ਸਿਹਤ ਵਿਭਾਗ ਵਲੋਂ ਕਰੋਨਾ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਲਗਾਤਾਰ ਉਪਰਾਲੇ ਜਾਰੀ- ਰਾਮ ਪ੍ਰਕਾਸ ਸਰੋਆ
*ਗਰਭਵੱਤੀ ਔਰਤਾਂ ਨੂੰ ਸੁਰੱਖਿਅਤ ਜਨੇਪੇ ਲਈ ਸਿਹਤ ਕਰਮਚਾਰੀ ਲਗਾਤਾਰ ਕਰ ਰਹੇ ਹਨ ਪ੍ਰੇਰਿਤ।
ਕੀਰਤਪੁਰ ਸਾਹਿਬ / 1 ਅਗਸਤ / ਨਿਊ ਸੁਪਰ ਭਾਰਤ ਨਿਊਜ
ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਡਾ ਰਾਮ ਪ੍ਰਕਾਸ਼ ਸਰੋਆ ਨੇ ਦੱਸਿਆ ਕਿ ਆਸ਼ਾ ਵਰਕਰ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਪ੍ਰੇਰਿਤ ਕਰ ਰਹੇ ਹਨ ਉਹਨਾਂ ਵਲੋਂ ਗਰਭਵੱਤੀ ਔਰਤਾਂ ਨੂੰ ਸੁਰੱÎਖਿਅਤ ਜਨੇਪੇ ਲਈ ਸਮੇਂ ਸਿਰ ਸਿਹਤ ਸਹੂਲਤਾਂ ਪ੍ਰਾਪਤ ਕਰਨ, ਰਜਿਸਟਰੇਸ਼ਨ ਕਰਵਾਉਣ ਅਤੇ ਸਮੇਂ ਸਿਰ ਟੀਕਾ ਕਰਨ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਮਾਂ ਅਤੇ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਸੀਨੀਅਰ ਮੈਡੀਕਲ ਅਫਸਰ ਨੇ ਹੋਰ ਦੱਸਿਆ ਕਿ ਪਿੰਡ ਕਲਿਆਣ, ਦੋਨਾਲ, ਬ੍ਰਹਮਪੁਰ ਅਤੇ ਜਿਉਵਾਲ ਵਿੱਚ ਘਰ ਘਰ ਸਰਵੇ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਰਾਮਪੁਰ ਸਾਹਨੀ ਵਿੱਚ ਸੈਨੇਟਾਈਜੇਸ਼ਨ ਕਰਵਾਇਆ ਗਿਆ ਹੈ ਅਤੇ ਦੋਨਾਲ ਵਿੱਚ ਕੋਵਿਡ ਕੁਲੈਕਸ਼ਨ ਉਪਰੰਤ ਸੈਨੇਟਾਈਜੇਸ਼ਨ ਕਰਵਾ ਦਿੱਤਾ ਹੈ। ਸਿਹਤ ਵਿਭਾਗ ਵਲੋਂ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਾਉਣਾ,ਵਾਰ ਵਾਰ ਸਾਬਣ ਨਾਲ ਹੱਥ ਧੋਣਾ, ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਆਸ਼ਾ ਵਰਕਰ ਘਰ ਘਰ ਜਾ ਕੇ ਲੋਕਾਂ ਨੁੰ ਜਾਣਕਾਰੀ ਦੇ ਰਹੇ ਹਨ। ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਉਤੇ ਫਤਿਹ ਪਾਉਣ ਲਈ ਲੋਕਾਂ ਦੀ ਸਾਂਝੇਦਾਰੀ ਸਭ ਤੋਂ ਜਰੂਰੀ ਹੈ। ਸਵੱਛ ਮਾਹੌਲ ਵਿੱਚ ਰੋਗਾਣੂ ਨਹੀਂ ਫੈਲਦੇ ਅਤੇ ਉਥੇ ਬੀਮਾਰੀ ਫੈਲਣ ਦਾ ਖਤਰਾ ਵੀ ਘੱਟ ਜਾਂਦਾ ਹੈ।