ਪੋਸ਼ਟਿਕ ਆਹਾਰ ਦਾ ਨਿਯਮਿਤ ਸੇਵਨ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਿਚ ਕਰਦਾ ਹੈ ਵਾਧਾ
*ਬਹਿਲੂ, ਬੰਦਲੈਹੜੀ, ਗੋਲਣੀ, ਮਹਿਲਦੀ ਕਲਾਂ, ਵਾਰਡ ਨੰ:3 ਨੰਗਲ ਵਿੱਚ ਪੋਸ਼ਟਿਕ ਆਹਾਰ ਬਾਰੇ ਦਿੱਤੀ ਜਾਣਕਾਰੀ **ਕਰੋਨਾ ਨੂੰ ਹਰਾਉਣ ਲਈ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣਾ ਬੇਹੱਦ ਜਰੂਰੀ- ਜਗਮੋਹਣ ਕੌਰ ***ਕੋਵਿਡ ਟੈਸਟਿੰਗ ਬਾਰੇ ਸੁਪਰਵਾਈਜਰ ਅਤੇ ਆਂਗਨਵਾੜੀ ਵਰਕਰ ਲੋਕਾਂ ਨੂੰ ਕਰਨਗੇ ਪ੍ਰੇਰਿਤ
ਨੰਗਲ / 4 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋ ਜਾਰੀ ਹਦਾਇਤਾ ਅਨੁਸਾਰ ਨਿਊਟ੍ਰੀਸ਼ਨ ਹਫਤਾ 01 ਤੋਂ 07 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਅਨੰਦਪੁਰ ਸਾਹਿਬ ਜਗਮੋਹਣ ਕੋਰ ਅਗਵਾਈ ਹੇਠ ਅੱਜ ਬਹਿਲੂ, ਬੰਦਲੈਹੜੀ, ਗੋਲਣੀ, ਮਹਿਲਦੀ ਕਲਾਂ, ਵਾਰਡ ਨੰ:3 ਨੰਗਲ ਵਿੱਚ ਪੋਸ਼ਟਿਕ ਆਹਾਰ ਬਾਰੇઠਜਾਣਕਾਰੀ ਦਿੱਤੀ ਗਈ ਹੈ। ਸਰਕਲ ਸੁਪਰਵਾਈਜਰਾ ਰਾਹੀ ਪੋਸ਼ਟਿਕ ਆਹਾਰ ਸਬੰਧੀ ਲੋਕਾਂ ਨੁੰ ਜਾਗਰੂਕ ਕੀਤਾ ਜਾ ਰਿਹਾ ਹੈ।
ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਜਗਮੋਹਣ ਕੋਰ ਨੇ ਦੱਸਿਆ ਕਿ ਪੋਸ਼ਟਿਕ ਖੁਰਾਕ ਨਾਲ ਹੀ ਸਰੀਰ ਤੰਦਰੁਸਤ ਰਹਿ ਸਕਦਾ ਹੈ। ਪੋਸ਼ਟਿਕ ਖੁਰਾਕ ਸਰੀਰ ਨੂੰ ਤਾਕਤ ਦੇਣ ਦੇ ਨਾਲ ਨਾਲ ਸਰੀਰ ਦਾ ਭਾਰ ਵੀ ਸਹੀ ਰੱਖਣ ਵਿਚ ਮੱਦਦ ਕਰਦੀ ਹੈ। ਅੱਜ ਦੇ ਸਮੇ ਵਿਚ ਕੋਵਿਡ ਦੀ ਬਿਮਾਰੀ ਨਾਲ ਨਜਿੱਠਣ ਲਈ ਸਾਵਧਾਨੀਆਂ ਜਿਵੇ ਕਿ ਵਾਰ ਵਾਰ ਹੱਥ ਧੋਣ, ਮਾਸਕ ਪਹਿਨਣਾ ਅਤੇ ਸਮਾਜਿਕ ਵਿੱਥ ਬਣਾ ਕੇ ਰੱਖਣ ਦੇ ਨਾਲ ਨਾਲ ਹਰ ਇੱਕ ਨੂੰ ਬਿਮਾਰੀਆ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਦੀ ਜਰੂਰਤ ਹੈ ਤਾਂ ਕਿ ਇਸ ਬਿਮਾਰੀ ਦੀ ਲਾਗ ਤੋ ਬਚਿਆ ਜਾ ਸਕੇ ਇਹ ਤਾਂ ਹੀ ਸੰਭਵ ਹੈ ਜੇਕਰ ਅਸੀ ਭੋਜਨ ਦੇ ਸਾਰੇ ਤੱਤਾਂ ਤੋ ਇਲਾਵਾ ਵਿਟਾਮਿਨ-ਸੀ ਵੀ ਲਈਏ।
ਕਰੋਨਾ ਮਹਾਂਮਾਰੀ ਦੋਰਾਨ ਜਿਥੇ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆ ਬਾਰੇ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਜਿਲਾ ਪ੍ਰਸਾਸ਼ਨ ਲਗਾਤਾਰ ਉਪਰਾਲੇ ਕਰ ਰਹੇ ਹਨ ਉਥੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਹਰ ਇਕ ਵਿਅਕਤੀ ਨੂੰ ਬੁਨਿਆਦੀ ਲੋੜਾਂ ਦੀ ਪੂਰਤੀ ਅਤੇ ਜਾਣਕਾਰੀ ਦੇਣ ਲਈ ਵੀ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗ ਪੂਰੀ ਮਿਹਨਤ,ਲਗਨ ਅਤੇ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਸੀ.ਡੀ.ਪੀ.ਓ ਨੇ ਦੱਸਿਆ ਕਿ ਅਜਕਲ ਸੋਸ਼ਲ ਮੀਡੀਆ ਉਤੇ ਕੋਵਿਡ ਟੈਸਟਿੰਗ ਬਾਰੇ ਤਰਾਂ ਤਰਾਂ ਦੇ ਭਰਮ ਭੁਲੇਖੇ ਪਾ ਕੇ ਝੂਠਾ ਤੇ ਬੇ-ਬੁਨਿਆਦ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦੋ ਕਿ ਕਰੋਨਾ ਮਹਾਂਮਾਰੀ ਤੋ ਬਚਾਅ ਕੋਵਿਡ ਦੀਆਂ ਸਾਵਧਾਨੀਆ ਅਪਨਾਉਣ ਦੇ ਨਾਲ ਨਾਲ ਕਰੋਨਾ ਟੈਸਟਿੰਗ ਕਰਵਾ ਕੇ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸੁਪਰਵਾਈਜਰ ਅਤੇ ਆਂਗਨਵਾੜੀ ਵਰਕਰ ਹੁਣ ਆਪਣੇ ਨਿਯਮਿਤ ਕੰਮ ਦੇ ਨਾਲ ਨਾਲ ਆਮ ਲੋਕਾਂ ਨੂੰ ਕਰੋਨਾ ਟੈਸਟਿੰਗ ਕਰਵਾਉਣ, ਆਪਣਾ ਪਰਿਵਾਰ, ਦੋਸਤ, ਮਿੱਤਰ ਅਤੇ ਆਲਾ ਦੁਆਲਾ ਸੁਰੱਖਿਅਤ ਰੱਖਣ ਦੀ ਪ੍ਰੇਰਨਾ ਦੇਣਗੇ। ਉਨ੍ਹਾਂ ਕਿਹਾ ਕਿ ਝੂਠੀਆ ਅਫਵਾਹਾ ਫੈਲਾਉਣ ਵਾਲੀਆਂ ਬਾਰੇ ਜਿਲ੍ਹਾ ਪ੍ਰਸਾਸ਼ਨ ਨੂੰ ਸੂਚਿਤ ਕੀਤਾ ਜਾਵੇ।