ਪੰਜ ਦਿਨਾਂ ਮੱਛੀ ਪਾਲਣ ਟਰੇਨਿੰਗ ਕੈਂਪ 7 ਤੋਂ
ਹੁਸ਼ਿਆਰਪੁਰ / 3 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਜਸਵੀਰ ਸਿੰਘ ਨੇ ਦੱਸਿਆ ਕਿ ਮੱਛੀ ਪੂੰਗ ਫਾਰਮ ਹਰਿਆਣਾ ਵਿਖੇ 7 ਸਤੰਬਰ ਤੋਂ11 ਸਤੰਬਰ 2020 ਤੱਕ 5 ਦਿਨਾਂ ਮੱਛੀ ਪਾਲਣ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਦੌਰਾਨ ਮੱਛੀ ਪਾਲਣ ਦੇ ਧੰਦੇ ਨੂੰ ਅਪਨਾਉਣ ਸਬੰਧੀ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ, ਇਸ ਲਈ ਵੱਧ ਤੋਂ ਵੱਧ ਚਾਹਵਾਨ ਵਿਅਕਤੀ ਇਸ ਕੈਂਪ ਦਾ ਫਾਇਦਾ ਚੁੱਕਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 98143-32088 ਅਤੇ 01882-227285 ’ਤੇ ਸੰਪਰਕ ਕੀਤਾ ਜਾ ਸਕਦਾ ਹੈ।