ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲੇ **40 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਲਿਆ ਹਿੱਸਾ

ਹੁਸ਼ਿਆਰਪੁਰ / 12 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਕਵਿਤਾ ਉਚਾਰਨ ਪ੍ਰਤੀਯੋਗਤਾ ‘ਚ ਰਾਜ ਭਰ ਦੇ 40888 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨ੍ਹਾਂ ਮੁਕਾਬਲਿਆਂ ਰਾਜ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ਦੇ 9441, ਮਿਡਲ ਵਿੰਗ ਦੇ 12193 ਤੇ ਪ੍ਰਾਇਮਰੀ ਵਰਗ ਦੇ 19254 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ 351 ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਤੀਜੇ ਪੜਾਅ ਤਹਿਤ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜਿਲ੍ਹੇ ਭਰ ਵਿੱਚੋਂ ਪ੍ਰਾਇਮਰੀ ਸਕੂਲਾਂ ਦੇ 744 ਮਿਡਲ ਦੇ 726 ਸੈਕੰਡਰੀ ਦੇ 521 (ਕੁੱਲ 1891) ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਹੁਣ ਚੌਥੇ ਪੜਾਅ ਤਹਿਤ 17 ਅਗਸਤ ਤੋਂ 23 ਅਗਸਤ ਤੱਕ ਭਾਸ਼ਣ ਮੁਕਾਬਲੇ ਹੋਣਗੇ । ਸਿੱਖਿਆ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਾਰੇ ਸਕੂਲਾਂ ਦੀ ਸ਼ਮੂਲੀਅਤ ਯਕੀਨੀ ਹੋਵੇ। ਸੈਕੰਡਰੀ ਨੋਡਲ ਅਫਸਰ ਬੇਅੰਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ 28 ਬਲਾਕਾਂ ਵਿੱਚੋਂ ਸੈਕੰਡਰੀ ਵਰਗ ‘ਚ ਹੁਸ਼ਿਆਰਪੁਰ 1ਬੀ ਨੇ (53) ਪਹਿਲਾ, ਹੁਸ਼ਿਆਰਪੁਰ 2ਬੀ ਨੇ (50) ਦੂਸਰਾ ਅਤੇ ਗੜ੍ਹਸ਼ਕਰ ਨੇ (37) ਤੀਸਰਾ ਅਤੇ ਮਿਡਲ ਵਰਗ ‘ਚ ਤਲਵਾੜਾ ਨੇ (54) ਪਹਿਲਾ, ਹਾਜੀਪੁਰ ਨੇ (46) ਦੂਸਰਾ ਅਤੇ ਹੁਸ਼ਿਆਰਪੁਰ 1ਬੀ ਨੇ (44) ਤੀਸਰਾ ਸਥਾਨ ਹਾਸਿਲ ਕੀਤਾ ਅਤੇ ਪ੍ਰਾਇਮਰੀ ਨੋਡਲ ਅਫਸਰ ਮਨਜੀਤ ਸਿੰਘ ਅਤੇ ਅਮਰਿੰਦਰ ਢਿੱਲੋਂ ਨੇ ਦੱਸਿਆ ਕਿ ਤਲਵਾੜਾ ਬਲਾਕ ਨੇ ਪਹਿਲਾ (86),ਭੂੰਗਾ-2 ਨੇ ਦੂਸਰਾ (77), ਅਤੇ ਬੁਲੋਵਾਲ ਨੇ ਤੀਸਰਾ (54 ) ਸਥਾਨ ਹਾਸਿਲ ਕੀਤਾ।
* ਤੀਜੇ ਪੜਾਅ ਦੇ ਕਵਿਤਾ ਮੁਕਾਬਲੇ ਹੋਏ ਸੰਪੰਨ
*ਚੌਥੇ ਪੜਾਅ ਤਹਿਤ 23 ਅਗਸਤ ਤੱਕ ਭਾਸ਼ਣ ਮੁਕਾਬਲੇ ਹੋਣਗੇ।
ਇਸੇ ਲੜੀ ਤਹਿਤ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਸਿੰਘ ,ਰਾਕੇਸ਼ ਕੁਮਾਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਧੀਰਜ ਵਸ਼ਿਸ਼ਟ ਨੇ ਦੱਸਿਆ ਕਿ ਕਵਿਤਾ ਮੁਕਾਬਲਿਆਂ ‘ਚ ਸਕੂਲਾਂ ਵੱਲੋਂ ਵੀਡੀਓ ਬਣਾ ਕੇ ਲਿੰਕ ਨੂੰ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ ਪਾਇਆ ਜਾ ਚੁੱਕਾ ਹੈ ਜਿਹਨਾਂ ਦੀ ਜੱਜਮੈਂਟ ਪੜਾਅ ਵਾਰ ਹੋਵੇਗੀ ਸਕੂਲਾਂ ਦੇ ਜੇਤੂਆਂ ਨੂੰ ਬਲਾਕ ਅਤੇ ਬਲਾਕ ਦੇ ਪਹਿਲੇ ਦੋ ਪੁਜੀਸ਼ਨਾਂ ਵਾਲੇ ਜੇਤੂਆਂ ਦੀ ਵੀਡੀਓ ਜ਼ਿਲਾ ਪੱਧਰ ਤੇ ਅਤੇ ਫਿਰ ਜ਼ਿਲ੍ਹਾ ਪੱਧਰ ਦੇ ਪਹਿਲੇ ਦੋ ਪੁਜੀਸ਼ਨਾਂ ਵਾਲੇ ਜੇਤੂਆਂ ਦੀ ਵੀਡੀਓ ਰਾਜ ਪੱਧਰੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰੇਗੀ । ਉਨ੍ਹਾਂ ਦੱਸਿਆ ਕਿ ਹਰੇਕ ਸਕੂਲ ਨੂੰ ਹਰੇਕ ਮੁਕਾਬਲੇ ਵਿੱਚ ਸਿਰਫ ਇੱਕ ਵਾਰ ਇਹ ਵੀਡੀਓ ਪਾਉਣ ਦਾ ਅਧਿਕਾਰ ਹੈ। ਜਿਸ ਤੋਂ ਬਾਅਦ ਵਿਦਿਆਰਥੀ ਦੀ ਪੇਸ਼ਕਾਰੀ ਦੀ ਗੁਣਵੱਤਾ ਤੇ ਪੁਜ਼ੀਸ਼ਨ ਤੋਂ ਬਾਅਦ ਵੀਡੀਓ ਦਾ ਲਿੰਕ ਅਗਲੇ ਮੁਕਾਬਲਿਆਂ ਲਈ ਚਲਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਸਕੂਲਾਂ ਵਿੱਚ ਇਨ੍ਹਾਂ ਮੁਕਾਬਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਹੁਣ ਅਧਿਆਪਕ ਅਤੇ ਵਿਦਿਆਰਥੀ ਭਵਿੱਖ ਦੇ ਮੁਕਾਬਲਿਆਂ ਲਈ ਜੁਟ ਜਾਣ। ਇਸ ਮੌਕੇ ਸ਼ੈਲੇਂਦਰ ਠਾਕੁਰ ਇੰਚਾਰਜ ਸਿੱਖਿਆ ਸੁਧਾਰ ਟੀਮ, ਹਰਮਿੰਦਰ ਪਾਲ ਸਿੰਘ ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਕੋਆਰਡੀਨੇਟਰ, ਸਮਰਜੀਤ ਸਿੰਘ ਮੀਡੀਆ ਕੋਆਰਡੀਨੇਟਰ, ਯੋਗੇਸ਼ਵਰ ਸਲਾਰੀਆ ਸੋਸ਼ਲ ਮੀਡੀਆ ਕੋਆਰਡੀਨੇਟਰ, ਹਾਜਰ ਸਨ।