February 23, 2025

ਜਿੰਮ ਅਤੇ ਯੋਗਾ ਕੇਂਦਰਾਂ ਵਾਲੇ ਸਾਵਧਾਨੀ ਨਾਲ ਚਲਾਉਣ ਆਪਣੇ ਕੇਂਦਰ- ਸੋਨੀ

0

ਧਰਮਸ਼ਾਲਾ ਬਾਬਾ ਮੋਤੀ ਰਾਮ ਲਈ 2 ਲੱਖ ਰੁਪਏ ਦਾ ਚੈਕ ਦਿੰਦੇ ਸ੍ਰੀ ਓ ਪੀ ਸੋਨੀ।

*ਧਰਮਸ਼ਾਲਾ ਬਾਬਾ ਮੋਤੀ ਰਾਮ ਪ੍ਰਬੰਧਕ ਕਮੇਟੀ ਨੂੰ ਦਿੱਤਾ 2 ਲੱਖ ਰੁਪਏ ਦਾ ਚੈਕ

ਅੰਮ੍ਰਿਤਸਰ / 07 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਸਰਕਾਰ ਦੀਆਂ ਹਦਾਇਤਾਂ ਉਤੇ ਖੋਲ•ੇ ਗਏ ਜ਼ਿੰਮ ਅਤੇ ਯੋਗਾ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੇਂਦਰ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਚਲਾਉਣ, ਤਾਂ ਜੋ ਇਹ ਕੇਂਦਰ ਸਰੀਰਕ ਤੰਦਰੁਸਤੀ ਵਿਚ ਯੋਗਦਾਨ ਪਾ ਸਕਣ। ਅੱਜ ਆਪਣੀ ਰਿਹਾਇਸ਼ ਵਿਖੇ ਧਰਮਸ਼ਾਲਾ ਬਾਬਾ ਮੋਤੀ ਰਾਮ ਦੀ ਪ੍ਰਬੰਧਕ ਕਮੇਟੀ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ 2 ਲੱਖ ਰੁਪਏ ਦਾ ਚੈਕ ਦਿੰਦੇ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ, ਜਿਸ ਵਿਚ ਆਪਸੀ ਦੂਰੀ 6 ਫੁੱਟ, ਮਾਸਕ ਹਰੇਕ ਲਈ ਜ਼ਰੂਰੀ, ਹਰੇਕ ਆਦਮੀ ਨੂੰ 40 ਵਰਗ ਫੁੱਟ ਜਗ•ਾ ਦੇਣੀ ਭਾਵ 1000 ਵਰਗ ਫੁੱਟ ਵਿਚ ਕੇਵਲ 25 ਵਿਅਕਤੀਆਂ ਦਾ ਇਕ ਸਮੇਂ ਦਾਖਲਾ, ਏਅਰ ਕੰਡੀਸ਼ਨਰ ਚਲਾਉਂਦੇ ਵਕਤ ਵੀ ਹਵਾ ਦਾ ਪ੍ਰਵਾਹ ਬਣਾਈ ਰੱਖਣ ਲਈ ਇਕ-ਦੋ ਖਿੜਕੀਆਂ ਖੁੱਲੀਆਂ ਰੱਖਣੀਆਂ ਆਦਿ ਸ਼ਾਮਿਲ ਹਨ, ਦਾ ਬਰਾਬਰ ਖਿਆਲ ਰੱਖਿਆ ਜਾਵੇ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀ ਸਾਲਹ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ, 10 ਸਾਲ ਤੋਂ ਛੋਟੇ ਬੱਚੇ ਅਤੇ ਉਹ ਲੋਕ ਜਿੰਨਾਂ ਨੂੰ ਕੋਈ ਨਾ ਕੋਈ ਲੰਮੀ ਚੱਲਣ ਵਾਲੀ ਬਿਮਾਰੀ ਹੈ, ਉਹ ਜਿੰਮਾਂ ਦੀ ਵਰਤੋਂ ਨਾ ਕਰਨ, ਬਲਕਿ ਖੁੱਲੇ ਮੈਦਾਨ ਵਿਚ ਹੀ ਕਸਰਤ ਕਰਨ। ਸ੍ਰੀ ਸੋਨੀ ਨੇ ਕਿਹਾ ਕਿ ਜੇਕਰ ਆਪਾਂ ਸਾਰੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹਾਂਗੇ ਤਾਂ ਸਾਡਾ ਕਾਰੋਬਾਰ ਵੀ ਜਾਰੀ ਰਹੇਗਾ ਅਤੇ ਸਿਹਤ ਵੀ ਠੀਕ।

             ਇਸ ਮੌਕੇ ਸ੍ਰੀ ਸੋਨੀ ਨਾਲ ਸ੍ਰੀ ਵਿਕਾਸ ਸੋਨੀ, ਸ. ਲਖਵਿੰਦਰ ਸਿੰਘ, ਸ. ਦਿਲਬਾਗ ਸਿੰਘ, ਸ. ਪਾਵੇਲ ਸਿੰਘ ਸਮਰਾ, ਸ. ਰਵਿੰਦਰ ਸਿੰਘ, ਸੂਬੇਦਾਰ ਬਲਵੰਤ ਸਿੰਘ, ਸ. ਸੰਤੋਖ ਸਿੰਘ, ਕੈਪਟਨ ਸਿੰਘ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *