ਮੈਹਤਪੁਰ(ਹਿਮਾਚਲ ਪ੍ਰਦੇਸ਼) ਦੇ ਵਾਰਡ ਨੰਬਰ ਛੇ ਦੇ ਨਾਲੇ ਦੀ ਸਲੈਬ ਟੁੱਟਣ ਕਾਰਨ ਤਿੰਨ ਫੁੱਟ ਡੂੰਘੇ ਨਾਲੇ ਵਿੱਚ ਡਿੱਗ ਗਈ ਗਾਂ
ਇਹ ਗਾਂ ਜੋ ਕਿ ਮੈਹਤਪੁਰ(ਹਿਮਾਚਲ ਪ੍ਰਦੇਸ਼) ਦੇ ਵਾਰਡ ਨੰਬਰ ਛੇ ਦੇ ਨਾਲੇ ਦੀ ਸਲੈਬ ਟੁੱਟਣ ਕਾਰਨ ਤਿੰਨ ਫੁੱਟ ਡੂੰਘੇ ਨਾਲੇ ਵਿੱਚ ਅੱਜ ਡਿੱਗ ਗਈ ਸੀ ਜਿਸ ਦੇ ਇਸੇ ਮੁਹੱਲੇ ਵਿੱਚ ਰਹਿ ਰਹੇ ਭਾਜਪਾ ਆਗੂ ਠੇਕੇਦਾਰ ਰਾਮ ਪਾਲ ਸੈਣੀ ਦੇ ਯਤਨਾਂ ਨਾਲ ਟਰੈਕਟਰ ਦੁਆਰਾ ਭਾਰੀ ਸੀਮਿੰਟ ਸਲੈਬ ਨੂੰ ਚੁੱਕਾ ਕੇ ਗਾਂ ਨੂੰ ਸੁਰਖਿਅੱਤ ਬਾਹਰ ਕੱਢਿਆ ਗਿਆ, ਇਥੇ ਇਹ ਕਹਿਣਾ ਬਾਜਿਵ ਹੋਵੇਗਾ ਕਿ ਅਸੀਂ ਸਮਾਜ ਦੇ ਲੋਕ ਆਵਾਰਾ ਜਾਨਵਰਾਂ ਨੂੰ ਨਾ ਸੰਭਾਲਣ ਕਰਕੇ ਹੀ ਇਹ ਆਵਾਰਾ ਜਾਨਵਰ ਦੁਰਘਟਨਾਵਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਮੇਰੀ ਪ੍ਰਸ਼ਾਸਨ ਨੂੰ ਦੇਸ਼ ਭਰ ਦੀਆਂ ਸੂਬਾ ਸਰਕਾਰਾਂ ਨੂੰ ਬੇਨਤੀ ਹੈ ਕਿ ਪਸ਼ੂ ਧੰਨ ਨੂੰ ਮੌਤ ਦੇ ਮੂੰਹ ਵਿੱਚ ਅਜਾਂਈ ਧੱਕਣ ਨਾਲੋਂ ਬੇਹਤਰ ਹੈ ਕਿ ਇਹਨਾਂ ਪਸ਼ੂ ਧੰਨ ਦੀ ਬੜੀ ਜਿਮੇਵਾਰੀ ਨਾਲ ਸੰਭਾਲ ਕੀਤੀ ਜਾਵੇ ਤਾਂ ਕਿ ਪਸ਼ੂ ਧੰਨ ਦੀ ਸਹੀ ਮਾਇਨੇ ਨਾਲ ਸੰਭਾਲ ਹੋ ਸਕੇ, ਇਸ ਸਮੇਂ ਗਾਂ ਨੂੰ ਕੱਢਣ ਵਿੱਚ ਮਦਦ ਕਰਨ ਵਾਲਿਆਂ ਵਿੱਚ ਸੰਘ ਆਗੂ ਮਾਸਟਰ ਸ਼ਾਮ ਸੁੰਦਰ,ਅਵਤਾਰ ਸਿੰਘ ਤਾਰੀ, ਰਾਮਪਾਲ,ਸੌਰਵ ਸੈਣੀ ,ਮਨੀਸ਼ ਸੈਣੀ, ਆਦਿ ਸਮਾਜ ਸੇਵੀਆਂ ਨੇ ਗਊ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ