ਟੇਢੇਵਾਲ, ਨੂਰਪੁਰ ਬੇਦੀ ਵਿੱਚ ਸਪੀਕਰ ਰਾਣਾ ਕੇ ਪੀ ਸਿੰਘ ਨੇ ਨਵੀਂ ਜਲ ਸਪਲਾਈ ਯੋਜਨਾ ਦਾ ਰੱਖਿਆ ਨੀਂਹ ਪੱਥਰ

ਪਿੰਡ ਟੇਢੇਵਾਲ ਵਿਖੇ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਣ ਮੌਕੇ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ
*ਰੂਪਨਗਰ ਜਿਲੇ ਵਿੱਚ ਹਰ ਘਰ ਨੂੰ ਪੀਣ ਯੋਗ ਸ਼ੁੱਧ ਪਾਣੀ ਉਪਲੱਬਧ ਹੋਵੇਗਾ- ਰਾਣਾ ਕੇ ਪੀ ਸਿੰਘ **ਜਿਲੇ ਵਿੱਚ 20,000 ਨਵੇਂ ਪਾਣੀ ਦੇ ਕੁਨੈਕਸ਼ਨ ਦੇਣ ਦਾ ਟੀਚਾ ਜਲਦੀ ਹੋਵੇਗਾ ਮੁਕੰਮਲ ***ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਦੀ ਅਪੀਲ।
ਨੂਰਪੁਰ ਬੇਦੀ / 17 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋਂ ਵੱਖ-ਵੱਖ ਪੇਂਡੂ ਖੇਤਰਾਂ ਵਿਖੇ ਹਰੇਕ ਪਿੰਡ ਵਾਸੀ ਨੂੰ ਪੀਣ ਵਾਲਾ ਸ਼ੁੱਧ ਪਾਣੀ ਹਰੇਕ ਘਰ ਵਿੱਚ ਨਿਰਧਾਰਤ ਮਾਤਰਾ ਵਿੱਚ ਪਹੁੰਚਾਉਣ ਦਾ ਟਿੱਚਾ ਰੱਖਿਆ ਹੈ। ਜਿਲਾ ਰੂਪਨਗਰ ਵਿਖੇ ਇਹ ਕੰਮ ਇਸੇ ਵਿੱਤੀ ਸਾਲ 2020-21 ਵਿੱਚ ਹੀ ਮੁਕੰਮਲ ਕਰ ਦਿੱਤਾ ਜਾਵੇਗਾ।
ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਇਥੋ ਨੇੜਲੇ ਪਿੰਡ ਟੇਢੇਵਾਲ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਨਵੀਂ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣ ਮੋਕੇ ਦਿੱਤੀ। ਉਹਨਾਂ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਹਰੇਕ ਘਰ ਨੂੰ ਪੀਣ ਯੋਗ ਸ਼ੁੱਧ ਪਾਣੀ ਦੇਣ ਲਈ ਹਰ ਘਰ ਵਿੱਚ ਸ਼ੁੱਧ ਪਾਣੀ ਦਾ ਕੁਨੈਕਸ਼ਨ ਲਗਾਉਣਾ ਅਤੇ ਘੱਟੋਂ-ਘੱਟ 55 ਲੀਟਰ ਪ੍ਰਤੀ ਜੀਅ ਦੇ ਹਿਸਾਬ ਨਾਲ ਪਾਣੀ ਹਰੇਕ ਪਿੰਡ ਵਾਸੀ ਨੂੰ ਮੁਹੱਇਆ ਕਰਵਾਉਣ ਦਾ ਉਦੇਸ਼ ਹੈ। ਉਹਨਾਂ ਕਿਹਾ ਕਿ ਮੌਜੂਦਾ ਜਲ ਸਪਲਾਈ ਸਕੀਮਾਂ ਲਈ ਗ੍ਰਾਮ ਪੰਚਾਇਤ ਦੀ ਸਹਾਇਤਾ ਕਰਨਾ, ਨਵੇਂ ਸਰੋਤਾਂ ਦੀ ਸਥਾਪਨਾ ਕਰਨਾ, ਜਲ ਸਪਲਾਈ ਸਕੀਮਾਂ ਨੂੰ ਪਿੰਡ ਵਾਸੀਆਂ ਦੀ ਜਰੂਰਤ ਮੁਤਾਬਿਕ ਅਪ-ਗ੍ਰੇਡ ਕਰਨਾ ਸਾਡਾ ਮਨੋਰਥ ਹਨ।

ਸਪੀਕਰ ਨੇ ਕਿਹਾ ਕਿ ਜਿਲਾ ਰੂਪਨਗਰ ਵਿੱਚ 20,000 ਨਵੇਂ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇ ਇਹ ਨਵੇਂ ਪਾਣੀ ਦੇ ਕੁਨੈਕਸ਼ਨ ਜਾਰੀ ਕਰਨ ਦਾ ਟਿੱਚਾ ਬਹੁਤ ਹੀ ਜਲਦ ਪੂਰਾ ਹੋਣ ਜਾ ਰਿਹਾ ਹੈ। ਇਸ ਉਪਰੰਤ ਜਲ ਸਪਲਾਈ ਸਕੀਮਾਂ ਦੇ ਸਰੋਤਾਂ ਅਤੇ ਵਾਟਰ ਵਰਕਸ ਨੂੰ ਅਪ-ਗ੍ਰੇਡ ਕਰਨ ਦਾ ਕੰਮ ਅਰੰਭਿਆ ਜਾਵੇਗਾ ਤਾਂ ਜੋ ਹਰ ਘਰ ਨੂੰ ਪੀਣ ਯੋਗ ਸ਼ੁੱਧ ਪਾਣੀ ਨਿਰਧਾਰਤ ਮਾਤਰਾ ਵਿੱਚ ਪ੍ਰਾਪਤ ਹੋ ਸਕੇ।
ਇਸ ਮੌਕੇ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਇਸ ਟੇਢੇਵਾਲ ਦੇ ਜਲ ਸਪਲਾਈ ਪ੍ਰੋਜੈਕਟ ਨੂੰ ਆਉੇਣ ਵਾਲੇ 6 ਮਹੀਨਿਆਂ ਵਿਚ ਪੂਰਾ ਕਰ ਲ਼ਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਵਾਟਰ ਸਪਲਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਪਿੰਡ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਲੋਕਾਂ ਨੂੰ ਸ਼ੁਧ ਪੀਣ ਵਾਲਾ ਪਾਣੀ ਸਪਲਾਈ ਹੋਵੇਗਾ। ਉਹਨਾਂ ਕਿਹਾ ਕਿ ਟੇਢੇਵਾਲ ਪਿੰਡ ਦੇ 150 ਘਰਾਂ ਦੇ ਲੋਕ ਬੀਤੇ ਕਾਫੀ ਅਰਸੇ ਤੋਂ ਸ਼ੁੱਧ ਪੀਣ ਵਾਲੇ ਪਾਣੀ ਦੀ ਮੰਗ ਕਰ ਰਹੇ ਸਨ ਜੋ ਹੁਣ ਜਲਦੀ ਪੂਰੀ ਹੋ ਜਾਵੇਗੀ। ਉਹਨਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਲਈ ਅਸੀਂ ਵਚਨਵੱਧ ਹਾਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਮੋਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮੌਕੇ 57 ਗੈਂਗਸਟਰ ਗਰੁੱਪ ਸਨ ਜਿਹਨਾਂ ਨੂੰ ਸਰਕਾਰ ਨੇ ਨੱਥ ਪਾਈ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਪੁਲਿਸ ਨੂੰ ਸਖਤ ਹਦਾਇਤਾਂ ਹਨ ਕਿ ਗੈਂਗਸਟਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇ।ਨਸ਼ਿਆ ਸਬੰਧੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਅੰਦਰ ਥਾਂ ਥਾਂ ਵਿੱਕ ਰਹੇ ਨਸ਼ੇ ਨੂੰ ਕਾਬੂ ਕਰਨ ਵਿਚ ਵੱਡੀ ਪੱਧਰ ਤੇ ਸਫਲਤਾ ਹਾਸਲ ਕੀਤੀ ਹੈ। ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਵੀ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਪੂਰੇ ਕਰਨ ਦਾ ਯਤਨ ਕੀਤਾ ਹੈ।

ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਮੋਜੂਦਾ ਦੋਰ ਵਿੱਚ ਕਰੋਨਾ ਮਹਾਂਮਾਰੀ ਉਤੇ ਕਾਬੂ ਪਾਉਣਾ ਬੇਹੱਦ ਜਰੂਰੀ ਹੈ। ਇਸ ਤੋਂ ਬਚਾਅ ਲਈ ਇਕੋ ਇਕ ਸਰਲ ਰਸਤਾ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ ਅਤੇ ਸਾਫ ਸਫਾਈ ਹੈ ਤਾਂ ਜੋ ਆਪਣੇ ਅਤੇ ਪਰਿਵਾਰ ਦੇ ਨਾਲ ਨਾਲ ਰਿਸ਼ਤੇਦਾਰ ਅਤੇ ਆਲੇ ਦੁਆਲੇ ਦੇ ਸਮਾਜ ਨੂੰ ਇਸ ਬੀਮਾਰੀ ਤੋਂ ਸੁਰੱਖਿਅਤ ਰੱਖਿਆ ਜਾਵੇ ਜੋ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਹਨਾਂ ਨੇ ਲੋਕਾਂ ਨੂੰ ਕਰੋਨਾ ਨੂੰ ਹਰਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਪਿੰਡ ਵਾਸੀਆਂ ਵਲੋਂ ਸਪੀਕਰ ਰਾਣਾ ਕੇ.ਪੀ ਸਿੰਘ, ਡਿਪਟੀ ਕਮਿਸ਼ਨਰ ਸੋਨਾਲੀ ਗਿਰਿ, ਐਸ.ਡੀ.ਐਮ ਕਨੂ ਗਰਗ ਅਤੇ ਅਸ਼ਵਨੀ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨ ਸੋਨਾਲੀ ਗਿਰਿ, ਐਸ.ਡੀ.ਐਮ ਕਨੂ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਐਕਸੀਅਨ ਵਾਟਰ ਸਪਲਾਈ ਸ੍ਰੀ ਮਾਈਕਲ, ਥਾਣਾ ਮੁਖੀ ਜਤਿਨ ਕਪੂਰ, ਅਸ਼ਵਨੀ ਸ਼ਰਮਾ, ਮਾ.ਜਗਨ ਨਾਥ ਭੰਡਾਰੀ, ਹਰਦਿਆਲ ਸਿੰਘ ਖੱਟੜਾ ਥਾਣਾ, ਸਰਪੰਚ ਰੇਨੂੰ ਬਾਲਾ ਟੇਢੇਵਾਲ, ਚੌ.ਹੁਸਨ ਲਾਲ, ਬਾਬੂ ਕਸ਼ਮੀਰੀ ਲਾਲ ਸੰਮਤੀ ਮੈਂਬਰ, ਦਿਲਬਾਗ ਸ਼ਾਹ, ਜ਼ੋਗਰਾਜ ਸਿੰਘ ਚਬਰੇਵਾਲ, ਕੁਲਭੂਸ਼ਣ ਸਰਪੰਚ, ਰਾਣਾ ਸ਼ਮਸ਼ੇਰ ਸਿੰਘ, ਮਾ.ਸ਼ੁਭਾਸ਼ ਬਸਾਲੀ, ਇੰਸ.ਰਾਧੇ ਕ੍ਰਿਸ਼ਨ, ਪ੍ਰਕਾਸ਼ ਸਰਪੰਚ ਸਾਖਪੁਰ, ਚੌ.ਜੀਤ ਰਾਮ ਚਬਰੇਵਾਲ, ਕੁਲਦੀਪ ਕਲਮਾਂ ਆਦਿ ਹਾਜ਼ਰ ਸਨ।