ਅਧਿਆਪਕ ਦਿਵਸ ਮੋਕੇ ਆਂਗਣਵਾੜੀ ਕੇਂਦਰਾਂ ਦੇ ਵਿਦਿਆਰਥੀਆਂ ਦੇ ਕਰਵਾਏ ਪੇਟਿੰਗ ਮੁਕਾਬਲੇ।
*ਡਿਜੀਟਲ ਮਾਰਗ ਦਰਸ਼ਕ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਵਲੋਂ ਤਿਆਰ ਪੇਟਿੰਗਾਂ ਅਧਿਆਪਕਾਂ ਨੂੰ ਦਿੱਤੀਆਂ **ਮਿਸ਼ਨ ਫਤਿਹ ਤਹਿਤ ਘਰਾਂ ਵਿੱਚ ਨਿੱਕੇ ਬਾਲਾਂ ਨੇ ਤਿਆਰ ਕੀਤੀਆਂ ਸ਼ਾਨਦਾਰ ਪੇਟਿੰਗਾਂ
ਸ੍ਰੀ ਅਨੰਦਪੁਰ ਸਾਹਿਬ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕਰੋਨਾ ਮਹਾਂਮਾਰੀ ਦੋਰਾਨ ਜਿਥੇ ਨਿੱਕੇ ਬਾਲਾ ਨੂੰ ਘਰਾਂ ਵਿੱਚ ਹੀ ਰਹਿਣ ਦੀਆਂ ਸਾਵਧਾਨੀਆਂ ਜਾਰੀ ਕੀਤੀਆਂ ਗਈਆਂ ਹਨ ਉਥੇ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲੇ ਨਿੱਕੇ ਬਾਲਾ ਨੇ ਆਪਣੀ ਪ੍ਰਤੀਭਾ ਦਾ ਪ੍ਰਗਟਾਵਾ 05 ਸਤੰਬਰ ਨੂੰ ਅਧਿਆਪਕ ਦਿਵਸ ਮੋਕੇ ਆਪ ਤਿਆਰ ਕੀਤੀਆਂ ਪੇਟਿੰਗਾਂ ਆਪਣੇ ਮਾਪਿਆਂ ਰਾਹੀ ਆਪਣੇ ਅਧਿਆਪਕਾਂ ਨੂੰ ਭੇਜਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਜਿਕਰਯੌਗ ਹੈ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਡਿਜੀਟਲ ਮਾਰਗ ਦਰਸ਼ਕ ਪ੍ਰੋਗਰਾਮ ਪੰਜਾਬ ਤਹਿਤ ਜਿਲਾ ਪ੍ਰੋਗਰਾਮ ਅਫਸਰ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਅਨੰਦਪੁਰ ਸਾਹਿਬ ਜਗਮੋਹਨ ਕੋਰ ਦੀ ਦੇਖ ਰੇਖ ਹੇਠ ਅਧਿਆਪਕ ਦਿਵਸ ਤੇ ਆਂਗਣਵਾੜੀ ਸੈਟਰਾਂ ਦੇ ਬੱਚਿਆ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ਹਨ। ਇਹਨਾਂ ਕੇਂਦਰਾਂ ਵਿੱਚ ਤੈਨਾਤ ਅਧਿਆਪਕਾਂ ਨੂੰ ਵਿਦਿਆਰਥੀਆਂ ਨੇ ਆਪਣੀਆਂ ਤਿਆਰ ਪੇਟਿੰਗਾਂ ਤੋਹਫੇ ਭੇਜ ਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਪਿਛਲੇ ਕਾਫੀ ਸਮੇਂ ਤੋਂ ਇਹ ਨਿੱਕੇ ਬਾਲ ਕਰੋਨਾ ਮਹਾਂਮਾਰੀ ਕਾਰਨ ਕੋਵਿਡ ਦੀਆਂ ਸਾਵਧਾਨੀਆਂ ਨੂੰ ਅਪਣਾਉਦੇ ਹੋਏ ਘਰਾਂ ਵਿੱਚ ਹੀ ਹਨ ਤੇ ਪੰਜਾਬ ਸਰਕਾਰ ਨੇ ਇਹ ਨਿਵੇਕਲਾ ਉਪਰਾਲਾ ਕੀਤਾ ਹੈ ਜਿਸ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚਲੇ ਸਬੰਧਾਂ ਨੂੰ ਹੋਰ ਗਰਮਾਹਟ ਦਿੱਤੀ ਹੈ।
ਸੀ ਡੀ ਪੀ ਓ ਜਗਮੋਹਨ ਕੋਰ ਨੇ ਦੱਸਿਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਛੋਟੇ ਬੱਚਿਆ ਵਲੋਂ ਆਪਣੇ ਮਾਪਿਆ ਰਾਹੀ ਆਪਣੀਆਂ ਅਧਿਆਪਕਾਵਾਂ ਨੂੰ ਜਾ ਕੇ ਆਂਗਣਵਾੜੀ ਵਰਕਰਾਂ ਨੂੰ ਆਪਣੇ ਹੱਥੀ ਪੇਟਿੰਗਜ ਤਿਆਰ ਕਰਕੇ ਤੋਹਫੇ ਵਜੋਂ ਦਿੱਤੀਆਂ ਜਾ ਰਹੀਆਂ ਹਨ। ਅੱਜ ਅਧਿਆਪਕ ਦਿਵਸ ਮੋਕੇ ਮਣਕਪੁਰ, ਬਾਸ, ਦਬਖੇੜਾ, ਬ੍ਰਹਮਪੁਰਾ, ਕਲੋਤਾ, ਵਾਰਡ ਨੰ: 2,5,8,14, ਕਥੇੜਾ, ਗੰਗੂਵਾਲ, ਮੀਆਪੁਰ, ਸਿੰਘਪੁਰਾ, ਤਰਫ ਮਾਜਰਾ, ਮੈਲਗਰਾਂ, ਪੱਸੀਵਾਲ, ਮੀਆਂਪੁਰ ਵਿਖੇ ਬੱਚਿਆ ਨੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ।