ਸਪੀਕਰ ਰਾਣਾ ਕੇ.ਪੀ ਸਿੰਘ ਨੇ ਬਰਾਰੀ ਹਾਈ ਲੈਵਲ ਬਰਿੱਜ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ 6 ਪਿੰਡਾਂ ਦੇ ਵਸਨੀਕਾਂ ਨੂੰ ਰੇਲਵੇ ਫਾਟਕ ਅਤੇ ਟ੍ਰੇੈਫਿਕ ਦੀ ਸਮੱਸਿਆ ਤੋ ਵੱਡੀ ਰਾਹਤ ਮਿਲੇਗੀ
ਕਰੋਨਾ ਮਹਾਂਮਾਰੀ ਦੋਰਾਨ ਵਿਕਾਸ ਦੇ ਕੰਮ ਜਾਰੀ ਰੱਖ ਕੇ ਰੁਜਗਾਰ ਦੇ ਮੋਕੇ ਉਪਲਬਧ ਕਰਵਾਏ ਜਾ ਰਹੇ ਹਨ
ਨੰਗਲ 31 ਅਗਸਤ (ਨਿਊ ਸੁਪਰ ਭਾਰਤ ਨਿਊਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਬਰਾਰੀ ਹਾਈ ਲੈਵਲ ਪੁੱਲ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।ਉਨ੍ਹਾ ਨੇ ਦੱਸਿਆ ਕਿ ਇਸ ਇਲਾਕੇ ਦੇ 6 ਪਿੰਡਾਂ ਬਰਾਰੀ, ਕੰਚੇੜਾ, ਕਥੇੜਾ, ਮੈਦਾਮਾਜਰਾ, ਰਾਮਪੁਰ ਸਾਹਨੀ, ਜੋਹਲ, ਵਾਰਡ ਨੰ: 10 ਅਤੇ 11 ਦੇ ਹਜ਼ਾਰਾ ਲੋਕਾਂ ਨੁੂੰ ਇਸ ਹਾਈ ਲੈਵਲ ਪੁਲ ਦੇ ਨਿਰਮਾਣ ਨਾਲ ਟ੍ਰੈਫਿਕ ਦੀ ਸਮੱਸਿਆ ਤੋ ਵੱਡੀ ਰਾਹਤ ਮਿਲੇਗੀ ਅਤੇ ਇਲਾਕੇ ਦੇ ਵਸਨੀਕਾ ਦੀ ਲੰਬੇ ਸਮੇ ਦੀ ਮੰਗ ਪੂਰੀ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਰੇਲਵੇ ਦੀ ਲਾਈਨ ਉਤੇ ਭਾਰੀ ਟ੍ਰੇੈਫਿਕ ਹੋਣ ਕਾਰਨ ਅਤੇ ਰੇਲ ਗੱਡੀਆਂ ਦੀ ਵੱਧ ਆਵਾਜਾਈ ਹੋਣ ਕਾਰਨ ਅਕਸਰ ਹੀ ਇਸ ਖੇਤਰ ਵਿਚ ਰੇਲਵੇ ਫਾਟਕ ਬੰਦ ਰਹਿੰਦੇ ਹਨ। ਰੋਜਾਨਾ ਆਪਣੇ ਕੰਮਾ ਕਾਰਾਂ ਨੂੰ ਆਉਣ ਜਾਉਣ ਵਾਲੇ ਲੋਕਾਂ ਨੂੰ ਬੰਦ ਰੇਲਵੇ ਫਾਟਕ ਅਤੇ ਟ੍ਰੈਫਿਕ ਜਾਮ ਕਾਰਨ ਬਹੁਤ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਪੰਜਾਬ ਸਰਕਾਰ ਵਲੋਂ ਕੋਵਿਡ ਦੋਰਾਨ ਵਿਕਾਸ ਦੀ ਗਤੀ ਨੂੰ ਲਗਾਤਾਰ ਕਾਇਮ ਰੱਖਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਲਈ ਇਸ ਹਾਈ ਲੈਵਲ ਪੁੱਲ ਦਾ ਨਿਰਮਾਣ ਦਾ ਕੰਮ ਲਗਾਤਾਰ ਜਾਰੀ ਹੈ।
ਜ਼ਿਕਰਯੋਗ ਹੈ ਕਿ 4.85 ਕਰੋੜ ਦੀ ਲਾਗਤ ਨਾਲ ਬਨਣ ਵਾਲੇ 112 ਮੀਟਰ ਲੰਬੇ 10 ਮੀਟਰ ਚੋੜੇ ਅਤੇ 7.5 ਮੀਟਰ ਮੋਟਰੇਵਲ ਇਸ ਹਾਈ ਲੈਵਲ ਬਰਿਜ ਦੇ ਨਿਰਮਾਣ ਨਾਲ ਇਸ ਇਲਾਕੇ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ। ਇਹ ਪੁਲ ਲਗਭਗ ਅਗਲੇ 8 ਮਹੀਨੇ ਵਿਚ ਮੁਕੰਮਲ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ। ਅੱਜ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਇਸ ਪੁਲ ਦੇ ਨਿਰਮਾਣ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ। ਲੋਕ ਨਿਰਮਾਣ ਵਿਭਾਗ ਵਲੋਂ ਕਰੋਨਾ ਮਹਾਂਮਾਰੀ ਦੋਰਾਨ ਵੀ ਵਿਕਾਸ ਦੇ ਕੰਮ ਲਗਾਤਾਰ ਜਾਰੀ ਰੱਖ ਕੇ ਲੋਕਾਂ ਨੂੰ ਰੁਜਗਾਰ ਦੇ ਮੋਕੇ ਉਪਲਬਧ ਕਰਵਾਏ ਜਾ ਰਹੇ ਹਨ।
ਤਸਵੀਰ: ਨੰਗਲ ਵਿਚ ਬਰਾਰੀ ਹਾਈ ਲੈਵਲ ਬਰਿਜ਼ ਦੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਪੁੱਜੇ ਸਪੀਕਰ ਰਾਣਾ ਕੇ.ਪੀ ਸਿੰਘ