ਕਰੋਨਾ ਨੂੰ ਹਰਾਉਣ ਲਈ ਆਮ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ-ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ।
**ਅਗੰਮਪੁਰ ਅਨਾਜ ਮੰਡੀ ਵਿੱਚ ਕਰੋਨਾ ਦੀ ਸੈਪਲਿੰਗ ਕਰਨ ਪੁੱਜੀ ਸਿਹਤ ਵਿਭਾਗ ਦੀ ਟੀਮ।
***ਮਿਸ਼ਨ ਫਤਿਹ ਤਹਿਤ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ, ਮਾਸਕ ਪਾਉਣ ਅਤੇ ਸਮਾਜਿਕ ਵਿੱਥ ਰੱਖਣ ਦੀ ਹਦਾਇਤ।
ਸ੍ਰੀ ਅਨੰਦਪੁਰ ਸਾਹਿਬ 8 ਅਕਤੂਬਰ (ਨਿਊ ਸੁਪਰ ਭਾਰਤ ਨਿਊਜ਼)
ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਚਰਨਜੀਤ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਦੀਆਂ ਸਾਵਧਾਨੀਆਂ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਜਾਂ ਸਾਬਣ ਨਾਲ ਵਾਰ ਵਾਰ ਹੱਥ ਧੋਣ ਆਦਿ ਨੂੰ ਅਪਣਾ ਕੇ ਕਰੋਨਾ ਨੂੰ ਹਰਾਉਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਵਿੱਚ ਅਪਣਾ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਲੋਕਾਂ ਦੀ ਸਾਂਝੇਦਾਰੀ ਤੋਂ ਬਿਨ੍ਹਾਂ ਕਰੋਨਾ ਉਤੇ ਕਾਬੂ ਪਾਉਣਾ ਬੇਹੱਦ ਮੁਸ਼ਕਿਲ ਹੈ। ਜੇਕਰ ਲੋਕ ਆਪਣਾ ਪੂਰਾ ਸਹਿਯੋਗ ਦੇਣ ਤਾਂ ਇਸ ਕਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਡਾਕਟਰ ਚਰਨਜੀਤ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਲੋਕਾਂ ਦੀ ਕਰੋਨਾ ਸੈਪਲਿੰਗ ਕਰ ਰਹੀਆਂ ਹਨ।ਜਿਹਨਾਂ ਥਾਵਾਂ ਉਤੇ ਲੋਕਾਂ ਦੀ ਵਧੇਰੇ ਆਵਾਜਾਈ ਹੈ ਉਹਨਾਂ ਥਾਵਾਂ ਉਤੇ ਸਿਹਤ ਵਿਭਾਗ ਦੀਆਂ ਟੀਮਾਂ ਆਪਣੀ ਵੈਨ ਲੈ ਕੇ ਪੁੱਜਦੀਆਂ ਹਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਕਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਦਾ ਹੈ, ਲੋਕ ਹੁਣ ਇਸ ਬਾਰੇ ਜਾਗਰੂਕ ਹੋਏ ਹਨ ਅਤੇ ਉਹਨਾ ਦੇ ਭਰਮ ਭੁਲੇਖੇ ਦੂਰ ਹੋ ਗਏ ਹਨ। ਸੈਪਲਿੰਗ ਲਈ ਲੋਕ ਅੱਗੇ ਆ ਰਹੇ ਹਨ। ਉਹਨਾਂ ਦੱਸਿਆ ਕਿ ਮੋਬਾਇਲ ਵੈਨ ਵਲੋਂ ਪਿਛਲੇ ਤਿੰਨ ਦਿਨਾ ਦੋਰਾਨ 102 ਵਿਅਕਤੀਆਂ ਦੀ ਸੈਪਲਿੰਗ ਕੀਤੀ ਜਾ ਚੁੱਕੀ ਹੈ ਇਸ ਟੀਮ ਵਿੱਚ ਸੀ.ਐਚ.ਓ ਸ੍ਰੀਮਤੀ ਰਾਣੋ, ਲੈਬ ਟੈਕਨੀ਼ਸੀਅਨ ਚੰਦਰ, ਐਚ.ਆਈ.ਬਲਵੰਤ, ਨਰੇਸ਼ ਕੁਮਾਰ, ਸੁੱਚਾ ਸਿੰਘ, ਬਰਿੰਦਰ ਕੁਮਾਰ ਵਲੋਂ ਲੋਕਾਂ ਦੀ ਸੈਪਲਿੰਗ ਕੀਤੀ ਗਈ ਹੈ ਅਤੇ ਉਹਨਾਂ ਨੂੰ ਮਾਸਕ ਪਾਉਣ ਅਤੇ ਹੋਰ ਜਰੂਰੀ ਸਾਵਧਾਨੀਆਂ ਵਰਤਨ ਲਈ ਪ੍ਰੇਰਿਤ ਕੀਤਾ ਗਿਆ ਹੈ।
ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਮੋਜੂਦਾ ਸਮੇਂ ਪੰਜਾਬ ਵਿੱਚ ਝੌਨੇ ਦੀ ਕਟਾਈ ਚੱਲ ਰਹੀ ਹੈ ਅਨਾਜ ਮੰਡੀਆਂ ਵਿੱਚ ਫਸਲ ਆ ਰਹੀ ਹੈ ਜਿਸ ਦੀ ਸਾਫ ਸਫਾਈ ਵੀ ਚੱਲ ਰਹੀ ਹੈ। ਇਸ ਵਾਰ ਭਾਵੇਂ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਨਾ ਸਾੜਨ ਦੀ ਅਪੀਲ ਤੇ ਅਸਰ ਕਰਦੇ ਹੋਏ ਵਾਤਾਵਰਣ ਵਿੱਚ ਪ੍ਰਦੂਸ਼ਣ ਨੂੰ ਘਟਾਇਆ ਹੈ ਇਸਦੇ ਬਾਵਜੂਦ ਅਨਾਜ ਮੰਡੀਆਂ ਵਿੱਚ ਲੋਕਾਂ ਦੀ ਆਵਾਜਾਈ ਵੱਧ ਗਈ ਹੈ ਅਤੇ ਸਿਹਤ ਵਿਭਾਗ ਵਲੋਂ ਆਪਣੀਆਂ ਮੋਬਾਇਲ ਵੈਨਾ ਅਤੇ ਟੀਮਾਂ ਨੂੰ ਅਨਾਜ ਮੰਡੀਆਂ ਵੱਲ ਸੈਪਲਿੰਗ ਲਈ ਭੇਜ ਦਿੱਤਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਸੈਪਲਿੰਗ ਕਰਕੇ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਹੁਣ ਕਰੋਨਾ ਨੁੰ ਹਰਾਉਣ ਲਈ ਲੋਕ ਜਾਗਰੂਕ ਹੋਏ ਹਨ ਅਤੇ ਪੂਰਾ ਸਹਿਯੋਗ ਕਰ ਰਹੇ ਹਨ।
ਤਸਵੀਰ:-ਅਗੰਮਪੁਰ ਅਨਾਜ ਮੰਡੀ ਵਿੱਚ ਸੈਪਲਿੰਗ ਕਰਨ ਪੁੱਜੀ ਸਿਹਤ ਵਿਭਾਗ ਦੀ ਟੀਮ ਅਤੇ ਮੋਬਾਇਲ ਵੈਨ।