February 23, 2025

ਪੰਜਾਬ ਸਰਕਾਰ ਵਲੋਂ ਕੋਵਾ ਐਪ ਰਾਹੀ ਲੋਕਾਂ ਨੂੰ ਉਪਲੱਬਧ ਕਰਵਾਈ ਜਾ ਰਹੀ ਹੈ ਕਰੋਨਾ ਸਬੰਧੀ ਹਰ ਜਾਣਕਾਰੀ **ਡਿਪਟੀ ਕਮਿਸ਼ਨਰ ਵਲੋਂ ਕਰੋਨਾ ਨੂੰ ਹਰਾਉਣ ਲਈ ਕੋਵਿਡ ਦੀਆਂ ਸਾਵਧਾਨੀਆ ਦੀ ਪਾਲਣਾ ਕਰਨ ਦੀ ਹਦਾਇਤ

0

ਸ੍ਰੀ ਅਨੰਦਪੁਰ ਸਾਹਿਬ / 22 ਅਗਸਤ / ਨਿਊ ਸੁਪਰ ਭਾਰਤ ਨਿਊਜ

ਆਮ ਲੋਕਾਂ ਨੂੰ ਕਰੋਨਾ ਸਬੰਧੀ ਮੁਕੰਮਲ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵਲੋਂ ਕੋਵਾ ਐਪ ਨੂੰ ਲਗਾਤਾਰ ਅਪਡੇਟ  ਕੀਤਾ ਜਾ ਰਿਹਾ ਹੈ। ਇਸ ਨਾਲ ਆਮ ਲੋਕ ਮੋਜੂਦਾ ਕਰੋਨਾ ਦੀ ਸਥਿਤੀ ਅਤੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਉਪਲੱਬਧ ਕਰਵਾਈਆ ਜਾ ਰਹੀਆਂ ਸਹੂਲਤਾਂ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰ ਰਹੇ ਹਨ। ਪੰਜਾਬ ਸਰਕਾਰ ਨੇ ਇਸ ਕੋਵਾ ਐਪ ਨੂੰ ਹੋਰ ਅਪਡੇਟ ਕਰ ਦਿੱਤਾ ਹੈ ਹੁਣ ਇਸ ਉਤੇ ਜਿਲੇ ਵਿੱਚ  ਉਪਲੱਬਧ ਬੈਡ, ਟੈਸਟਿੰਗ ਸੈਂਟਰ ਅਤੇ ਹੋਰ ਸਹੂਲਤਾਂ/ਜਾਣਕਾਰੀ ਉਪਲੱਬਧ ਹੈ। ਇਸ ਕੋਵਾ ਐਪ ਰਾਹੀ ਕਰੋਨਾ ਤੋਂ ਰਿਕਵਰ ਹੋਏ ਮਰੀਜਾਂ ਵਲੋਂ ਆਪਣਾ ਪਲਾਜਮਾਂ ਦਾਨ ਕਰਨ ਲਈ ਰਜਿਸਟਰੇਸ਼ਨ ਦੀ ਸਹੂਲਤ ਵੀ ਉਪਲੱਬਧ ਹੋ ਗਈ ਹੈ। ਪੰਜਾਬ ਸਰਕਾਰ ਵਲੋਂ ਕਰੋਨਾ ਬਾਰੇ ਆਮ ਲੋਕਾਂ ਨੂੰ ਸਹੀ ਸਟੀਕ ਤੇ ਮੁਕੰਮਲ ਜਾਣਕਾਰੀ ਉਪਲੱਬਧ ਕਰਵਾਉਣ ਲਈ ਬਣਾਈ ਇਸ ਐਪ ਨੂੰ ਡਾਊਨ ਲੋਡ ਕਰਨ ਲਈ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਵਲੋਂ ਲੋਕਾਂ ਨੂੰ ਮਿਸ਼ਨ ਫਤਿਹ ਤਹਿਤ ਪ੍ਰੇਰਿਤ ਕੀਤਾ ਗਿਆ। ਉਹਨਾਂ ਵਲੋਂ ਮਿਸ਼ਨ ਫਤਿਹ ਤਹਿਤ ਫਰੰਟ ਲਾਈਨ ਵੋਰਿਅਰ ਰਾਹੀ ਆਮ ਲੋਕਾਂ/ਪੰਚਾਂ-ਸਰਪੰਚਾਂ ਨੂੰ ਇਹ ਐਪ ਡਾਊਨ ਲੋਡ ਕਰਨ ਲਈ ਜਾਗਰੂਕ ਕੀਤਾ ਗਿਆ ਜਿਸ ਨਾਲ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਸ ਕੋਵਾ ਐਪ ਨੂੰ ਅਪਣੇ ਮੋਬਾਇਲ ਟੈਲੀਫੋਨਾਂ ਉਤੇ ਡਾਊਨ ਲੋਡ ਕੀਤਾ।

ਪੰਜਾਬ ਸਰਕਾਰ ਦੀ ਕੋਵਾ ਐਪ ਉਤੇ ਹੁਣ ਹਰ ਜਿਲੇ ਵਿੱਚ ਕੋਵਿਡ ਹਸਪਤਾਲ, ਟੈਸਟਿੰਗ ਸੈਂਟਰ, ਬੈਡਾਂ ਦੀ ਗਿਣਤੀ ਅਤੇ ਉਪਲੱਬਧਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਕੋਵਾ ਐਪ ਉਤੇ ਹੁਣ ਕਰੋਨਾ ਮਹਾਂਮਾਰੀ ਤੋਂ ਪੀੜਤ ਮਰੀਜ਼ ਜਿਹਨਾਂ ਨੇ ਕਰੋਨਾ ਨੂੰ ਹਰਾਇਆ ਹੋਵੇ ਉਹ ਆਪਣੀ ਪਲਾਜਮਾਂ ਦਾਨ ਕਰਨ ਦੀ ਸਵੈ-ਇੱਛਾ ਨੂੰ ਵੀ ਰਜਿਸਟਰ ਕਰ ਸਕਦੇ ਹਨ। ਪੰਜਾਬ ਸਰਕਾਰ ਵਲੋਂ ਇਸ ਕੋਵਾ ਐਪ ਉਤੇ ਜਿਲ•ਾਵਾਰ ਕਰੋਨਾ ਬਾਰੇ ਸਿਹਤ ਸਹੂਲਤ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋਂ ਲਗਾਤਾਰ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਹਨਾਂ ਵਲੋਂ ਮਾਸਕ ਪਾਉਣ, ਆਪਸੀ ਵਿੱਥ ਰੱਖਣਾ, ਸੈਨੇਟਾਈਜ਼ ਕਰਨਾ ਅਤੇ ਵਾਰ ਵਾਰ ਹੱਥ ਧੋਣ ਦੀ ਆਦਤ ਅਪਣਾਉਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵਲੋਂ ਕੋਵਾ ਐਪ ਨੂੰ ਆਪਣੇ ਮੋਬਾਇਲ ਫੋਨ ਉਤੇ ਅਪਲੋਡ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਰੱਖਣ ਦੀ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ।  

Leave a Reply

Your email address will not be published. Required fields are marked *