November 23, 2024

ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ (ANANDPUR SAHIB) ਨੇ ਹਾਦਸਾ ਪੀੜਤ ਕਿਸਾਨਾਂ/ਮਜਦੂਰਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਵੰਡੇ।

0


***ਅਨਾਜ ਮੰਡੀਆਂ ਵਿੱਚ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਹੋਵੇ-ਹਰਬੰਸ ਲਾਲ ਮਹਿਦਲੀ।
***ਕਿਸਾਨਾ ਨੂੰ ਫਸਲ ਦੀ ਰਹਿੰਦ ਖੂੰਹਦ ਤੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਕੀਤੀ ਅਪੀਲ।


ਸ੍ਰੀ ਅਨੰਦਪੁਰ ਸਾਹਿਬ / 08 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼


ਪੰਜਾਬ ਸਰਕਾਰ ਵਲੋਂ ਖੇਤੀਬਾੜੀ ਦਾ ਕੰਮ ਕਰਦੇ ਹੋਏ ਹਾਦਸਾ ਗ੍ਰਸਤ ਹੋਏ ਕਿਸਾਨਾ/ਮਜਦੂਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਸਰਕਾਰ ਦਾ ਇਹ ਉਪਰਾਲਾ ਅਚਨਚੇਤ ਹੋਏ ਦੁਰਘਟਨਾ ਨਾਲ ਪੀੜਤ ਕਿਸਾਨਾ ਨੂੰ ਰਾਹਤ ਰਾਸ਼ੀ ਦੇਣ ਦਾ ਇਕ ਸ਼ਲਾਘਾਯੋਗ ਕਦਮ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ੍ਰੀ ਹਰਬੰਸ ਲਾਲ ਮਹਿਦਲੀ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਅਨਾਜ ਮੰਡੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਹੋਏ ਹਾਦਸੇ ਨਾਲ ਪੀੜਤ ਕਿਸਾਨਾ/ਮਜਦੂਰਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਦੇਣ ਮੋਕੇ ਕੀਤਾ।

ਉਹਨਾਂ ਕਿਹਾ ਕਿ ਖੇਤੀਬਾੜੀ ਦਾ ਕੰਮ ਕਰਦੇ ਹੋਏ ਕਈਵਾਰ ਸਾਡੇ ਕਿਸਾਨ ਵੀਰ ਜਾਂ ਮਜਦੂਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਜਾਦੇ ਹਨ ਜਿਹਨਾਂ ਨੂੰ ਸਰਕਾਰ ਵਲੋਂ ਇਹ ਸਹਾਇਤਾ ਦਿੱਤੀ ਜਾ ਰਹੀ ਹੈ। ਅੱਜ ਭਜਨ ਸਿੰਘ ਪੁੱਤਰ ਸ੍ਰੀ ਰੱਖਾ ਰਾਮ ਪਿੰਡ ਬ੍ਰਾਹਮਣ ਮਾਜਰਾ ਲਈ ਦੋ ਲੱਖ ਰੁਪਏ, ਸੁਖਦੇਵ ਸਿੰਘ ਪੁੱਤਰ ਸ੍ਰੀ ਅਮਰ ਸਿੰਘ ਪਿੰਡ ਮਹਿਦਲੀ ਕਲਾਂ ਲਈ ਦੱਸ ਹਜ਼ਾਰ ਰੁਪਏ, ਸੀ੍ਰਰਾਮ ਪੁੱਤਰ ਸ੍ਰੀ ਲਛਮਣ ਦਾਸ ਪਿੰਡ ਬਠਲੋਰ ਖੱਡ ਲਈ ਚਾਲੀ ਹਜ਼ਾਰ ਰੁਪਏ, ਦਲਜੀਤ ਸਿੰਘ ਪੁੱਤਰ ਸ੍ਰੀ ਧਰਮਪਾਲ ਪਿੰਡ ਸ਼ਮਲਾਹ ਲਈ ਦੱਸ ਹਜ਼ਾਰ ਰੁਪਏ, ਸੁਰੇਸ਼ ਕੁਮਾਰ ਪੁੱਤਰ ਸ੍ਰੀ ਹੁਸਨ ਚੰਦ ਲਈ ਤੀਹ ਹਜ਼ਾਰ ਰੁਪਏ ਅਤੇ ਮਨੋਹਰ ਲਾਲ ਪੁੱਤਰ ਸ੍ਰੀ ਸਿਵ ਕੁਮਾਰ ਲਈ ਦੱਸ ਹਾਜ਼ਰ ਰੁਪਏ ਦੀ ਵਿੱਤੀ ਸਹਾਇਤਾ ਦੇ  ਚੈਕ ਪਰਿਵਾਰਕ ਮੈਂਬਰਾਂ/ਪੀੜਤਾਂ ਨੂੰ ਦਿੱਤੇ ਗਏ।


ਇਸ ਮੋਕੇ ਚੇਅਰਮੈਨ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਅੱਜ ਕੱਲ ਫਸਲ ਦੀ ਖਰੀਦ ਦਾ ਕੰਮ ਚੱਲ ਰਿਹਾ ਹੈ ਵਧੇਰੇ ਆਵਾਜਾਈ ਹੋਣ ਕਾਰਨ ਕੋਵਿਡ ਦੀਆਂ ਸਾਵਧਾਨੀਆਂ ਨੂੰ ਅਪਣਾਉਣਾ ਬੇਹੱਦ ਜਰੂਰੀ ਹੈ ਇਸਲਈ ਹਰ ਵਿਅਕਤੀ ਮਾਸਕ ਪਾਵੇ, ਸਮਾਜਿਕ ਵਿੱਥ ਰੱਖੇ ਅਤੇ ਸਾਫ ਸਫਾਈ ਦਾ ਵਿਸੇਸ਼ ਧਿਆਨ ਰੱਖੇ ਤਾਂ ਜੋ ਕਰੋਨਾ ਦਾ ਸੰਕਰਮਣ ਫੈਲਣ ਤੋਂ ਰੋਕਿਆ ਜਾ ਸਕੇ।


ਸ੍ਰੀ ਮਹਿਦਲੀ ਨੇ ਕਿਹਾ ਕਿ ਫਸਲੀ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪੰਜਾਬ ਸਰਕਾਰ ਵਲੋਂ ਇਸ ਬਾਰੇ ਕਿਸਾਨਾਂ ਨੂੰ ਸੁਚੇਤ ਕਰਨ ਲਈ ਅਨਾਜ ਮੰਡੀਆਂ ਵਿੱਚ ਅਤੇ ਹੋਰ ਸਾਧਨਾਂ ਰਾਹੀ ਵਿਸੇਸ਼ ਜਾਣਕਾਰੀ ਦਿੱਤੀ ਜਾ ਰਹੀ ਹੈ। ਅੱਗ ਲਾਉਣ ਨਾਲ ਵਾਤਾਵਰਣ ਵਿੱਚ ਧੂੰਆ ਤੇ ਪ੍ਰਦੂਸ਼ਣ ਵੱਧ ਜਾਂਦਾ ਹੈ ਜੋ ਸਾਡੇ ਲਈ ਬਹੁਤ ਹੀ ਘਾਤਕ ਹੈ ਇਸ ਨਾਲ ਹਾਦਸੇ ਵੱਧ ਜਾਂਦੇ ਹਨ ਅਤੇ ਬੱਚੇ ਤੇ ਬਜੁਰਗ, ਸਾਹ ਰੋਗਾ ਨਾਲ ਪੀੜਤ ਹੁੰਦੇ ਹਨ। ਉਹਨਾਂ ਕਿਹਾ ਕਿ ਖੇਤਾਂ ਵਿੱਚ ਪਰਾਲੀ ਤੇ ਰਹਿੰਦ ਖੂੰਹਦ ਨੂੰ ਮਿਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਖਾਦਾ ਅਤੇ ਕੀਟ-ਨਾਸ਼ਕ ਦੀ ਘੱਟ ਵਰਤੋਂ ਕਰਨੀ ਪੈਦੀ ਹੈ। ਇਹ ਆਰਥਿਕ ਤੋਰ ਤੇ ਵੀ ਕਿਸਾਨਾਂ ਦੇ ਹਿੱਤ ਵਿੱਚ ਹੈ। ਉਹਨਾਂ ਨੇ ਅਪੀਲ ਕੀਤੀ ਕਿ ਕਿਸਾਨ ਪੰਜਾਬ ਸਰਕਾਰ , ਖੇਤੀਬਾੜੀ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰਨ।


ਇਸ ਮੋਕੇ ਮਾਰਕਿਟ ਕਮੇਟੀ ਦੇ ਸਕੱਤਰ ਸੁਰਿੰਦਰਪਾਲ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਹਨ, ਤਰਪਾਲਾ, ਰੋਸ਼ਨੀ, ਸਫਾਈ, ਪੀਣ ਵਾਲਾ ਪਾਣੀ, ਪਾਖਾਨੇ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਹੋਏ ਹਨ ਉਹਨਾਂ ਕਿਹਾ ਕਿ ਸਾਰ ਦੀਆਂ ਹਦਾਇਤਾ ਨੂੰ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।


ਇਸ ਮੋਕੇ ਸਰਪੰਚ ਮਹਿੱਦਲੀ ਐਡਵੋਕੇਟ ਵਿਨੋਦ ਕੁਮਾਰ, ਵਰਿਆਮ ਸਿੰਘ,ਅਰਜਨ ਸਿੰਘ,ਗੁਰਦੀਪ ਸਿੰਘ, ਮਲਕੀਤ ਸਿੰਘ, ਸਿਮਰਨਪਾਲ ਸਿੰਘ,ਕਮਲਜੀਤ ਕੌਰ, ਮਨਦੀਪ ਕੌਰ, ਗਗਨਦੀਪ ਕੋਰ, ਗੁਰਵਿੰਦਰ ਸਿੰਘ, ਹਰਭਜਨ ਸਿੰਘ, ਚਰਨਜੀਤ ਸਿੰਘ, ਜਗਵਿੰਦਰ ਸਿੰਘ, ਸੁਮਿਤ ਕੁਮਾਰ, ਸ੍ਰੀ ਆਤਮਾ ਸਿੰਘ, ਅਜੀਤ ਸਿੰਘ ਅਤੇ ਮੈਂਬਰ ਮਾਰਕਿਟ ਕਮੇਟੀ ਤੇ ਕਿਸਾਨ ਤੇ ਆੜ•ਤੀ ਹਾਜ਼ਰ ਸਨ।  

Leave a Reply

Your email address will not be published. Required fields are marked *