ਬਾਬਾ ਬਕਾਲਾ ਸਾਹਿਬ ਵਿਚ ਰੱਖੜ/ਪੁੰਨਿਆਂ ਕਰਕੇ ਮਨਾਹੀ ਦੇ ਹੁੱਕਮ ਲਾਗੂ
ਅੰਮ੍ਰਿਤਸਰ / 2 ਅਗਸਤ / ਨਿਊ ਸੁਪਰ ਭਾਰਤ ਨਿਊਜ
ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੇਲੇ ਵਿੱਚ ਬਹੁਤ ਸਾਰੀ ਸੰਗਤ ਪੁੱਜ ਰਹੀ ਹੈ। ਇਸ ਲਈ ਉਹਨਾਂ ਦੀ ਆਮਦ ਅਤੇ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਤੇ ਮੇਲੇ ਵਿੱਚ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਮਨ-ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਇਹ ਮਹਿਸੂਸ ਕੀਤਾ ਗਿਆ ਹੈ ਕਿ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਬਾਬਾ ਬਕਾਲਾ ਸਾਹਿਬ ਦੇ 500 ਮੀਟਰ ਦੇ ਘੇਰੇ ਵਿੱਚ ਮਿਤੀ 02-8-2020 ਤੋਂ 04-8-2020 ਤੱਕ ਸ਼ਰਾਬ ਵੇਚਣ, ਉਸ ਦੀ ਵਰਤੋਂ, ਸਟੋਰ ਕਰਨ, ਸਿਗਰਟ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥ ਰੱਖਣ, ਉਨਾਂ ਦੀ ਵਰਤੋਂ ਅਤੇ ਸਟੋਰ ਕਰਨਾ ‘ਤੇ ਮੁਕੰਮਲ ਪਾਬੰਦੀ ਰਹੇਗੀ। ਇਹ ਡਾਂਸਰਾਂ ਦੁਆਰਾ ਮਨੋਰੰਜਨ ਕਰਨਾ, ਜਿਸ ਦੁਆਰਾ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ। ਖੇਤੀਬਾੜੀ ਨਾਲ ਸੰਬੰਧਿਤ ਔਜਾਰਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਗੰਡਾਸੀ, ਟਕੂਆ ਅਤੇ ਕੁਹਾੜੀਆਂ ਵਰਗੇ ਮਾਰੂ ਹਥਿਆਰਾਂ ਦੀ ਦੁਕਾਨਾਂ ਦੇ ਬਾਹਰ ਨੁਮਾਇਸ਼ ਕਰਨਾ।
ਇਸ ਲਈ ਮੈਂ, ਗੁਰਪ੍ਰੀਤ ਸਿੰਘ ਖਹਿਰਾ, ਆਈ ਏ ਐਸ, ਜਿਲਾ ਮੈਜਿਸਟਰੇਟ, ਅੰਮ੍ਰਿਤਸਰ, ਜ਼ਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ, ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਬਾਬਾ ਬਕਾਲਾ ਸਾਹਿਬ ਦੇ 500 ਮੀਟਰ ਦੇ ਘੇਰੇ ਵਿੱਚ ਮਿਤੀ 02-8-2020 ਤੋਂ 04-8-2020 ਤੱਕ ਕਿਸੇ ਵੀ ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ ਜਾਂ ਕਿਸੇ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਉਸ ਦੀ ਵਰਤੋਂ ਅਤੇ ਸਟੋਰ ਕਰਨ, ਸਿਗਰਟ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥ ਰੱਖਣ, ਉਨਾਂ ਦੀ ਵਰਤੋਂ ਅਤੇ ਸਟੋਰ ਕਰਨ, ਡਾਂਸਰਾਂ ਦੁਆਰਾ ਮਨੋਰੰਜਨ ਕਰਨ, ਜਿਸ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ ਅਤੇ ਖੇਤੀਬਾੜੀ ਨਾਲ ਸੰਬੰਧਿਤ ਔਜਾਰਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਗੰਡਾਸੀ, ਟਕੂਆ ਅਤੇ ਕੁਹਾੜੀਆਂ ਵਰਗੇ ਮਾਰੂ ਹਥਿਆਰਾਂ ਦੀ ਦੁਕਾਨਾਂ ਦੇ ਬਾਹਰ ਨੁਮਾਇਸ਼ ਕਰਨ ਤੇ ਮੁਕੰਮਲ ਪਾਬੰਦੀ ਲਗਾਉਂਦਾ ਹਾਂ। ਇਹ ਹੁਕਮ ਇੱਕਤਰਫਾ ਪਾਸ ਕੀਤਾ ਜਾਂਦਾ ਹੈ।