ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਜੈਤੋ ਬਲਾਕ ਦੇ ਪਿੰਡਾਂ ਵਿਚ ਬਣ ਰਹੇ ਪਾਰਕਾਂ ਦਾ ਜਾਇਜ਼ਾ ਲਿਆ
*ਪਿੰਡ ਮੱਲਾ ਖੁਰਦ ਵਿਖੇ 13.86 ਲੱਖ ਅਤੇ ਦਲ ਸਿੰਘ ਵਾਲਾ ਵਿਖੇ 6.59 ਲੱਖ ਵਿਚ ਬਣਨਗੇ ਪਾਰਕ- ਸਹੋਤਾ
ਫਰੀਦਕੋਟ / 01 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਗ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਦੇ ਸਿਹਤ ਸੁਧਾਰ, ਖੇਡ ਸਹੂਲਤਾਂ ਪ੍ਰਦਾਨ ਕਰਨ ਆਦਿ ਦੇ ਮਕਸਦ ਨਾਲ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਜਿਸ ਤਹਿਤ ਜੈਤੋ ਬਲਾਕ ਦੇ ਪਿੰਡ ਮੱਲਾ ਖੁਰਦ ਅਤੇ ਪਿੰਡ ਦਲ ਸਿੰਘ ਵਾਲਾ ਵਿਖੇ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਇਨ੍ਹਾਂ ਵਿਕਾਸ ਪੋਜੈਕਟਾਂ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ। ਸ੍ਰੀ ਸਹੋਤਾ ਨੇ ਦੱਸਿਆ ਕਿ ਇਨ੍ਹਾਂ ਪਾਰਕਾਂ ਤੇ ਹੋਰ ਵਿਕਾਸ ਕੰਮਾਂ ਦੀ ਉਸਾਰੀ ਵਿਚ ਮਗਨਰੇਗਾ ਤਹਿਤ ਗਰੀਬ ਪਰਿਵਾਰਾਂ ਨੂੰ ਦਿਹਾੜੀ ਦੇ ਤੌਰ ਤੇ ਰੁਜ਼ਗਾਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਮੱਲਾ ਖੁਰਦ ਵਿਖੇ ਉਸਾਰੇ ਗਏ ਪਾਰਕ ਤੇ 13.86 ਲੱਖ ਰੁ: ਖਰਚ ਕੀਤੇ ਜਾਣਗੇ, ਜਦ ਕਿ ਪਿੰਡ ਦਲ ਸਿੰਘ ਵਾਲਾ ਵਿਖੇ ਬਣ ਰਹੇ ਪਾਰਕ ਤੇ 6.59 ਲੱਖ ਰੁ: ਖਰਚ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਦੇ ਸਾਰੇ ਕੰਮ ਮਿਆਦੀ ਕਿਸਮ ਦੇ ਹੋਣੇ ਚਾਹੀਦੇ ਹਨ।
ਇਸ ਮੌਕੇ ਬੀ.ਡੀ.ਪੀ.ਓ ਜੈਤੋ ਮੈਡਮ ਨੀਰੂ ਵਿਸ਼ੇਸ ਤੌਰ ਤੇ ਹਾਜ਼ਰ ਸਨ।