December 26, 2024

ਸਿਹਤ ਵਿਭਾਗ ਦੇ ਸਹਿਯੋਗ ਨਾਲ ਨਗਰ ਪੰਚਾਇਤ ਵਲੋਂ ਕੀਰਤਪੁਰ ਸਾਹਿਬ ਨੂੰ ਸੈਨੇਟਾਈਜ ਕਰਨ ਅਤੇ ਸਵੱਛਤਾ ਮੁਹਿੰਮ ਸੁਰੂ- ਕਾਰਜ ਸਾਧਕ ਅਫਸਰ

0

ਕੀਰਤਪੁਰ ਸਾਹਿਬ / 1 ਅਗਸਤ / ਨਿਊ ਸੁਪਰ ਭਾਰਤ ਨਿਊਜ

ਕਰੋਨਾ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਲੋਂ ਸਵੱਛਤਾ ਅਤੇ ਸੈਨੇਟਾਈਜੇਸ਼ਨ ਦੀ ਵਿਆਪਕ ਮੁਹਿੰਮ ਸੁਰੂ ਕੀਤੀ ਗਈ ਹੈ। ਨਗਰ ਦੇ ਵੱਖ ਵੱਖ ਖੇਤਰਾਂ ਵਿੱਚ ਸੈਨੇਟਾਈਜ ਕਰਕੇ ਵਾਤਾਵਰਣ ਨੂੰ ਸਾਫ ਸੁਧਰਾ ਰੱਖਣਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਨਗਰ ਨੂੰ ਰੋਗਾਣੂ ਮੁਕਤ ਬਣਾਉਣ ਲਈ ਕੇਵਲ ਲੋਕਾਂ ਦੀ ਸਾਂਝੇਦਾਰੀ ਨਾਲ ਹੀ ਸਵੱਛ ਰੱਖਿਆ ਜਾ ਸਕਦਾ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫਸਰ ਸ੍ਰੀ ਜੀ ਬੀ ਸ਼ਰਮਾ ਨੇ ਅੱਜ ਇਥੇ ਕੀਰਤਪੁਰ ਸਾਹਿਬ ਵਿੱਚ ਸੈਨੇਟਾਈਜੇਸ਼ਨ ਅਤੇ ਸਵੱਛਤਾ  ਦੀ ਚੱਲ ਰਹੀ ਮੁਹਿੰਮ ਬਾਰੇ ਜਾਣਕਾਰੀ ਦੇਣ ਮੋਕੇ ਕੀਤਾ। ਉਹਨਾਂ ਕਿਹਾ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਬੰਧਕ ਕਮ ਉਪ ਮੰਡਲ ਮੈਜਿਸਟਰੇਟ ਮੈਡਮ ਕਨੂ ਗਰਗ ਵਲੋਂ ਇਸ ਇਤਿਹਾਸਕ ਨਗਰੀ ਨੁੰ ਸਵੱਛ ਰੱਖਣ ਅਤੇ ਕਰੋਨਾ ਮਹਾਂਮਾਰੀ ਦੋਰਾਨ ਇਸਨੂੰ ਰੋਗਾਣੂ ਮੁਕਤ ਕਰਨ ਲਈ ਲਗਾਤਾਰ ਦਿਸਾ ਨਿਰਦੇਸ਼ ਦਿੱਤੇ ਜਾ ਰਹੇ ਹਨ ਜਿਸ ਦੀ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਹੈ। ਉਹਨਾਂ ਹੋਰ ਦੱਸਿਆ ਕਿ ਸ਼ਹਿਰ ਵਿੱਚ ਕੋਵਿਡ ਦੀਆਂ ਸਾਵਧਾਨੀਆਂ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ, ਸਮਾਜਿਕ ਦੂਰੀ ਬਣਾਈ ਰੱਖਣਾ ਬਾਰੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਇਕ ਵਿਸੇਸ਼ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ। ਉਹਨਾਂ ਹੋਰ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ  ਅਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਲਗਾਤਾਰ ਲੋਕਾਂ ਨੁੰ ਇਸ ਬਾਰੇ ਪ੍ਰੇਰਿਤ ਕਰ ਰਹੇ ਹਨ।

ਕਾਰਜ ਸਾਧਕ ਅਫਸਰ ਨੇ ਹੋਰ ਦੱਸਿਆ ਕਿ ਕਰੋਨਾ ਦੋਰਾਨ ਵਿਕਾਸ ਦੀ ਗਤੀ ਨੂੰ ਮੁੱੜ ਲੀਹ ਤੇ ਲਿਆਉਣ ਲਈ ਮਾਨਯੋਗ ਸਪੀਕਰ ਰਾਣਾ ਕੇ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਿਰੰਤਰ ਵਿਕਾਸ ਕਾਰਜ ਵੀ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਕੀਰਤਪੁਰ ਸਾਹਿਬ ਨੂੰ ਨਮੁੱਨੇ ਦਾ ਨਗਰ ਬਣਾਉਣ ਲਈ ਸਪੀਕਰ ਰਾਣਾ ਕੇ ਪੀ ਸਿੰਘ ਨੇ ਇਸ ਨਗਰ ਦਾ ਯੋਜਨਾਬੰਧ ਢੰਗ ਨਾਲ ਵਿਕਾਸ ਕਰਵਾਉਣ ਲਈ ਜੋ ਵੀ ਪ੍ਰੋਗਰਾਮ ਉਲੀਕੇ ਹਨ ਉਹਨਾਂ ਦੇ ਤਹਿਤ ਇਥੇ ਵਿਕਾਸ ਕਾਰਜਾਂ ਦੇ ਕੰਮ ਚੱਲ ਰਹੇ ਹਨ। ਉਹਨਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਇਸ ਨਗਰ ਨੂੰ ਸਵੱਛ ਰੱਖਣ ਕਿਉਂਕਿ ਇਥੇ ਰੋਜਾਨਾ ਹਜ਼ਾਰਾਂ ਲੋਕ ਧਾਰਮਿਕ ਸਥਾਨਾਂ ਤੇ ਪੁੱਜਦੇ ਹਨ ਜਿਹਨਾਂ ਦੀਆਂ ਭਾਵਨਾਂ ਦਾ ਅਦਰ ਕਰਨਾ ਸਾਡਾ ਫਰਜ ਹੈ।  

Leave a Reply

Your email address will not be published. Required fields are marked *