ਸਪੀਕਰ ਰਾਣਾ ਕੇ.ਪੀ ਸਿੰਘ ਨੇ ਪਿੰਡ ਢੇਰ ਵਿਚ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ **ਕਰੋਨਾ ਦੋਰਾਨ ਖੂਨਦਾਨ ਦਾਨ ਦੇਣ ਵਾਲੇ ਅਸਲ ਵਿਚ ਦੇ ਰਹੇ ਹਨ ਜੀਵਨ ਦਾਨ
*ਰਾਣਾ ਕੇ.ਪੀ ਸਿੰਘ ਨੇ ਹਲਕੇ ਵਿਚ ਸਰਵਪੱਖੀ ਵਿਕਾਸ ਦਾ ਕੀਤਾ ਦੌਰਾ **ਸੁਰੂ ਕੀਤੇ ਸਾਰੇ ਵਿਕਾਸ ਦੇ ਕੰਮ 20,21 ਤੱਕ ਮੁਕੰਮਲ ਕਰਨ ਦਾ ਵਾਅਦਾ ਦੁਹਰਾਇਆ
ਢੇਰ/ਸ੍ਰੀ ਅਨੰਦਪੁਰ ਸਾਹਿਬ / 15 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਵਪੱਖ ਵਿਕਾਸ ਦੇ ਆਪਣੇ ਦਾਅਵੇ ਨੂੰ ਮੁੜ ਦੁਹਰਾਉਦੇ ਹੋਏ ਕਿਹਾ ਹੈ ਕਿ ਇਸ ਖੇਤਰ ਵਿਚ ਸੁਰੂ ਹੋਏ ਸਾਰੇ ਵਿਕਾਸ ਕਾਰਜ ਸਾਲ 2021 ਦੀ ਸਮਾਪਤੀ ਤੋ ਪਹਿਲਾ ਮੁਕੰਮਲ ਕਰਦੇ ਲੋਕ ਅਰਪਣ ਕਰ ਦਿੱਤੇ ਜਾਣਗੇ।
ਸਪੀਕਰ ਰਾਣਾ ਕੇ.ਪੀ ਸਿੰਘ ਅੱਜ ਪਿੰਡ ਢੇਰ ਵਿਚ ਲਗਾਏ ਇੱਕ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਲਈ ਇਥੇ ਪੁੱਜੇ ਸਨ। ਕਾਮਰੇਡ ਗੁਰਦਿਆਲ ਸਿੰਘ ਦੀ ਯਾਦ ਵਿਚ ਲਗਾਏ ਇਸ ਖੂਨਦਾਨ ਕੈਂਪ ਮੋਕੇ ਬੋਲਦਿਆਂ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਕਰੋਨਾਂ ਮਹਾਂਮਾਰੀ ਦੋਰਾਨ ਖੂਨਦਾਨ ਕਰਨ ਵਾਲੇ ਲੋਕਾ ਨੂੰ ਜੀਵਨਦਾਨ ਦੇਣ ਦਾ ਕੰਮ ਕਰ ਰਹੇ ਹਨ। ਕਿਉਕਿ ਅਜਿਹੇ ਸਮੇਂ ਇਸ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਲਈ ਖੂਨਦਾਨ ਦੀ ਬੇਹੱਦ ਜਰੂਰਤ ਹੈ। ਇਸ ਲਈ ਅਜਿਹੇ ਖੂਨਦਾਨ ਕੈਂਪ ਬਹੁਤ ਹੀ ਮਹੱਤਵਪੂਰਨ ਹਨ। ਖੂਨਦਾਨ ਕਰਨ ਵਾਲੇ ਦਾਨੀਆਂ ਤੋ ਇਲਾਵਾ ਅਜਿਹੇ ਕੈਂਪ ਲਗਾਉਣ ਵਾਲੇ ਪ੍ਰਬੰਧਕ ਅਤੇ ਗ੍ਰਾਮ ਪੰਚਾਇਤ ਦਾ ਵੀ ਵਿਸ਼ੇਸ ਸਨਮਾਨ ਹੈ ਜਿਨ੍ਹਾਂ ਨੇ ਅਜਿਹੇ ਨਾਜੁਕ ਦੌਰ ਵਿਚ ਇਹ ਉਪਰਾਲਾ ਕੀਤਾ ਹੈ। ਸਿਹਤ ਵਿਭਾਗ ਅਤੇ ਮੈਡੀਕਲ ਸਟਾਫ ਵਲੋ ਕੋਵਿਡ ਦੀਆ ਸਾਵਧਾਨੀਆਂ ਅਪਨਾਉਦੇ ਹੋਏ ਕੀਤੇ ਗਏ ਪ੍ਰਬੰਧ ਵੀ ਸ਼ਲਾਘਾਯੋਗ ਹਨ। ਲੋਕਾਂ ਨੂੰ ਅਜਿਹੇ ਸਮਾਜ ਸੇਵਾ ਦੇ ਕੰਮ ਵਿਚ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਹੈ।
ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਚਹੁੰਮੁਖੀ ਵਿਕਾਸ ਦਾ ਜਿਕਰ ਕਰਦੇ ਹੋਏ ਕਿਹਾ ਕਿ ਕਰੋੜਾ ਰੁਪਏ ਦੀ ਲਾਗਤ ਨਾਲ ਨੰਗਲ ਵਿਚ ਬਹੁ ਮੰਤਵੀ ਫਲਾਈ ਓਵਰ ਪੁੱਲ ਉਸਾਰੀ ਅਧੀਨ ਹੈ, ਮਹੈਣ ਵਿਚ ਲੜਕੀਆਂ ਦਾ ਕਾਲਜ ਮੰਨਜੂਰ ਕਰਵਾ ਕੇ ਉਸ ਦਾ ਨੀਹ ਪੱਥਰ ਰੱਖ ਦਿੱਤਾ ਹੈ, ਸਤਲੁਜ ਦਰਿਆ ਉਤੇ ਪੁੱਲ ਪਾ ਕੇ ਬੇਲਿਆ ਦੇ ਲੋਕ ਵੀ ਇਸ ਕਾਲਜ ਤੋ ਮਿਲਣ ਵਾਲੀ ਵਿੱਦਿਆ ਦਾ ਲਾਭ ਆਪਣੇ ਬੱਚਿਆ ਨੂੰ ਦੇ ਸਕਣਗੇ। ਇਸ ਤੋ ਇਲਾਵਾ ਪੇਂਡੂ ਖੇਤਰ ਦੀਆਂ ਸੜਕਾਂ ਜਿਵੇ ਕਿ ਜਿੰਦਵੜੀ ਤੋ ਭਲਾਣ ਆਦਿ ਨੂੰ ਚੋੜਾ ਕਰਨ ਅਤੇ ਕਈ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜਲਦੀ ਸੁਰੂ ਕਰਵਾਇਆ ਜਾਵੇਗਾ।
ਸ੍ਰੀ ਅਨੰਦਪੁਰ ਸਾਹਿਬ ਦੇ ਸੁੰਦਰੀਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ ਦੀ ਸੁੰਦਰਤਾ ਵਿਚ ਹੋਰ ਵਾਧਾ ਕਰਨ ਲਈ 30 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ ਸਾਹਿਬ ਤੋ ਗੁਰਦੁਆਰਾ ਸੀਸ਼ ਗੰਜ ਸਾਹਿਬ ਤੱਕ ਜਾਣ ਵਾਲੇ ਰਸਤੇ ਦਾ 8 ਕਰੋੜ ਰੁਪਏ ਨਾਲ ਸੁੰਦਰੀਕਰਨ ਕੀਤਾ ਜਾਵੇਗਾ। ਗੁਰੂ ਰਵਿਦਾਸ ਚੋਂਕ ਦੇ ਨੇੜੇ 5 ਕਰੋੜ ਰੁਪਏ ਨਾਲ ਸੁੰੰਦਰੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਬਾਹਰਲੀ ਦਿੱਖ ਨੁੰ ਸੁੰਦਰ ਬਣਾਉਣ ਲਈ ਚਰਨ ਗੰਗਾ ਪੁੱਲ ਦੇ ਨੇੜੇ 5 ਕਰੋੜ ਰੁਪਏ ਨਾਲ ਇੱਕ ਅਤਿ ਆਧੁਨਿਕ ਸੈਂਟਰ ਬਣਾਇਆ ਜਾਵੇਗਾ। ਇਹ ਪ੍ਰੋਜੈਕਟ ਇੱਕ ਸਾਲ ਵਿਚ ਮੁਕੰਮਲ ਕਰਕੇ ਲੋਕ ਅਰਪਣ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ 5 ਕਰੋੜ ਰੁਪਏ ਨਾਲ ਖਰੋਟਾ ਅੰਡਰਪਾਸ ਬਣਾ ਕੇ ਲੋਕ ਅਰਪਣ ਕਰ ਦਿੱਤਾ ਹੈ। ਬਰਾਰੀ ਦੇ ਪੁੱਲ ਉਤੇ ਕੰਮ ਚੱਲ ਰਿਹਾ ਹੈ ਪਿਛਲੀ ਸਰਕਾਰ ਵਿਚ ਉਪਰਲੇ ਸੂਰੇਵਾਲ ਵਿਖੇ ਪੁੱਲ ਬਣਾਇਆ ਸੀ ਤੇ ਇਸ ਵਾਰ ਗੱਗ ਵਿਚ ਬਣਾਇਆ ਹੈ। ਗੰਭੀਰਪੁਰ ਵਿਚ ਪੁੱਲ ਦਾ ਕੰਮ ਚੱਲ ਰਿਹਾ ਹੈ, ਥਲੂਹ ਵਿਚ ਅਗਲੇ ਕੁਝ ਦਿਨਾਂ ਵਿਚ ਕੰਮ ਸੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪ੍ਰੋਜੈਕਟ ਸਾਡੀ ਸਰਕਾਰ ਦੇ ਕਾਰਜਕਾਲ ਦੋਰਾਨ ਸੁਰੂ ਕੀਤੇ ਜਾਣਗੇ। ਉਨ੍ਹਾਂ ਨੁੰ ਮੁਕੰਮਲ ਕੀਤਾ ਜਾਵੇਗਾ।
ਇਸ ਮੋਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਬਲਾਕ ਸੰਮਤੀ ਦੀ ਉਪ ਚੇਅਰਮੈਨ ਬੇਗਮ ਫਰੀਦਾ, ਮੈਬਰ ਮਨਪ੍ਰੀਤ ਸਿੰਘ,ਕਮਲਜੀਤ ਸਿੰਘ ਪਪਲੂ, ਸਰਪੰਚ ਰਜਿੰਦਰ ਸਿੰਘ, ਆਈ.ਟੀ.ਆਈ ਗਰਲਜ਼ ਦਾ ਪ੍ਰਿੰ.ਰਾਮ ਸਿੰਘ, ਸਵ:ਕਾਮਰੇਡ ਗੁਰਦਿਆਲ ਸਿੰਘ ਦੇ ਪੁੱਤਰ ਜ਼ਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਿਕੰਦਰ ਸਿੰਘ, ਸੁਰਜੀਤ ਸਿਘ ਢੇਰ, ਇੰਦਰਜੀਤ ਸਿੰਘ, ਹਰਜੀਤ ਸਿੰਘ, ਪ੍ਰਦੀਪ ਸ਼ਰਮਾ, ਤਰਸੇਮ ਸਿੰਘ ਭੱਲੜੀ, ਮਨਜੀਤ ਸ਼ਰਮਾ, ਮਾਸਟਰ ਰਜਿੰਦਰ ਸਿੰਘ, ਸੁਖਦੇਵ ਸਿੰਘ ਖਾਨਪੁਰ, ਬਲਵੰਤ ਸਿੰਘ ਅਟਵਾਲ, ਗੁਰਦਿਆਲ ਸਿੰਘ ਅਟਵਾਲ, ਪ੍ਰੇਮ ਸਿੰਘ ਪ੍ਰਧਾਨ, ਦਰਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਚਰਨ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਕੇਸਰ ਸਿੰਘ ਅਟਵਾਲ, ਮਾਸਟਰ ਦਲਜੀਤ ਸਿੰਘ, ਦਿਲਾਵਰ ਸਿੰਘ ਗੱਗ, ਮਾਸਟਰ ਵਿਕਾਸ ਕੁਮਾਰ, ਮਾਸਟਰ ਅਜੇ, ਪ੍ਰੋ. ਜ਼ੋਤੀ, ਸੋਹਣ ਸਿੰਘ, ਸੁਖਵੀਰ ਸਿੰਘ ਮਹੈਣ, ਹੁਕਮ ਸਿੰਘ, ਭਜਨ ਸਿੰਘ ਸੰਦੋਆ, ਬਾਬਾ ਮੁਰਾਦ ਅਲੀ ਜੀ , ਰਾਕੇਸ਼ ਬਾਲੀ,ਸਾਬਕਾ ਸਰਪੰਚ ਗੁਰਮੀਤ ਸਿੰਘ,ਦਵਿੰਦਰ ਨੰਗਲੀ, ਹਰਜਾਪ ਸਿੰਘ ਪਡਿਆਲ, ਜ਼ਸਵਿੰਦਰ ਸਿੰਘ, ਥਾਣੇਦਾਰ ਸੁਰਿੰਦਰਪਾਲ ਤੋ ਇਲਾਵਾ ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ ਵੀ ਮੋਜੂਦ ਰਹੇ।