ਕੋਰੋਨਾ ਦੇ ਪਾਜ਼ਿਟਵ ਕੇਸਾਂ ਦਾ ਗਰਾਫ ਲਗਾਤਾਰ ਡਿਗਣਾ ਚੰਗੇ ਦਿਨਾਂ ਦੀ ਨਿਸ਼ਾਨੀ-ਸੋਨੀ
ਸਿਹਤ, ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਲਾਹੁਣਯੋਗ
ਡੇਂਗੂ ਦੇ ਡੰਗ ਤੋਂ ਬਚਾਉਣ ਵੀ ਉਪਰਾਲੇ ਕਰਨ ਦੀ ਕੀਤੀ ਹਦਾਇਤ
ਰੋਟਰੀ ਕਲੱਬ ਵੱਲੋਂ 500 ਪੀ ਪੀ ਈ ਕਿੱਟਾਂ ਦੀ ਸਹਾਇਤਾ
ਅੰਮਿ੍ਰਤਸਰ, 10 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )-
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਜਿਲਾ ਅਧਿਕਾਰੀਆਂ ਨਾਲ ਕੋਰੋਨਾ ਦੀ ਮੌਜੂਦਾ ਸਥਿਤੀ ਉਤੇ ਕੀਤੀ ਵਿਚਾਰ-ਚਰਚਾ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਕੋਰੋਨਾ ਦੇ ਲਗਾਤਾਰ ਘੱਟ ਰਹੇ ਕੇਸਾਂ ਉਤੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਜਿਸ ਤਰਾਂ ਕੋਵਿਡ-19 ਦੇ ਕੇਸ ਘੱਟ ਰਹੇ ਹਨ, ਉਸ ਤੋਂ ਚੰਗੇ ਦਿਨਾਂ ਦੀ ਆਸ ਬੱਝੀ ਹੈ। ਉਨਾਂ ਦੱਸਿਆ ਕਿ ਅੱਜ ਤੋਂ 10 ਦਿਨ ਪਹਿਲਾਂ ਤੱਕ ਰੋਜ਼ਾਨਾ ਕੀਤੇ ਜਾਂਦੇ ਟੈਸਟਾਂ ਵਿਚੋਂ 15 ਫੀਸਦੀ ਤੱਕ ਲੋਕ ਕੋਰੋਨਾ ਦਾ ਪਾਜ਼ਿਟਵ ਨਿਕਲਦੇ ਸਨ, ਪਰ ਹੁਣ ਇਹ ਅੰਕੜਾ ਕੇਵਲ 4 ਫੀਸਦੀ ਰਹਿ ਗਿਆ ਹੈ। ਉਨਾਂ ਕਿਹਾ ਕਿ ਹੁਣ ਔਸਤਨ 100 ਤੋਂ ਘੱਟ ਲੋਕ ਰੋਜ਼ਾਨਾ ਪਾਜ਼ਿਵਟ ਆ ਰਹੇ ਹਨ, ਜਦਕਿ ਪਹਿਲਾਂ ਇਹ ਗਿਣਤੀ 500 ਦੇ ਕਰੀਬ ਪਹੁੰਚ ਗਈ ਸੀ।
ਅੱਜ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਨੋਡਲ ਅਧਿਕਾਰੀ ਡਾ. ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਪਿ੍ਰੰਸੀਪਲ ਸ੍ਰੀ ਰਾਜੀਵ ਦੇਵਗਨ, ਡਾ. ਮਦਨ ਮੋਹਨ ਅਤੇ ਹੋਰ ਅਧਿਕਾਰੀਆਂ ਨਾਲ ਮੌਜੂਦਾ ਸਥਿਤੀ ਉਤੇ ਵਿਚਾਰ ਕਰਦੇ ਸ੍ਰੀ ਸੋਨੀ ਨੇ ਅਧਿਕਾਰੀਆਂ ਨੂੰ ਜਿੱਥੇ ਸਾਬਾਸ਼ ਦਿੱਤੀ, ਉਥੇ ਅਜੇ ਕਿਸੇ ਵੀ ਤਰਾਂ ਦੀ ਲਾਪਰਵਾਹੀ ਨਾ ਕਰਨ ਦੀ ਨਸੀਹਤ ਵੀ ਦਿੱਤੀ। ਸ੍ਰੀ ਸੋਨੀ ਨੇ ਕਿਹਾ ਕਿ ਮੌਸਮ ਸਰਦੀ ਵੱਲ ਵੱਧ ਰਿਹਾ ਹੈ, ਸੋ ਇਸ ਮੌਸਮ ਨਾਲ ਵਾਇਰਸ ਕੀ ਕਰਵਟ ਲੈਂਦਾ ਹੈ, ਉਤੇ ਵੀ ਧਿਆਨ ਕੇਂਦਰਤ ਕੀਤਾ ਜਾਵੇ।
ਸ੍ਰੀ ਸੋਨੀ ਨੇ ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਗੰਭੀਰਤਾ ਨਾਲ ਲੈਣ ਦੀ ਹਦਾਇਤ ਕਰਦੇ ਕਿਹਾ ਕਿ ਪਿਛਲੇ ਸਾਲ ਇੰਨਾਂ ਦਿਨਾਂ ਵਿਚ ਡੇਂਗੂ ਬਹੁਤ ਤੇਜ਼ੀ ਨਾਲ ਫੈਲਿਆ ਸੀ, ਸੋ ਹੁਣ ਡੇਂਗੂ ਤੋਂ ਆਮ ਲੋਕਾਂ ਨੂੰ ਬਚਾਉਣ ਦੀ ਉਪਰਾਲੇ ਵੀ ਕੀਤੇ ਜਾਣ। ਉਨਾਂ ਕੋਵਿਡ ਸੰਕਟ ਵਿਚ ਸਿਹਤ ਵਿਭਾਗ, ਪੁਲਿਸ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਇਕ ਟੀਮ ਵਜੋਂ ਕੀਤੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਕਿਹਾ ਕਿ ਤੁਹਾਡੇ ਸਦਕਾ ਹੀ ਅਸੀਂ ਇਸ ਸੰਕਟ ਵਿਚੋਂ ਉਭਰਨ ਵਿਚ ਕਾਮਯਾਬ ਹੋ ਰਹੇ ਹਾਂ। ਇਸ ਮੌਕੇ ਰੋਟਰੀ ਕਲੱਬ ਨਾਰਥ ਈਸਟ ਨੇ 500 ਪੀ ਪੀ ਈ ਕਿੱਟਾਂ ਵੀ ਜਿਲਾ ਪ੍ਰ੍ਰਸ਼ਾਸਨ ਦੀ ਮਦਦ ਲਈ ਦਿੱਤੀਆਂ। ਕਲੱਬ ਵੱਲੋਂ ਸ੍ਰੀ ਸੰਜੇ ਮਲਿਕ, ਸ੍ਰੀ ਯਸਪਾਲ ਅਰੋੜਾ, ਸ੍ਰੀ ਆਰ ਕੇ ਨੰਦਾ, ਡਾ. ਜੀ ਐਸ ਮਦਾਨ, ਸ੍ਰੀ ਰਮੇਸ਼ ਮਹਾਜਨ, ਸ੍ਰੀ ਕਾਰਤਿਕ ਮਲਿਕ ਅਤੇ ਆਸ਼ਾ ਮਲਿਕ ਵੀ ਇਸ ਮੌਕੇ ਹਾਜ਼ਰ ਸਨ।
ਕੈਪਸ਼ਨ— ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸ੍ਰੀ ਓ ਪੀ ਸੋਨੀ।