ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕਰੋਨਾ ਨੂੰ ਹਰਾਉਣ ਦੀ ਮੁਹਿੰਮ ਵਿੱਚ ਲੋਕ ਆਪਣੀ ਭਾਗੇਦਾਰੀ ਪਾਉਣ- ਕਨੂ ਗਰਗ
*ਕੋਵਿਡ ਟੈਸਟਿੰਗ ਲਈ ਝੂਠੀਆਂ ਅਤੇ ਬੇਬੁਨਿਆਦ ਅਫਵਾਹਾ ਤੇ ਲੋਕ ਭਰੋਸਾ ਨਾ ਕਰਨ।
ਸ੍ਰੀ ਅਨੰਦਪੁਰ ਸਾਹਿਬ / 19 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਐਸ ਡੀ ਐਮ ਕਨੂ ਗਰਗ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ ਮੰਡਲ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ, ਵਾਰ ਵਾਰ ਹੱਥ ਧੋਣਾ ਆਦਿ ਦਾ ਧਿਆਨ ਰੱਖ ਕੇ ਆਪਣੀ ਰੋਜਾਨਾ ਜਿੰਦਗੀ ਦੇ ਕੰਮ ਕੀਤੇ ਜਾਣ। ਉਹਨਾਂ ਇਹ ਵੀ ਅਪੀਲ ਕੀਤੀ ਕਿ ਸੋਸ਼ਲ ਮੀਡੀਆਂ ਤੇ ਕਰੋਨਾ ਟੈਸਟਿੰਗ ਬਾਰੇ ਜੋ ਝੂਠੀਆਂ ਤੇ ਬੇਬੁਨੀਆਦ ਅਫਵਾਹਾਂ ਫੈਲ ਰਹੀਆਂ ਹਨ ਉਹਨਾ ਵੱਲ ਕੋਈ ਵੀ ਧਿਆਨ ਨਾ ਦਿੱਤਾ ਜਾਵੇ ਇਹ ਅਫਵਾਹਾਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਅਜਿਹੀਆਂ ਝੂਠੀਆਂ ਅਫਵਾਹਾਂ ਤੇ ਭਰੋਸਾ ਕਰਕੇ ਕਰੋਨਾ ਦੀ ਟੈਸਟਿੰਗ ਨਾ ਕਰਵਾਉਣਾ ਸੰਕਰਮਣ ਹੋਏ ਲੋਕਾਂ ਦੀ ਜਾਨ ਨੂੰ ਖਤਰਾ ਹੈ।
ਉਹਨਾਂ ਕਿਹਾ ਕਿ ਸਮੇਂ ਸਮੇਂ ਤੇ ਸਰਕਾਰ ਵਲੋਂ ਲੋਕਾਂ ਨੂੰ ਕਰੋਨਾ ਸਬੰਧੀ ਹਦਾਇਤਾ ਅਤੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਲੋਕਾਂ ਨੂੰ ਇਸ ਜਾਣਕਾਰੀ ਤੇ ਅਮਲਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਰੋਨਾ ਸਬੰਧੀ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਆਪਣੇ ਖੇਤਰ ਦੇ ਸਿਵਲ ਹਸਪਤਾਲ ਨਾਲ ਸੰਪਰਕ ਕਰਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਕਰੋਨਾ ਸਬੰਧੀ ਟੈਸਟ ਮੁਫਤ ਕੀਤੇ ਜਾਂਦੇ ਹਨ ਅਤੇ ਜਦੋਂ ਵੀ ਕੋਈ ਸ਼ੰਕਾ ਹੋਏ ਤਾਂ ਆਪਣਾ ਟੈਸਟ ਜਰੂਰ ਕਰਵਾ ਲੈਣਾ ਚਾਹੀਦਾ ਹੈ। ਸਿਵਲ ਹਸਪਤਾਲ ਵਿੱਚ ਇਲਾਜ ਲਈ 24 ਘੰਟੇ ਡਾਕਟਰਾਂ ਮੋਜੂਦ ਹਨ। ਸਿਵਲ ਹਸਪਤਾਲ ਦੇ ਡਾਕਟਰ ਕਰੋਨਾ ਮਹਾਂਮਾਰੀ ਸਬੰਧੀ ਸਹੀ ਜਾਣਕਾਰੀ ਦਿੰਦੇ ਹਨ। ਉਹਨਾਂ ਕਿਹਾ ਕਿ ਕਰੋਨਾ ਟੈਸਟ ਕਰਵਾਉਣ ਲਈ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ। ਜਿੰਨੀ ਜਲਦੀ ਇਸ ਬੀਮਾਰੀ ਦੀ ਪਕੜ ਹੋ ਜਾਂਦੀ ਹੈ ਉਹਨੀ ਜਲਦੀ ਹੀ ਬੀਮਾਰੀ ਦਾ ਇਲਾਜ ਸੁਰੂ ਹੋ ਜਾਂਦਾ ਹੈ।
ਉਹਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਲੋਕ ਘਰੇਲੂ ਨੁਸਖੇ ਅਪਣਾ ਕੇ ਜਾਂ ਘਰ ਵਿੱਚ ਹੀ ਬਿਨਾਂ ਡਾਕਟਰੀ ਸਲਾਹ ਤੋਂ ਦਵਾਈਆਂ ਲੈਦੇ ਹਨ ਅਤੇ ਜਦੋਂ ਉਹਨਾਂ ਦੀ ਹਾਲਤ ਜਿਆਦਾ ਖਰਾਬ ਹੋ ਜਾਂਦੀ ਹੈ ਤਾਂ ਉਹ ਸਿਵਲ ਹਸਪਤਾਲ ਵਿੱਚ ਆਉਦੇ ਹਨ ਉਦੋ ਤੱਕ ਕਈ ਕੇਸਾ ਵਿੱਚ ਦੇਰ ਹੋ ਜਾਂਦੀ ਹੈ ਅਤੇ ਬੀਮਾਰੀ ਵੱਧ ਜਾਂਦੀ ਹੈ ਜਿਸਦਾ ਇਲਾਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਡਾਕਟਰਾਂ ਨੁੰ ਹੋਰ ਵਧੇਰੇ ਚਣੋਤੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਅਜਿਹੇ ਮਰੀਜ ਇਸ ਬੀਮਾਰੀ ਸੰਕਰਮਣ ਪਰਿਵਾਰ ਅਤੇ ਆਲੇ ਦੁਆਲੇ ਫੈਲਾ ਦਿੰਦੇ ਹਨ ਜੋ ਹੋਰ ਵੀ ਘਾਤਕ ਹੈ। ਉਹਨਾਂ ਵਲੋਂ ਲੋਕਾ ਨੂੰ ਅਪੀਲ ਹੈ ਕਿ ਆਪਣੀ ਜਾਨ ਬਚਾਓ ਆਪਣੇ ਪਰਿਵਾਰ ਦੀ ਜਾਨ ਬਚਾਓ, ਆਲੇ ਦੁਆਲੇ ਦੀ ਜਾਨ ਬਚਾਓ ਅਤੇ ਸਮਾਜ ਪ੍ਰਤੀ ਆਪਣੀ ਬਣਦੀ ਜਿੰਮੇਵਾਰੀ ਨੂੰ ਨਿਭਾਓ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਨੂੰ ਹਰਾਉਣ ਲਈ ਸੁਰੂ ਕੀਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਲੋਕ ਆਪਣੀ ਭਾਗੇਦਾਰੀ ਪਾਉਣ।