ਹੋਟਲ ਇੰਡਸਟਰੀ ਨੂੰ ਦਰਪੇਸ਼ ਸੱਮਿਸਾਵਾਂ ਚੋਂ ਉਭਾਰਣਾ ਜਰੂਰੀ : ਗੁਲਸ਼ਨ ਗਠਾਨੀਆ

*ਆਧੁਨਿਕ ਤਕਨੀਕਾਂ ਬਣ ਸਕਦੀਆਂ ਸਹਾਰਾ
ਅੰਮ੍ਰਿਤਸਰ / 06 ਅਗਸਤ / ਨਿਊ ਸੁਪਰ ਭਾਰਤ ਨਿਊਜ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੂਰਿਜਮ ਅਤੇ ਹਾਸਪੈਟੈਲਿਟੀ ਵਿਭਾਗ ਵਲੋਂ ਕਰਵਾਏ ਇਕ ਵੈਬੀਨਰ ਨੂੰ ਸੰਬੋਧਨ ਕਰਦਿਆਂ ਆਈ ਬੀ ਆਈ ਐਸ ਹੋਟਲ ਗੁਰੂਗ੍ਰਾਮ ਦੇ ਮੈਨੇਜਰ ਗੁਲਸ਼ਨ ਗਠਾਨੀਆ ਨੇ ਕਿਹਾ ਹੈ ਕਿ ਕੋਵਿਡ -19 ਦੇ ਬਾਅਦ ਹੋਟਲ ਇੰਡਸਟਰੀ ਨੂੰ ਜਿਨ•ੀਆਂ ਸੱਮਸਿਆਵਾਂ ਅਤੇ ਚੁਣੋਤੀਆਂ ਹਨ ਤੇ ਅੱਜ ਹੀ ਫੋਕਸ ਕਰਨ ਦੀ ਲੋੜ ਹੈ ।ਉਹਨਾਂ ਕਿਹਾ ਕਿ ਅਜੇ ਕੋਵਿਡ-19 ਵਿਚੋਂ ਟੂਰਿਜਮ ਇੰਡਸਟਰੀ ਦੇ ਬਾਹਰ ਨਿਕਲਣ ਦੇ ਆਸਾਰ ਬਹੁਤ ਘੱਟ ਹਨ ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕੋਵਿਡ-19 ਤੇ ਕਰਵਾਏ ਇਕ ਵਿਸ਼ੇਸ਼ ਵੈਬੀਨਰ ਦੌਰਾਨ ਪ੍ਰਮੁੱਖ ਪ੍ਰਵਕਤਾ ਦੇ ਤੋਰ ਤੇ ਗੱਲ ਕਰ ਰਹੇ ਸਨ ਜਿਸ ਦੇ ਵਿਚ ਅੰਤਰ-ਰਾਸ਼ਟਰੀ ਪੱਧਰ ਤੇ ਵੱਖ-ਵੱਖ ਵਿਸ਼ਾ ਮਾਹਿਰਾਂ, ਅਧਿਆਪਕਾਂ, ਖੌਜ ਵਿਦਿਆਰਥੀਆਂ ਤੋਂ ਇਲਾਵਾ ਹੋਟਲ ਇੰਡਸਟਰੀ ਨਾਲ ਜੁੜੀਆਂ ਸ਼ਖਸੀਅਤਾਂ ਵਲੋਂ ਹਿੱਸਾ ਲਿਆ ਗਿਆ ਸੀ। ਆਉਣ ਵਾਲੀਆਂ ਚੁਣੌਤੀਆਂ ਅਤੇ ਹੁਣ ਦੇ ਹਲਾਤਾਂ ਤੇ ਵਿਸਥਾਰ ਵਿਚ ਚਰਚਾ ਕਰਦਿਆਂ ਟੂਰਿਜਮ ਇੰਡਸਟਰੀ ਅਤੇ ਹਾਸਪੈਟੈਲਿਟੀ ਵਿਭਾਗ ਦੇ ਪ੍ਰੋਫੈਸਰ ਇੰਚਾਰਜ ਡਾ. ਮਨਦੀਪ ਕੌਰ ਨੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਜਿਨਾਂ ਚਿਰ ਤੱਕ ਹਾਲਾਤ ਸਥਿਰ ਨਹੀਂ ਹੁੰਦੇ ਉਹਨਾਂ ਚਿਰ ਤੱਕ ਕੇਂਦਰ ਸਰਕਾਰ ਵਲੋਂ ਜੋ ਵੀ ਹਦਾਇਤਾਂ ਹੋਈਆਂ ਹਨ ਨੂੰ ਅਮਲ ਵਿਚ ਲਿਆ ਕੇ ਹੋਟਲ ਇੰਡਸਟਰੀ ਨੂੰ ਪੈਰਾਂ ਸਿਰ ਕੀਤਾ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਵੈਬੀਨਰ ਦੇ ਵਿਸ਼ੇ ਬਾਰੇ ਬੋਲਦਿਆਂ ਗੁਲਸ਼ਨ ਗਠਾਨੀਆ ਨੇ ਕਿਹਾ ਕਿ ਹੋਟਲ ਵਿਚ ਆਉਣ ਵਾਲੇ ਸੈਲਾਨੀਆਂ ਦੀ ਸੁੱਰਖਿਆ ਅਤੀ ਜਰੂਰੀ ਹੈ ਜਿਸ ਦੇ ਲਈ ਕਰਮਚਾਰੀਆਂ ਦੀ ਬਾਇਉਮੈਟ੍ਰਿਕ ਹਾਜਰੀ ਦੀ ਥਾਂ ਚੁੰਬਕੀ ਕਾਰਡ ਦੀ ਵਰਤੋਂ ਜਰੂਰੀ ਕਰ ਦੇਣੀ ਚਾਹੀਦੀ ਹੈ। ਗਾਹਕਾਂ ਨੂੰ ਮੈਨੀਊ ਦੀ ਥਾਂ ਤੇ ਉਹਨਾਂ ਨੂੰ ਮੋਬਾਇਲ ਰਾਹੀਂ ਸਕੈਨ ਰਾਹੀਂ ਸਾਰੀ ਜਾਣਕਾਰੀ ਮੁੱਹਇਆ ਕਰਾਈ ਜਾਣੀ ਚਾਹੀਦੀ ਹੈ । ਉਹਨਾਂ ਨੇ ਵੱਖ-ਵੱਖ ਪ੍ਰਸ਼ਨਾ ਦੇ ਉੱਤਰ ਦੇਂਦਿਆਂ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮ ਨੂੰ ਅਪਣਾਉਣ ਲਈ ਪੰਜਾਹ ਫੀਸਦੀ ਹੀ ਥਾਂ ਨੂੰ ਹੀ ਵਰਤੋਂ ਵਿਚ ਲਿਆਂਦਾ ਜਾਣਾ ਚਾਹੀਦਾ ਹੈ । ਸ਼ੈਫ ਹਰਪ੍ਰੀਤ ਸਿੰਘ ਨੇ ਦੇਸ਼ ਅਤੇ ਵਿਦੇਸ਼ਾਂ ਤੋਂ ਇਸ ਅੰਤਰ ਰਾਸ਼ਟਰੀ ਵੈਬੀਨਰ ਵਿਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ।
