ਆਨਲਾਈਨ ਸਿੱਖਿਆ ਲਈ ਸਮਾਰਟ ਮੋਬਾਇਲ ਫੋਨ ਅੱਜ ਦੇ ਸਮੇਂ ਦੀ ਵਿਸੇਸ਼ ਜਰੂਰਤ-ਰਾਣਾ ਕੇ.ਪੀ ਸਿੰਘ
***ਸਪੀਕਰ ਨੇ ਨੰਗਲ ਸਰਕਾਰੀ ਸਕੂਲ ਵਿਚ ਲੜਕੀਆਂ ਨੁੂੰ ਸਮਾਰਟ ਫੋਨ ਵੰਡੇ
***ਸਾਰੇ ਵਿਕਾਸ ਕਾਰਜ ਸਮਾਬੰਧ ਮੁਕੰਮਲ ਕੀਤੇ ਜਾਣਗੇ
**ਕੇਂਦਰ ਸਰਕਾਰ ਕਿਸਾਨ ਆਰਡੀਨੈਂਸ ਤੇ ਮੁੜ ਵਿਚਾਰ ਕਰੇ
***ਕਰੋਨਾ ਨੂੰ ਹਰਾਉਣ ਲਈ ਮਾਸਕ ਪਾਉਣ ਤੇ ਆਪਸੀ ਵਿੱਥ ਰੱਖਣ ਦੀ ਕੀਤੀ ਅਪੀਲ
ਨੰਗਲ 21 ਸਤੰਬਰ ( ਨਿਊ ਸੁਪਰ ਭਾਰਤ ਨਿਊਜ਼ )
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਲਈ ਸਮਾਰਟ ਫੋਨ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਆਨਲਾਈਨ ਸਿੱਖਿਆ ਮੋਜੂਦਾ ਬਦਲੇ ਹੋਏ ਹਾਲਾਤ ਵਿਚ ਸਮੇਂ ਦੀ ਇੱਕ ਵਿਸੇਸ਼ ਜਰੂਰਤ ਹੈ। ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਮਿਆਰੀ ਸਿੱਖਿਆ ਦੇਣ ਦੇ ਉਪਰਾਲੇ ਤਹਿਤ ਆਨਲਾਈਨ ਸਿੱਖਿਆ ਦੇਣ ਦੀ ਸੁਰੂਆਤ ਕੀਤੀ ਗਈ ਹੈ, ਤਾਂ ਜ਼ੋ ਇਸ ਮੁਕਾਬਲੇਬਾਜੀ ਦੇ ਦੌਰ ਵਿਚ ਸੂਬੇ ਦੇ ਵਿਦਿਆਰਥੀ ਸਮੇਂ ਮੁਤਾਬਕ ਸਿੱਖਿਆ ਹਾਸਲ ਕਰ ਸਕਣ। ਜਿਸ ਨਾਲ ਵਿਦਿਆਰਥੀ ਨਿਸ਼ਚਿਤ ਟੀਚੇਆਂ ਨੂੰ ਪ੍ਰਾਪਤ ਕਰਦੇ ਹੋਏ ਉਚੇ ਮੁਕਾਮ ਹਾਸਲ ਕਰਨਗੇ।
ਸਪੀਕਰ ਰਾਣਾ ਕੇ.ਪੀ ਸਿੰਘ ਅੱਜ ਨੰਗਲ ਦੇ ਸੀਨੀ.ਸੈਕੰ.ਸਕੂਲ ਲੜਕੀਆਂ ਵਿਚ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਵਲੋਂ ਮੁਫਤ ਦਿੱਤੇ ਜਾਣ ਵਾਲੇ ਸਮਾਰਟ ਫੋਨ ਵੰਡਣ ਲਈ ਇੱਥੇ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਮਿਆਰੀ ਵਿੱਦਿਆ ਅੱਜ ਸਮੇਂ ਦੀ ਸਭ ਤੋ ਵੱਡੀ ਜਰੂਰਤ ਹੈ। ਕਰੋਨਾ ਕਾਰਨ ਬਦਲੇ ਹੋਏ ਹਾਲਾਤ ਵਿਚ ਆਨਲਾਈਨ ਸਿੱਖਿਆ ਹੀ ਸੁਰੱਖਿਅਤ ਰਹਿ ਕੇ ਸਿੱਖਿਆ ਪ੍ਰਾਪਤ ਕਰਨ ਦਾ ਢੁਕਵਾ ਉਪਰਾਲਾ ਹੈ। ਬਾਕੀ ਸਰਕਾਰ ਵਲੋਂ ਸਮੇ ਸਮੇਂ ਤੇ ਜਾਰੀ ਦਿਸ਼ਾ ਨਿਰਦੇਸ਼ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿਚ ਰੱਖ ਕੇ ਹੀ ਲਏ ਜਾ ਰਹੇ ਹਨ। ਜਿਨ੍ਹਾਂ ਦੀ ਸਾਰਿਆ ਨੂੰ ਰਲ ਕੇ ਪਾਲਣਾ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਦੀ ਆਦਤ ਨੂੰ ਅਤਿ ਜਰੂਰੀ ਅਪਨਾਉਣਾ ਚਾਹੀਦਾ ਹੈ। ਅੱਜ ਦੇ ਸਮੇਂ ਵਿਚ ਇਹ ਇੱਕ ਮਾਤਰ ਕਰੋਨਾ ਨੂੰ ਹਰਾਉਣ ਦਾ ਸਰਲ ਰਸਤਾ ਹੈ। ਸੰਸਾਰ ਭਰ ਦੇ ਕੁਝ ਮੁਲਕਾਂ ਨੂੰ ਇਸ ਆਦਤ ਨੂੰ ਅਪਨਾ ਕੇ ਕਰੋਨਾ ਨੂੰ ਹਰਾਇਆ ਹੈ।
ਇਲਾਕੇ ਦੇ ਚਹੁੰਮੁਖੀ ਵਿਕਾਸ ਦਾ ਜਿਕਰ ਕਰਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਨੰਗਲ ਵਿਚ ਬਣ ਰਿਹਾ ਪੁੱਲ ਨਿਸ਼ਚਿਤ ਸਮੇਂ ਵਿਚ ਮੁਕੰਮਲ ਕੀਤਾ ਜਾਵੇਗਾ। ਬਰਾਰੀ, ਗੰਭੀਰਪੁਰ ਅਤੇ ਗੱਗ ਵਿਚ ਵੀ ਪੁਲਾਂ ਦਾ ਨਿਰਮਾਣ ਚੱਲ ਰਿਹਾ ਹੈ। ਕੀਰਤਪੁਰ ਸਾਹਿਬ ਵਿਚ ਵੀ ਗੁਰਦੁਆਰਾ ਚਰਨ ਕੰਵਲ ਸਾਹਿਬ ਵਾਲੇ ਪਾਸੇ ਉਸਾਰਿਆ ਜਾ ਰਿਹਾ ਪੁੱਲ ਸਮੇਤ ਹੋਰ ਸਾਰੇ ਵਿਕਾਸ ਦੇ ਕੰਮ ਸਮਾਬੰਧ ਮੁਕੰਮਲ ਹੋਣਗੇ। ਉਨ੍ਹਾਂ ਕਿਹਾ ਕਿ ਕੁਸ਼ਟ ਆਸ਼ਰਮ ਵਿਚ ਰਹਿ ਰਹੇ ਲੋਕਾਂ ਲਈ ਅਗਲੇ ਤਿੰਨ ਮਹੀਨੇ ਵਿਚ ਘਰ ਤਿਆਰ ਕਰਕੇ ਉਨ੍ਹਾਂ ਨੂੰ ਸੋਂਪੇ ਜਾਣਗੇ। ਉਨ੍ਹਾਂ ਕਿਹਾ ਕਿ ਮੈਂ ਨੰਗਲ ਦੇ ਲੋਕਾਂ ਦੀ ਸੇਵਾ ਲਈ ਆਖਰੀ ਸਾਹ ਤੱਕ ਬਚਨਬੱਧ ਹਾਂ। ਨੰਗਲ ਦਾ ਵਿਕਾਸ ਕਰਵਾਉਣਾ ਸਾਡਾ ਮੁੱਖ ਮਨੋਰਥ ਹੈ। ਪਹਿਲਾ ਵੀ ਨੰਗਲ ਖੇਤਰ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਬਹੁਤ ਸਾਰੇ ਪ੍ਰੋਜੈਕਟ ਮੰਨਜੂਰ ਕਰਵਾਏ ਹਨ, ਜੋ ਅੱਜ ਇਸ ਖੇਤਰ ਦੇ ਸਰਵਪੱਖੀ ਵਿਕਾਸ ਵਿਚ ਗਿਣੇ ਜਾਂਦੇ ਹਨ।
ਸਪੀਕਰ ਨੇ ਕੇਂਦਰ ਦੇ ਕਿਸਾਨ ਆਰਡੀਨੈਂਸ ਬਾਰੇ ਕਿਹਾ ਕਿ ਕੇਂਦਰ ਸਰਕਾਰ ਅੜੀਅਲ ਵਤੀਰਾ ਨਾ ਅਪਨਾਵੇ, ਪ੍ਰਧਾਨ ਮੰਤਰੀ ਦੇਸ਼ ਦੇ ਜਨਮਾਨਸ ਦੀ ਆਵਾਜ਼ ਨੂੰ ਪਹਿਚਾਨਣ, ਕਿਸਾਨਾਂ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ ਅਤੇ ਇਸ ਆਰਡੀਨੈਂਸ ਤੇ ਮੁੜ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਫੈਸਲੇ ਲੋਕਾ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਲਏ ਜਾਣੇ ਚਾਹੀਦੇ ਹਨ।
ਇਸ ਮੋਕੇ ਰਾਣਾ ਕੇ.ਪੀ ਸਿੰਘ ਨੇ ਵਿਦਿਆਰਥਣਾਂ ਨੂੰ ਆਨਲਾਈਨ ਸਿੱਖਿਆ ਲਈ ਮੋਬਾਇਨ ਫੋਨ ਵੰਡੇ ਅਤੇ ਇਨ੍ਹਾਂ ਸਮਾਰਟ ਮੋਬਾਇਲ ਫੋਨਾਂ ਦਾ ਸਦਉਪਯੋਗ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੋਕੇ ਐਸ.ਡੀ.ਐਮ ਕਨੂੰ ਗਰਗ, ਜਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ, ਡਿਪਟੀ ਡੀ.ਓ ਸੈਕੰਡਰੀ ਸੁਰਿੰਦਰਪਾਲ ਸਿੰਘ, ਡੀ.ਈ.ਓ ਪ੍ਰਾਇਮਰੀ ਚਰਨਜੀਤ ਸਿੰਘ, ਪ੍ਰਿੰ.ਕਿਰਨ ਬਾਲਾ, ਪ੍ਰਿੰ.ਨੀਰਜ ਕੁਮਾਰ, ਪ੍ਰਿੰ.ਵਿਜੇ ਬੰਗਲਾ, ਰਾਕੇਸ ਨਈਅਰ, ਸੰਜੇ ਸਾਹਨੀ, ਦੀਪਕ ਨੰਦਾ, ਸੁਰਿੰਦਰ ਪੱਮਾ, ਰਾਜੀ ਖੰਨਾ, ਵਿਜੇ ਕੋਸ਼ਲ, ਐਸ.ਡੀ.ਸੈਣੀ, ਸੁਧੀਰ ਕੁਮਾਰ, ਦਿਸ਼ਾਤ ਮਹਿਤਾ, ਸੰਤੋਸ਼ ਕੁਮਾਰ, ਅਮਨਦੀਪ ਆਦਿ ਹਾਜਰ ਸਨ।
ਤਸਵੀਰ: ਸਕੂਲ ਵਿਦਿਅਰਥਣਾਂ ਨੂੰ ਸਮਾਰਟ ਮੋਬਾਇਲ ਫੋਨ ਵੰਡਦੇ ਹੋਏ ਸਪੀਕਰ ਰਾਣਾ ਕੇ.ਪੀ ਸਿੰਘ