ਮਗਨਰੇਗਾ ਸਕੀਮ ਅਧੀਨ ਵਿਅਕਤੀਗਤ ਲਾਭਪਾਤਰੀਆਂ ਲਈ ਬਣਾਏ ਜਾਣਗੇ ਪਸ਼ੂਆਂ ਦੇ ਸੈਡ: ਡਿਪਟੀ ਕਮਿਸ਼ਨਰ

ਪਸ਼ੂ ਸੈਡਾ
*ਜਿਲ੍ਹੇ ਦੇ ਹਰੇਕ ਪਿੰਡ ਵਿੱਚ ਘੱਟੋਂ ਘੱਟ 05 ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ ਲਾਭ
ਅੰਮ੍ਰਿਤਸਰ / 19 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪਸ਼ੂ ਪੰਚਾਇਤ ਵਿਭਾਗ ਵੱਲੋ ਕੋਰੋਨਾ ਮਹਾਂਮਾਰੀ ਦੋਰਾਨ ਮਗਨਰੇਗਾ ਅਧੀਨ ਪੇਂਡੂ ਲਾਭਪਾਤਰੀਆਂ ਨੂੰ ਰੁਜਗਾਰ ਮੁਹੱਈਆਂ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਪਿੰਡਾਂ ਦੇ ਵਿਕਾਸ ਦੇ ਨਾਲ ਨਾਲ ਲੋਕਾਂ ਨੂੰ ਰੋਜੀ ਰੋਟੀ ਦਾ ਪ੍ਰਬੰਧ ਹੋ ਰਿਹਾ ਹੈ। ਮਗਨਰੇਗਾ ਅਧੀਨ ਹੋਰ ਕੰਮਾਂ ਦੇ ਨਾਲ ਨਾਲ, ਹੁਣ ਪੰਜਾਬ ਸਰਕਾਰ ਵਲੋਂ ਮਗਨਰੇਗਾ ਲਾਭਪਾਤਰੀਆਂ ਨੂੰ ਪਸ਼ੂਆਂ ਦੇ ਸੈਡ ਵੀ ਬਣਾ ਕੇ ਦੇਣ ਦੇ ਨਾਲ ਨਾਲ ਰੋਜ਼ਗਾਰ ਵੀ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਪਹਿਲਾਂ ਵਿਅਕਤੀਗਤ ਕਿਸ਼ਤ ਲਈ ਮਗਨਰੇਗਾ ਸਕੀਮ ਅਧੀਨ 60 ਫੀਸਦੀ ਹਿੱਸਾ ਮਿਲਦਾ ਸੀ ਜਦਕਿ 40 ਫੀਸਦੀ ਹਿ¤ਸਾ ਲਾਭਪਾਤਰੀ ਵਲੋਂ ਪਾਇਆ ਜਾਂਦਾ ਸੀ, ਪਰੰਤੂ ਕੋਰੋਨਾ ਮਹਾਂਮਾਰੀ ਕਾਰਨ, ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਵ¤ਲੋਂ ਹੁਕਮ ਜਾਰੀ ਕਰਕੇ ਲਾਭਪਾਤਰੀ ਦਾ 40 ਫੀਸਦੀ ਹਿੱਸਾ ਖਤਮ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗਰੀਬ ਪਰਿਵਾਰਾਂ ਨੂੰ ਵੱਧ ਤੋ ਵੱਧ ਵਿਅਕਤੀਗਤ ਲਾਭ ਮੁਹਈਆ ਕਰਵਾਇਆ ਜਾ ਸਕੇਗਾ ਅਤੇ ਇਸ ਦੇ ਨਾਲ ਨਾਲ ਬਿਨਾਂ ਕਿਸੇ ਖਰਚੇ ਤੋਂ ਸੈਡ ਵੀ ਬਣਾ ਕੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਸ਼ੂਆਂ ਦੇ ਸੈਡ(ਗਾਂਵਾਂ ਅਤੇ ਮਝਾਂ), ਬਕਰੀਆਂ ਦੇ ਸੈਡ, ਸੂਰਾਂ ਦੀਆਂ ਸੈਡਾਂ, ਮੁਰਗੀਆਂ ਦੇ ਸੈਲਟਰ ਬਣਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 6 ਪਸ਼ੂਆਂ ਦੇ ਸੈਡਾਂ (ਗਾਂਵਾਂ ਅਤੇ ਮਝਾਂ) ਉਪਰ 97000 ਰੁਪਏ (400 ਵਰਗ ਫੂਟ), 4 ਪਸ਼ੂਆਂ (ਗਾਂਵਾਂ ਅਤੇ ਮਝਾਂ) ਉ¤ਪਰ 60000 ਰੁਪਏ (300 ਵਰਗ ਫੁਟ), 10 ਬਕਰੀਆਂ ਦੇ ਸੈਡਾਂ ਉਪਰ 52000 ਰੁਪਏ (80 ਵਰਗ ਫੁਟ), 100 ਮੁਰਗੀਆਂ ਦੇ ਸੈਡ ਤੇ 37765 ਰੁਪਏ (80 ਵਰਗ ਫੂੱਟ) ਅਤੇ 2 ਯੂਨਿਟ ਪਿਗਰੀ ਸੈਡ ਉ¤ਪਰ 65800 ਰੁਪਏ (300 ਵਰਗ ਫੁਟ) ਖਰਚ ਆਵੇਗਾ। ਇਸ ਸਬੰਧੀ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਮਗਨਰੇਗਾ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਰਕਾਰ ਦੀਆ ਹਦਾਇਤਾਂ ਅਨੁਸਾਰ ਯੋਗ ਲਾਭਪਾਤਰੀਆਂ ਦੀ ਚੋਣ ਕਰਕੇ ਮਗਨਰੇਗਾ ਸਕੀਮ ਅਧੀਨ ਵ¤ਧ ਤੋਂ ਵ¤ਧ ਸੈਡ ਬਣਾ ਕੇ ਦਿੱਤੇ ਜਾਣ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਣਬੀਰ ਸਿੰਘ ਮੁੱਧਲ ਨੇ ਦ¤ਸਿਆ ਕਿ ਮਗਨਰੇਗਾ ਸਕੀਮ ਅਧੀਨ ਸੈਡ ਬਣਾਉਣ ਲਈ ਲਾਭਪਾਤਰੀ ਦੀ ਚੋਣ ਮਗਨਰੇਗਾ ਐਕਟ ਦੇ ਡਿਊਲ 1 ਪੈਰਾ 5 ਅਨੁਸਾਰ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਮਗਨਰੇਗਾ ਵ¤ਲੋ ਜਾਰੀ ਹਦਾਇਤਾਂ ਦੇ ਮੁੱ¤ਖ ਰ¤ਖਦੇ ਹੋਏ ਹੀ ਕੀਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਹਦਾਇਤਾਂ ਅਨੁਸਾਰ ਹੀ ਐਸ.ਸੀ.ਪਰਿਵਾਰਾਂ ਨੂੰ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਦੇ ਲਾਭਪਾਤਰੀਆਂ ਨੂੰ ਪਹਿਲ ਦਿ¤ਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਿਲ੍ਹੇ ਵਿੱਚ 4300 ਦੇ ਕਰੀਬ ਪਸ਼ੂ ਸੈੱਡਾਂ ਦਾ ਨਿਰਮਾਣ ਕਰਨ ਦਾ ਟੀਚਾ ਹੈ, ਅਤੇ ਲਗਭਗ 1800 ਪਸ਼ੂ ਸੈਡ ਦੇ ਨਿਰਮਾਣ ਜਾਰੀ ਹੈ, ਜਿਸ ਸਬੰਧੀ ਲਾਭਪਾਤਰੀਆਂ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ ਮੁਕੰਮਲ ਦਸਤਾਵੇਜਾਂ ਦੀ ਚੈਕਿੰਗ ਕਰਨ ਉਪਰੰਤ ਪ੍ਰਵਾਨਗੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਜੰਗੀ ਪੱਧਰ ਤੇ ਪਿੰਡਾਂ ਵਿੱਚ ਇਹ ਵਿਅਕਤੀਗਤ ਕੰਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਸਕੀਮ ਵਿੱਚ ਅਨੁਸੂਚਿਤ ਜਾਤੀਆਂ,ਅਨੁਸੂਚਿਤ ਕਬੀਲੇ, ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰ, ਔਰਤ ਪ੍ਰਧਾਨ ਘਰ, ਪਰਿਵਾਰ ਜਿਥੇ ਮੁਖੀ ਅਪੰਗ ਹੋਵੇ, ਇੰਦਰਾ ਆਵਾਸ ਯੋਜਨਾ ਦਾ ਲਾਭਪਾਤਰੀ ਆਦਿ ਵੱ¤ਧ ਤੋਂ ਵੱ¤ਧ ਫਾਇਦਾ ਲੈ ਸਕਦੇ ਹਨ, ਜਿਸ ਸਬੰਧੀ ਫਾਰਮ ਲਈ ਬੀ.ਡੀ.ਪੀ.ਓ.ਦਫਤਰ ਜਾਂ ਪਿੰਡ ਦੇ ਸਰਪੰਚ ਜਾਂ ਗ੍ਰਾਮ ਰੁਜਗਾਰ ਸਹਾਇਕਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।ਲਾਭ ਦੇਣ ਤੋਂ ਪਹਿਲਾਂ ਹਦਾਇਤਾਂ ਅਨੁਸਾਰ ਪਸੂ ਪਾਲਣ ਵਿਭਾਗ ਦੀ ਵੈਰੀਫਿਕੇਸ਼ਨ ਲਾਜਮੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਗ੍ਰਾਮ ਰੁਜਗਾਰ ਸਹਾਇਕਾਂ ਕੋਲ ਫਾਰਮ ਅਤੇ ਸਵੈ ਘੋਸ਼ਨਾ ਪੱਤਰ ਜਮਾਂ ਕਰਵਾਏ ਜਾ ਸਕਦੇ ਹਨ।