇ ਘਰ ਪਰਤ ਗਏ। ਕਿਸੇ ਵੀ ਕਿਸਾਨ ਨੂੰ ਰਾਤਾਂ ਅਨਾਜ ਮੰਡੀਆਂ ਵਿਚ ਨਹੀ ਗੁਜਾਰਨੀਆਂ ਪਈਆਂ।
ਰਾਣਾ ਕੇ.ਪੀ ਸਿੰਘ ਨੇ ਅਨਾਜ ਮੰਡੀਆਂ ਵਿਚ ਫੜ ਪੱਕੇ ਕੀਤੇ ਜਾਣ ਬਾਰੇ ਕਿਹਾ ਕਿ ਅਗਲੀ ਕਣਕ ਦੀ ਫਸਲ ਆਉਣ ਤੋ ਪਹਿਲਾਂ ਇਹ ਮੰਡੀਆਂ ਪੱਕੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਨੰਗਲ, ਅਗੰਮਪੁਰ ਅਤੇ ਅਬਿਆਣਾ ਮੰਡੀ ਨੂੰ ਪੱਕਾ ਕੀਤਾ ਜਾਵੇਗਾ, ਜਿਸ ਦੀ ਮੰਨਜੂਰੀ ਮਿਲ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਰਫਤਾਰ ਵਿਚ ਹੋਰ ਤੇਜੀ ਲਿਆਦੀ ਜਾਵੇਗੀ। ਇਸ ਮੋਕੇ ਬਲਾਕ ਸੰਮਤੀ ਚੇਅਰਮੈਨ ਚੋਧਰੀ ਰਕੇਸ਼ ਕੁਮਾਰ ਮਹਿਲਮਾਂ, ਪੀ.ਆਰ.ਟੀ.ਸੀ ਦੇ ਡਾਇਰੈਕਟਰ ਕਮਲਦੇਵ ਜ਼ੋਸੀ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਸੰਜੇ ਸਾਹਨੀ, ਪਿਆਰਾ ਸਿੰਘ ਜੈਸਵਾਲ, ਸੁਰਿੰਦਰ ਪੱਮਾ, ਵਿਜੇ ਕੋਸ਼ਲ, ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਡੀ.ਐਮ ਮਾਰਕਫੈਡ ਨਿਵੇਦਿਤਾ, ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸਤਵੀਰ ਸਿੰਘ, ਜਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਸੁਰਿੰਦਰਪਾਲ, ਆੜਤੀ, ਕਿਸਾਨ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।