ਈ-ਸੰਜੀਵਨੀ, ਟੈਲੀਮੈਡੀਸਨ ਓ.ਪੀ.ਡੀ ਪ੍ਰਣਾਲੀ ਰਾਂਹੀ ਘਰ ਬੈਠੇ ਹੀ ਡਾਕਟਰੀ ਸਲਾਹ ਉਪਲਬਧ

ਸ੍ਰੀ ਅਨੰਦਪੁਰ ਸਾਹਿਬ /17 ਅਗਸਤ / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਸਰਕਾਰ ਨੇ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵੀਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਨਾਉਣ ਲਈ ਲੋਕ ਹਿੱਤ ਉਪਰਾਲਾ ਕੀਤਾ ਹੈ । ਸੀ-ਡੈਕ ਮੋਹਾਲੀ ਵੱਲੋਂ ਵਿਕਸਿਤ ਏਕੀਕ੍ਰਤ ਟੈਲੀਮੈਡੀਸਨਲ ਸਲਿਊਸ਼ਨ, ਈ-ਸੰਜੀਵਨੀ-ਆਨਲਾਈਨ ਓ.ਪੀ.ਡੀ (ਡਾਕਟਰ ਤੋਂ ਮਰੀਜ਼ ਤੱਕ) ਦੀ ਸ਼ੁਰੂਆਤ ਕੀਤੀ ਗਈ ਹੈ ।
ਇਸ ਬਾਰੇ ਹੋਰ ਜਾਣਕਾਰੀ ਦਿੰਦੇਆਂ ਡਾ: ਰਾਮ ਪ੍ਰਕਾਸ਼ ਸਰੋਆ ਨੇ ਦੱਸਿਆ ਕਿ ਇਹ ਉਪਰਾਲਾ ਪੇਂਡੂ ਖੇਤਰਾਂ ਦੇ ਆਮ ਲੋਕਾਂ ਲਈ ਸਿਹਤ ਸੇਵਾਵਾਂ ਪਹੁੰਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਓ.ਪੀ.ਡੀ ਦੀਆਂ ਸੇਵਾਵਾਂ ਲੈਣ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਹ ਲੋਕਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਮਾਹਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ । ਉਨ੍ਹਾਂ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਕਮਿਊਨਟੀ ਹੈਲਥ ਅਫਸਰ ਟੈਲੀਮੈਡਸੀਨ ਸੇਵਾਵਾਂ ਰਾਹੀਂ ਲੋਕਾਂ ਨੂੰ ਆਨਲਾਈਨ ਓ.ਪੀ.ਡੀ ਅਤੇ ਮਾਹਰ ਡਾਕਟਰਾਂ ਨਾਲ ਰੂਬਰੂ ਹੋਣ ਵਿਚ ਮਦਦ ਕਰਦੇ ਹਨ। ਇਸ ਦੁਆਰਾ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਤੋਂ ਇਲਾਵਾ ਇਸ ਸੇਵਾ ਬੁਨਿਆਦੀ ਢਾਂਚੇ ਦੀ ਘਾਟ ਅਤੇ ਮਨੁੱਖੀ ਸਰੋਤਾਂ ਦੀ ਘਾਟ ਨਾਲ ਸਬੰਧਤ ਮੁੱਦਿਆਂ ਨੂੰ ਕੁਝ ਹੱਦ ਤੱਕ ਹੱਲ ਕਰਨ ਵਿੱਚ ਸਹਾਈ ਹੋਵੇਗੀ ।
ਟੈਲੀਮੈਡੀਸਨ ਦਾ ਉਦੇਸ਼ ਸ਼ਿਹਰੀ ਤੇ ਪੇਂਡੂ ਅਤੇ ਅਮੀਰ ਬਨਾਮ ਗਰੀਬਾਂ ਵਿੱਚਕਾਰ ਮੌਜੂਦ ਡਿਜੀਟਲ ਵੰਡ ਨੂੰ ਪੂਰਾ ਕਰਦਿਆਂ ਸਿਹਤ ਸੇਵਾਵਾਂ ਨੂੰ ਬਰਾਬਰ ਬਨਾਉਣਾ ਹੈ । ਟੈਲੀਮੈਡੀਸਨ ਰਾਹੀਂ ਮਰੀਜ਼ਾਂ ਦੀ ਰਜਿਸਟਰੇਸ਼ਨ, ਟੋਕਨ ਜਨਰੇਸ਼ਨ, ਕਤਾਰ ਪ੍ਰਬੰਧਨ, ਸਬੰਧਤ ਡਾਕਟਰ ਨਾਲ ਆਡੀਓ ਵੀਡੀਓ ਮਸ਼ਵਰਾ ਅਤੇ ਰਾਜ ਦੇ ਡਾਕਟਰਾਂ ਦੁਆਰਾ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਹਨ । ਤਾਲਾਬੰਦੀ ਦੌਰਾਨ ਗੈਰ-ਐਮਰਜੈਂਸੀ ਮਾਮਲਿਆਂ ਵਿੱਚ ਡਾਕਟਰਾਂ ਤੱਕ ਪਹੁੰਚ ਨਾ ਹੋਣ ਕਾਰਨ ਨਾਗਰਿਕਾਂ ਵਿੱਚ ਕੁਝ ਹੱਦ ਤੱਕ ਬੇਚੈਨੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਤਕਨੀਕ ਸਮਾਜ ਦੇ ਸਾਰੇ ਵਰਗਾਂ ਨੂੰ ਕਰਫਿਊ ਅਤੇ ਕੋਵਡ-19 ਮਹਾਂਮਾਰੀ ਦਰਮਿਆਨ ਡਾਕਟਰੀ ਸਲਾਹ ਅਤੇ ਇਲਾਜ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰੇਗੀ । ਮਰੀਜ਼ ਸੀ-ਡੈਕ ਦੀ ਸਾਈਟ ਤੇ ਜਾ ਕੇ ਆਪਣੀ ਰਜਸਟਿਰੇਸ਼ਨ ਕਰਨ ਉਪਰੰਤ ਆਨ ਲਾਈਨ ਡਾਕਟਰ ਨਾਲ ਸੰਪਰਕ ਕਰ ਸਕਦਾ ਹੈ । ਟੈਲੀਮੈਡੀਸਨ ਦੀਆਂ ਮੁਫ਼ਤ ਮੈਡੀਕਲ ਸੇਵਾਵਾਂ ਸਿਹਤ ਤੇ ਤੰਦਰੁਸਤੀ ਕੇਂਦਰਾਂ ਤੇ ਸੋਮਵਾਰ ਤੋ ਸ਼ਨੀਵਾਰ ਤੱਕ ਸਵੇਰੇ 08 ਵਜ਼ੇ ਤੋ ਦੁਪਿਹਰ 2 ਵਜੇ ਤੱਕ ਉਪਲਬਧ ਹੈ ।