February 23, 2025

45 ਲੱਖ ਦੀ ਲਾਗਤ ਨਾਲ ਸਰਕਾਰੀ ਸਕੂਲ ਕਥੇੜਾ ਵਿਚ ਉਸਾਰਿਆ ਜਾ ਰਿਹਾ ਹੈ ਇੰਡੋਰ ਬੈਡਮਿੰਟਨ ਹਾਲ **ਸਪੀਕਰ ਰਾਣਾ ਕੇ ਪੀ ਸਿੰਘ ਨੇ 24 ਜੁਲਾਈ ਨੂੰ ਇੰਡੋਰ ਬੈਡਮਿੰਟਨ ਹਾਲ ਦਾ ਰੱਖਿਆ ਸੀ ਨੀਂਹ ਪੱਥਰ

0

ਸਰਕਾਰੀ ਸਕੂਲ ਕਥੇੜਾ ਵਿਚ ਨਗਰ ਕੋਂਸਲ ਵਲੋਂ 45 ਲੱਖ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਇੰਡੋਰ ਬੈਡਮਿੰਟਨ ਹਾਲ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਦ੍ਰਿਸ਼

*ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਲਈ ਵਿਦਿਆ ਦੇ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਜਰੂਰੀ **ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਕਰ ਰਹੀ ਹੈ ਜਿਕਰਯੋਗ ਉਪਰਾਲੇ

ਨੰਗਲ / 18 ਅਗਸਤ / ਨਿਊ ਸੁਪਰ ਭਾਰਤ ਨਿਊਜ

ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਜਿਥੇ ਅੱਜ ਮੁਕਾਬਲੇਬਾਜੀ ਦੇ ਦੋਰ ਵਿੱਚ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਨੂੰ ਤਕਨੀਕੀ ਢੰਗ ਤਰੀਕੇ ਅਪਣਾ ਕੇ ਵਿਦਿਆ ਦੇ ਮਿਆਰ ਨੂੰ ਬਰਕਰਾਰ ਰੱਖਣ ਦੇ ਉਪਰਾਲੇ ਸਫਲਤਾਪੂਰਵਕ ਜਾਰੀ ਹਨ ਉਥੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਲੋੜੀਦੀਆਂ ਸਹੂਲਤਾਂ ਵੀ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਜਦੋਂ ਇਹ ਸੰਸਥਾਵਾਂ ਮੁੱੜ ਸੁਰੂ ਹੋਣ ਤਾਂ ਵਿਦਿਆਰਥੀਆਂ ਨੂੰ ਅਨੁਕੂਲ ਵਾਤਾਵਰਣ ਮਿਲ ਸਕੇ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ 24 ਜੁਲਾਈ ਨੁੂੰ ਸਰਕਾਰੀ ਹਾਈ ਸਕੂਲ ਕਥੇੜਾ ਨੰਗਲ ਵਿੱਚ ਇੰਡੋਰ ਬੈਡਮਿੰਟਨ ਹਾਲ ਦਾ ਨੀਂਹ ਪੱਥਰ ਰੱਖਿਆ ਸੀ ਉਸ ਦਾ ਨਗਰ ਕੋਂਸਲ ਵਲੋਂ ਕੰਮ ਸੁਰੂ ਕਰਵਾਇਆ ਗਿਆ ਹੈ ਤਾਂ ਜੋ ਕਰੋਨਾ ਉਤੇ ਕਾਬੂ ਪਾਉਣ ਉਪਰੰਤ ਜਿਵੇ ਹੀ ਸਕੂਲਾਂ ਨੂੰ ਖੋਲ੍ਹਣ ਲਈ ਅਨੁਕੂਲ ਅਤੇ ਢੁਕਵਾ ਵਾਤਾਵਰਣ ਬਣੇਗਾ ਤਾਂ ਵਿਦਿਆਰਥੀ ਸਕੂਲਾ ਵਿਚ ਸਿੱਖਿਆ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਰੁਝ ਜਾਣਗੇ। ਇਸ ਹਾਲ ਦੇ ਨਿਰਮਾਣ ਉਤੇ 45.78 ਲੱਖ ਰੁਪਏ ਖਰਚ ਹੋਣਗੇ ਅਤੇ ਵਿਦਿਆਰਥੀਆਂ ਨੂੰ ਇਸ ਸਹੂਲਤ ਦਾ ਜਲਦੀ ਹੀ ਲਾਭ ਮਿਲੇਗਾ।

ਸਪੀਕਰ ਰਾਣਾ ਕੇ.ਪੀ ਸਿੰਘ ਨੇ ਹਮੇਸ਼ਾ ਸ਼ਹਿਰਾ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਦੀ ਮਜਬੂਤੀ ਅਤੇ ਯੋਜਨਾਬੰਧ ਢੰਗ ਨਾਲ ਵਿਕਾਸ ਉਤੇ ਜ਼ੋਰ ਦਿੱਤਾ ਹੈ ਉਹ ਇਸ ਖੇਤਰ ਦੇ ਵਿੱਦਿਅਕ ਅਦਾਰਿਆਂ ਵਿਚ ਬੁਨਿਆਦੀ ਢਾਂਚੇ ਦੀ ਮਜਬੂਤੀ ਦੀ ਪ੍ਰੋੜਤਾ ਕਰਦੇ ਰਹੇ ਹਨ, ਉਨ੍ਹਾਂ ਦੀ ਦਲੀਲ ਹੈ ਕਿ ਸਾਡੇ ਬੁੱਧੀਜੀਵੀਆਂ ਅਤੇ ਮਹਾਂਪੁਰਸ਼ਾ ਨੇ ਸਦਾ ਹੀ ਵਿਦਿਆ ਦੇ ਪਸਾਰ ਤੇ ਜੋਰ ਦਿੱਤਾ ਹੈ। ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਨੁਕੂਲ ਵਾਤਾਵਰਣ ਦੀ ਵੀ ਪ੍ਰੋੜਤਾ ਕੀਤੀ ਹੈ ਇਸ ਤੋਂ ਇਲਾਵਾ ਵਿਦਿਆਰਥੀਆ ਨੂੰ ਵਿਦਿਆ ਦੇ ਨਾਲ ਨਾਲ ਹੋਰ ਖੇਤਰ ਜਿਵੇਂ ਖੇਡਾਂ, ਸਮਾਜਿਕ ਗਤੀਵਿਧੀਆਂ, ਸੰਸਕ੍ਰਿਤ ਪ੍ਰੋਗਰਾਮਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਵੱਧ ਚੱੜ ਕੇ ਭਾਗ ਲੈਣਾ ਚਾਹੀਦਾ ਹੈ। ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕੋਵਿਡ ਦੋਰਾਨ ਵਿਦਿਆਰਥੀਆਂ ਨੂੰ ਤਕਨੀਕੀ ਢੰਗ ਤਰੀਕੇ ਅਪਣਾ ਕੇ ਲਗਾਤਾਰ ਨਾਲ ਜੋੜਿਆ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਮੋਕੇ ਆਨਲਾਈਨ ਮੁਕਾਬਲੇ ਵੀ ਇਸ ਕੜੀ ਦਾ ਹੀ ਇਕ ਭਾਗ ਹਨ।     

ਪੰਜਾਬ ਸਰਕਾਰ ਦੇ ਸਿੱਖਿਆ ਸੰਸਥਾਵਾਂ ਵਿੱਚ ਜਿਥੇ ਵਿਦਿਆ ਦੇ ਅਨੁਕੂਲ ਮਾਹੌਲ ਸਿਰਜਿਆ ਹੈ। ਉਥੇ ਵਿਦਿਆ ਲਈ ਪੰਜਾਬ ਸਰਕਾਰ ਨੇ ਬੇਹਤਰੀਨ ਬੁਨਿਆਂਦੀ ਢਾਂਚਾ ਤਿਆਰ ਕੀਤਾ ਹੈ। ਸਮਾਟ ਕਲਾਸ ਰੂਮ ਵੀ ਇਸੇ ਕੜੀ ਦਾ ਹਿੱਸਾ ਹਨ।ਖੇਡਾਂ ਦੇ ਲਈ ਵੀ ਸਕੂਲਾਂ ਵਿੱਚ ਢੁਕਵਾਂ ਮਾਹੌਲ ਤਾਂ ਹੀ ਸੰਭਵ ਹੈ ਜੇਕਰ ਖੇਡ ਮੈਦਾਨ ਉਪਲੱਬਧ ਹੋਣ।ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ ਅਤੇ ਐਮ.ਈ ਯੁੱਧਵੀਰ ਸਿੰਘ ਨੇ ਦੱਸਆ ਕਿ ਇਸ ਸਰਕਾਰੀ ਸਕੂਲ ਵਿੱਚ ਇੰਡੋਰ ਬੈਡਮਿੰਟਨ ਹਾਲ ਦੀ ਉਸਾਰੀ ਦਾ ਨੀਂਹ ਪੱਥਰ 24 ਜੁਲਾਈ 2020 ਨੂੰ ਰੱਖਿਆ ਗਿਆ ਸੀ ਤੁਰੰਤ ਨਿਰਮਾਣ ਸੁਰੂ ਕਰਵਾਇਆ ਹੈ ਜਲਦੀ ਹੀ ਇਸਨੂੰ ਤਿਆਰ ਕੀਤਾ ਜਾਵੇਗਾ ਅਤੇ ਵਿਦਿਆਰਥੀ ਇਥੇ ਆਪਣੀ ਖੇਡ ਨੂੰ ਹੋਰ ਪ੍ਰਫੂਲਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਨੰਗਲ ਵਿਚ ਲੋਕਾਂ ਦੀ ਸਹੂਲਤ ਲਈ ਸਪੀਕਰ ਰਾਣਾ ਕੇ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੋਰ ਕਈ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ।

Leave a Reply

Your email address will not be published. Required fields are marked *