December 26, 2024

ਕੋਵਿਡ ਦੀਆਂ ਸਾਵਧਾਨੀਆਂ ਨਾਲ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ **ਅਜੌਲੀ, ਕਥੇੜਾ, ਮੋਜ਼ੋਵਾਲ ਅਤੇ ਲਮਲੈਹੜੀ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ।

0

ਸ੍ਰੀ ਅਨੰਦਪੁਰ ਸਾਹਿਬ / 4 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ ਦੀਆਂ ਸਾਵਧਾਨੀਆਂ ਨੂੰ ਮੱਦੇਨਜਰ ਰੱਖਦੇ ਹੋਏ 1 ਅਗਸਤ ਤੋਂ 8 ਅਗਸਤ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਹਫਤਾ ਮਨਾਇਆ ਜਾ ਰਿਹਾ ਹੈ। ਅੱਜ ਪਿੰਡ ਅਜੌਲੀ, ਕਥੇੜਾ, ਮੋਜ਼ੋਵਾਲ ਅਤੇ ਲਮਲੈਹੜੀ ਵਿਖੇ ਇਸ ਪ੍ਰੋਗਰਾਮ ਤਹਿਤ ਇਹ ਵਿਸੇਸ਼ ਦਿਨ ਮਨਾਇਆ ਗਿਆ ਹੈ  ਜਿਸ ਵਿੱਚ  ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ।

ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਸ੍ਰੀ ਅਨੰਦਪੁਰ ਸਾਹਿਬ ਜਗਮੋਹਨ ਕੌਰ ਨੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਪ੍ਰੋਗਰਾਮ ਅਧੀਨ ਜਨਮ ਤੌਂ ਲੈ ਕੇ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਪਿਲਾਉਣ ਬਾਰੇ ਦੱਸਿਆ ਗਿਆ। ਉਹਨਾਂ ਕਿਹਾ ਕਿ ਸਾਡੇ ਮਾਹਰਾਂ ਨੇ ਨਵਜੰਮੇ ਬੱਚਿਆ ਦੀਆਂ ਮਾਵਾਂ ਅਤੇ ਹੋਰ ਪਰਿਵਾਰ ਦੀਆਂ ਔਰਤਾਂ ਨੂੰ ਵਿਸਥਾਰਪੂਰਵਕ ਇਹ ਜਾਣਕਾਰੀ ਦਿੱਤੀ ਕਿ 6 ਮਹੀਨਿਆਂ ਤੱਕ ਬੱਚੇ ਨੂੰ ਕੁਝ ਵੀ ਖਾਣ ਪੀਣ ਨੂੰ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਪਾਣੀ ਪਿਲਾਉਣਾ ਚਾਹੀਦਾ ਹੈ ਇਸ ਉਮਰ ਦੇ ਕਾਰਜ ਕਾਲ ਦੋਰਾਨ ਮਾਂ ਦਾ ਦੁੱਧ ਬੱਚੇ ਨੂੱ ਬਿਮਾਰੀਆਂ ਤੌਂ ਬਚਾਉਦਾ ਹੈ। ਉਹਨਾਂ ਦੱਸਿਆ ਕਿ ਮਾਹਰਾਂ ਇਹ ਵੀ ਸਲਾਹ ਦਿੱਤੀ ਹੈ ਕਿ 6 ਮਹੀਨੇ ਤੋਂ ਬਾਦ ਹੀ ਬੱਚੇ ਨੂੰ ਅਰਧ-ਠੋਸ ਅਹਾਰ ਦੇਣਾ ਚਾਹੀਦਾ ਹੈ।

ਉਹਨਾ ਦੱਸਿਆ ਕਿ ਮੋਜੂਦਾ ਕੋਵਿਡ ਦੇ ਚੱਲਦੇ ਬੱਚੇ ਅਤੇ ਮਾਤਾ ਦੀ ਸਿਹਤ ਨੂੰੰ ਤੰਦਰੁਸਤ ਰੱਖਣ ਲਈ ਸਾਰੀਆਂ ਗਾਈਡ ਲਾਈਨਜ਼ ਦੀ ਪਾਲਣਾ ਕਰਨ ਦੀ ਲੋੜ ਹੈ ਉਹਨਾਂ ਕਿਹਾ ਕਿ ਘਰ ਦੇ ਸਾਰੇ ਮੈਂਬਰ ਵੀ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਕੇਵਲ ਬੱਚੇ ਅਤੇ ਮਾਤਾ ਨੂੰ ਹੀ ਨਹੀਂ ਸਗੋਂ ਪਰਿਵਾਰ ਦੇ ਹਰ ਮੈਂਬਰ ਨੂੰ ਘਰ ਘਰ ਬਾਹਰ ਆਉਣ ਜਾਉਣ ਸਮੇਂ ਸਮਾਜਿਕ ਵਿੱਥ ਬਣਾ ਕੇ ਰੱਖਣ, ਮਾਸਕ ਪਾਉਣ ਅਤੇ ਸਾਬਣ ਨਾਲ ਵਾਰ ਵਾਰ ਹੱਥ ਧੋਣ ਦੀ ਆਦਤ ਅਪਣਾਉਣੀ ਚਾਹੀਦੀ ਹੈ। ਬੱਚੇ ਨੂੰ ਬਿਨਾਂ ਜਰੂਰਤ ਤੋਂ ਘਰ ਤੋਂ ਬਾਹਰ ਨਹੀਂ ਲੈ ਕੇ ਜਾਣਾ ਚਾਹੀਦਾ ਅਤੇ ਘਰ ਵਿੱਚ ਸਾਫ ਸਫਾਈ ਦਾ ਵਿਸੇਸ਼ ਧਿਆਨ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *