December 24, 2024

ਮਿਸ਼ਨ ਫ਼ਤਿਹ ਦੀ ਸਫਲਤਾ ਲਈ ਹਰ ਵਰਗ ਦੇ ਲੋਕਾਂ ਦੇ ਪੂਰਨ ਸਹਿਯੋਗ ਦੀ ਲੋੜ- ਵਿਮਲ ਕੁਮਾਰ ਸੇਤੀਆ

0

*ਲਾਇਨਜ਼ ਕਲੱਬ ਨੇ ਸਰਕਾਰੀ ਹਾਈ ਸਕੂਲ ਪਿੱਪਲੀ ਨੂੰ ਐੱਲ.ਈ.ਡੀ.ਭੇਟ ਕੀਤੀ

ਫਰੀਦਕੋਟ / 2 ਜੁਲਾਈ / ਨਿਊ ਸੁਪਰ ਭਾਰਤ ਨਿਊਜ

ਸਮਾਜ ਸੇਵਾ ਖੇਤਰ ‘ਚ ਹਮੇਸ਼ਾ ਮੋਹਰੀ ਰਹਿ ਕੇ ਅਹਿਮ ਭੂਮਿਕਾ ਨਿਭਾਉਣ ਵਾਲੇ ਲਾਇਨਜ਼ ਕਲੱਬ ਦੇ ਸਾਲ 2020-21 ਦੇ ਪ੍ਰਧਾਨ ਅਮਰੀਕ ਸਿੰਘ ਖਾਲਸਾ, ਸਕੱਤਰ ਮੋਹਿਤ ਗੁਪਤਾ, ਰੀਜਨ ਚੇਅਰਮੈੱਨ ਗੁਰਮੇਲ ਸਿੰਘ ਜੱਸਲ, ਜ਼ਿਲਾ ਕੋਆਰਡੀਨੇਟਰ ਪੰਜਾਬ ਰਜਨੀਸ਼ ਗਰੋਵਰ ਵੱਲੋਂ ਆਪਣੀ ਟਰਮ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਪਿੱਪਲੀ ਵਿਖੇ ਕੀਤੇ ਸੰਖੇਪ ਪ੍ਰੋਗਰਾਮ ‘ਚ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਮਲ ਕੁਮਾਰ ਸੇਤੀਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਹਾਜ਼ਰ ਹੋਏ। ਉਨਾਂ ਇਸ ਮੌਕੇ ਹਾਜ਼ਰ ਅਧਿਆਪਕਾਂ, ਪਿੰਡ ਵਾਸੀਆਂ, ਕਲੱਬ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਉਣ ਵਾਸਤੇ ਯੋਗਦਾਨ ਪਾਉਣ। ਉਨਾਂ ਕਿਹਾ ਕੋਰੋਨਾ ਤੇ ਜਿੱਤ ਪ੍ਰਾਪਤ ਕਰਨ ਵਾਸਤੇ ਸਾਨੂੰ ਮਾਸਕ ਜ਼ਰੂਰੀ ਰੂਪ ‘ਚ ਪਹਿਨਣਾ ਚਾਹੀਦਾ ਹੈ, ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਆਪਣੇ ਹੱਥ ਚੰਗੀ ਤਰਾਂ ਸਾਬਣ ਨਾਲ ਵਾਰ-ਵਾਰ ਸਾਫ਼ ਕਰਨੇ ਚਾਹੀਦੇ ਹਨ। ਉਨਾਂ ਬੱਚਿਆਂ ਅਤੇ ਬੁਜ਼ਰਗਾਂ ਦੀ ਪੂਰੀ ਸੰਜੀਦਗੀ ਨਾਲ ਦੇਖਭਾਲ ਕਰਨ ਵਾਸਤੇ ਪ੍ਰੇਰਿਤ ਕੀਤਾ।

ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਪ੍ਰਦੀਪ ਕੁਮਾਰ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੇ ਕੀਤੀ। ਉਨਾਂ ਦੱਸਿਆ ਕਿ  ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਮਿਸ਼ਨ ਫ਼ਤਿਹ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਕਲੱਬ ਦੇ ਮੈਂਬਰ ਗਰੀਸ਼ ਸੁਖੀਜਾ, ਜਸਬੀਰ ਸਿੰਘ ਜੱਸੀ, ਪਵਨ ਮੌਂਗਾ, ਏ.ਪੀ.ਮੌਂਗਾ, ਗੁਰਚਰਨ ਸਿੰਘ ਗਿੱਲ, ਦਰਸ਼ਨ ਲਾਲ ਚੁੱਘ ਨੇ ਮੁੱਖ ਮਹਿਮਾਨ ਤੇ ਪ੍ਰਧਾਨ ਨਾਲ ਰਲ ਕੇ ਸਕੂਲ ‘ਚ ਪੌਦਾ ਲਗਾਇਆ। ਇਸ ਮੌਕੇ ਕਲੱਬ ਵੱਲੋਂ ਸਕੂਲ ਨੂੰ ਐੱਲ.ਈ.ਡੀ.ਭੇਟ ਕੀਤੀ ਗਈ। ਸਕੂਲ ਮੁਖੀ ਰਵਿੰਦਰ ਕੌਰ ਪੁਰੀ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਜਦੋਂ ਕਿ ਧੰਨਵਾਦ ਮਹਿੰਦਰਜੀਤ ਸਿੰਘ ਸਰਪੰਚ ਨੇ ਕੀਤਾ।

ਇਸ ਮੌਕੇ ਸਕੂਲ ਸਟਾਫ਼ ‘ਚੋਂ ਪ੍ਰਿਤਪਾਲ ਸਿੰਘ ਸੰਧੂ, ਰਾਜਵੀਰ ਕੌਰ, ਰੀਤੂ ਮਿੱਤਲ, ਪ੍ਰਿਤਪਾਲ ਕੌਰ, ਅਵਤਾਰ ਸਿੰਘ, ਪਿੰਟੂ ਕੁਮਾਰ, ਰਾਜਿੰਦਰਪਾਲ ਕੌਰ, ਜਸਮਿੰਦਰ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ, ਮਿਡ-ਡੇ-ਮੀਲ ਵਰਕਰ ਅਮਰਜੀਤ ਕੌਰ, ਸਰਬਜੀਤ ਕੌਰ, ਸੁਖਜਿੰਦਰ ਕੌਰ, ਨਗਰ ਨਿਵਾਸੀ ਅਵਤਾਰ ਸਿੰਘ, ਸੁਖਪਾਲ ਸਿੰਘ, ਗੁਰਦਾਸ ਸਿੰਘ ਪੰਚ, ਜਗਦੀਪ ਸਿੰਘ ਪੰਚ, ਇਕਬਾਲ ਸਿੰਘ ਸਰਪੰਚ, ਹਰਫ਼ੂਲ ਸਿੰਘ ਪੰਚ, ਕਲਵੰਤ ਸਿੰਘ ਪੰਚ, ਬਲਜੀਤ ਸਿੰਘ, ਮੰਦਰ ਸਿੰਘ ਪੰਚ, ਬੱਗੜ ਸਿੰਘ ਚਮਕੌਰ ਸਿੰਘ, ਕ੍ਰਿਪਾਲ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *